SFI ਨੇ ਜਾਰੀ ਕੀਤਾ "ਇਗਜ਼ਾਮ ਰੈਫਰੈਂਡਮ"ਦਾ ਰਿਜ਼ਲਟ

News18 Punjabi | News18 Punjab
Updated: May 30, 2020, 1:11 PM IST
share image
SFI ਨੇ ਜਾਰੀ ਕੀਤਾ
SFI ਨੇ ਜਾਰੀ ਕੀਤਾ "ਇਗਜ਼ਾਮ ਰੈਫਰੈਂਡਮ"ਦਾ ਰਿਜ਼ਲਟ

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਪੰਜਾਬ ਯੂਨੀਵਰਸਿਟੀ ਨੇ ਪਿਛਲੇ ਦਿਨੀਂ ਵਿਭਾਗ ਮੁਖੀਆਂ ਅਤੇ ਕਾਲਜ ਪ੍ਰਿੰਸੀਪਲਾਂ ਨੂੰ ਇਮਤਿਹਾਨਾਂ ਬਾਰੇ ਗਾਈਡਲਾਈਨਾਂ ਜਾਰੀ ਕੀਤੀਆਂ ਹਨ। ਜੁਲਾਈ ਵਿੱਚ ਇਮਤਿਹਾਨ ਲਏ ਜਾਣਗੇ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਨੇ ਇਮਤਿਹਾਨਾਂ ਅਤੇ ਆਨਲਾਈਨ ਪੜ੍ਹਾਈ ਬਾਰੇ ਵਿਦਿਆਰਥੀਆਂ ਦੇ ਵਿਚਾਰ ਜਾਣਨ ਲਈ ਇਗਜ਼ਾਮ ਰੈਫਰੈਂਡਮ ਕਰਾਇਆ ਗਿਆ ਜਿਸ ਵਿੱਚ 29 ਮਈ ਸ਼ਾਮ 4 ਵਜੇ ਤੱਕ 4036 ਵਿਦਿਆਰਥੀ ਇਸ ਆਨਲਾਈਨ ਰੈਫਰੈਂਡਮ ਵਿੱਚ ਸ਼ਾਮਲ ਹੋਏ ਜਿਹਨਾਂ ਵਿੱਚ 51% ਫਾਈਨਲ ਸਮੈਸਟਰ ਦੇ ਵਿਦਿਆਰਥੀ ਹਨ। ਵੱਖੋ-ਵੱਖ ਸਵਾਲਾਂ ਦੇ ਜਵਾਬ ਵਿੱਚ ਵਿਦਿਆਰਥੀਆਂ ਨੇ ਆਪਣੀ ਰਾਇ ਜ਼ਾਹਿਰ ਕੀਤੀ।

ਇਹਨਾਂ ਵਿੱਚੋਂ 83.1% ਵਿਦਿਆਰਥੀਆਂ ਦਾ ਮੰਨਣਾ ਹੈ ਕਿ ਯੂਨੀਵਰਸਿਟੀ ਦੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਬਣਦੀ ਤਿਆਰੀ ਨਹੀਂ ਹੈ। 79.6% ਚਾਹੁੰਦੇ ਹਨ ਕਿ ਅਜਿਹੇ ਹਾਲਾਤਾਂ ਵਿੱਚ ਇਮਤਿਹਾਨ ਨਹੀਂ ਲੈਣੇ ਚਾਹੀਦੇ। 72.2% ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਨਾਲ ਦੀ ਨਾਲ ਬਾਅਦ ਯੂਨੀਵਰਸਿਟੀ ਨਹੀਂ ਖੋਲ੍ਹਣੀ ਚਾਹੀਦੀ। 85% ਵਿਦਿਆਰਥੀਆਂ ਦਾ ਮੰਨਣਾ ਹੈ ਕਿ ਯੂਨੀਵਰਸਿਟੀ ਖੁੱਲ੍ਹਣ ਦੀ ਸੂਰਤ ਵਿੱਚ ਇੱਥੇ ਦੇਹ ਤੋਂ ਦੂਰੀ ਬਣਾ ਕੇ ਰੱਖਣੀ ਸੰਭਵ ਨਹੀਂ ਹੋਵੇਗੀ।
ਸਿਲੇਬਸ ਦੇ ਬਾਰੇ 93.7% ਵਿਦਿਆਰਥੀਆਂ ਨੇ ਕਿਹਾ ਕਿ ਜੇ ਇਮਤਿਹਾਨ ਹੁੰਦੇ ਵੀ ਹਨ ਤਾਂ 15 ਮਾਰਚ ਤੱਕ ਦੇ ਸਿਲੇਬਸ ਵਿੱਚੋਂ ਹੋਣ। ਆਨਲਾਈਨ ਕਲਾਸਾਂ ਬਾਰੇ ਵਿਦਿਆਰਥੀਆਂ ਦੇ ਰਿਸਪਾਂਸ ਮੁਤਾਬਿਕ 54.6% ਵਿਦਿਆਰਥੀਆਂ ਕੋਲ ਵਧੀਆ ਇੰਟਰਨੈੱਟ ਕੁਨੈਕਸ਼ਨ ਨਹੀਂ, 14.9% ਕੋਲ ਵਧੀਆ ਇੰਟਰਨੈੱਟ, 44.9% ਕੋਲ ਠੀਕ ਠਾਕ ਇੰਟਰਨੈੱਟ ਅਤੇ 40.2% ਕੋਲ ਧੀਮਾ ਇੰਟਰਨੈੱਟ ਹੈ। 39.8% ਨੇ ਕਿਹਾ ਇਮਤਿਹਾਨ ਆਨਲਾਈਨ ਹੋ ਜਾਣੇ ਚਾਹੀਦੇ ਹਨ, 44.2% ਨੇ ਆਨਲਾਈਨ/ ਰੈਗੂਲਰ ਇਮਤਿਹਾਨਾਂ ਅਤੇ 16.1% ਨੇ ਹੋਰ ਢੰਗਾਂ ਰਾਹੀਂ ਪ੍ਰੀਖਿਆ ਲੈਣ ਦਾ ਵਿਚਾਰ ਦਿੱਤਾ।

68.4% ਦਾ ਮੰਨਣਾ ਹੈ ਕਿ ਰਿਸਰਚ ਸਕਾਲਰਾਂ ਲਈ ਯੂਨੀਵਰਸਿਟੀ ਨਹੀਂ ਖੁੱਲ੍ਹਣੀ ਚਾਹੀਦੀ। 78.2% ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਗਲੇ ਸਮੈਸਟਰ ਦੀ ਫੀਸ ਮਾਫ਼ ਹੋਣੀ ਚਾਹੀਦੀ ਹੈ। SFI ਦੀ ਪੰਜਾਬ ਯੂਨੀਵਰਸਿਟੀ ਯੂਨਿਟ ਦੇ ਪ੍ਰਧਾਨ ਅਭਿਲਾਸ਼ ਰਾਜਖੋਵਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਇੱਕ ਅਹਿਮ ਧਿਰ ਹੁੰਦੇ ਹਨ। ਜੇ 5% ਵਿਦਿਆਰਥੀਆਂ ਨੂੰ ਵੀ ਆਨਲਾਈਨ ਸਿੱਖਿਆ ਜਾਂ ਇਮਤਿਹਾਨਾਂ ਵਿੱਚ ਮੁਸ਼ਕਿਲ ਆਵੇ ਤਾਂ ਯੂਨੀਵਰਸਿਟੀ ਨੂੰ ਇਸ 'ਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ।
First published: May 30, 2020, 1:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading