Viral Video: ਡੇਰਾ ਬਿਆਸ 'ਚ ਪਰਵਾਰ ਨਾਲ ਸਮਾਂ ਬਿਤਾ ਰਹੇ ਨੇ ਸ਼ਾਹਿਦ ਕਪੂਰ

  • Share this:
    ਇੱਕ ਵੀਡੀਉ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਸ਼ਾਹਿਦ ਕਪੂਰ (Shahid Kapoor) ਅਤੇ ਉਨ੍ਹਾਂ ਦੀ ਪਤਨੀ ਮੀਰਾ ਕਪੂਰ (Meera Kapoor) ਆਪਣੇ ਬੱਚਿਆ ਨਾਲ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।
    ਕੋਰੋਨਾ ਵਾਇਰਸ ਤੋਂ ਬਚਣ ਲਈ ਲੌਕਡਾਉਨ ਲਗਾਇਆ ਗਿਆ ਸੀ। ਜਿਸ ਕਾਰਨ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਕਈ ਵਿਅਕਤੀ ਆਪਣੇ ਪਰਵਾਰ ਨੂੰ ਸਮਾਂ ਨਹੀਂ ਦੇ ਸਕੇ ਸਨ ਹੁਣ ਉਹ ਸਾਰੇ ਜਾਣੇ ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਐਕਟਰਸ ਵੀ ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ। ਲੌਕਡਾਉਨ ਦੌਰਾਨ ਸੋਸ਼ਲ ਮੀਡੀਆ ਉੱਤੇ ਕਈ ਵੀਡੀਉ ਵਾਇਰਲ ਹੋਏ ਹਨ ਜਿੰਨਾ ਵਿਚ ਐਕਟਰਸ ਆਪਣੇ ਪਰਵਾਰ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਹਨ।
    ਅੱਜ ਕਲ ਸੋਸ਼ਲ ਮੀਡੀਆ ਉੱਤੇ ਸ਼ਾਹਿਦ ਕਪੂਰ (Shahid Kapoor) ਅਤੇ ਮੀਰਾ ਕਪੂਰ ਆਪਣੇ ਦੋਨੋ ਬੱਚਿਆ ਨਾਲ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ।
    ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਉ ਵਿਚ ਪੰਜਾਬ ਵਿਚ ਸਥਿਤ ਡੇਰਾ ਰਾਧਾ ਸਵਾਮੀ ਸਤਸੰਗ ਵਿਚ ਸ਼ਾਹਿਦ ਕਪੂਰ (Shahid Kapoor) ਅਤੇ ਮੀਰਾ ਆਪਣੇ ਬੱਚਿਆ ਨਾਲ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਉ ਵਿਚ ਸ਼ਾਹਿਦ ਕਪੂਰ ਅਤੇ ਮੀਰਾ ਇੱਕ ਹਾਲ ਵਿਚ ਬੈਠੇ ਹੋਏ ਨਜ਼ਰ ਆ ਰਹੇ ਹਨ।ਸ਼ਾਇਦ ਉਹ ਖਾਣਾ ਰਹੇ ਹਨ।

    17 ਮਾਰਚ ਤੋਂ ਹਨ ਬਿਆਸ ਵਿਚ
    ਮੀਡੀਆ ਰਿਪੋਰਟਸ ਦਾ ਕਹਿਣਾ ਹੈ ਕਿ ਸ਼ਾਹਿਦ ਕਪੂਰ 17 ਮਾਰਚ ਤੋਂ ਹੀ ਡੇਰਾ ਬਿਆਸ ਗਏ ਹੋਏ ਹਨ।ਲੌਕਡਾਉਨ ਲੱਗਣ ਕਾਰਨ ਉਨ੍ਹਾਂ ਨੂੰ ਉੱਥੇ ਹੀ ਰੁੱਕਣਾ ਪੈ ਰਿਹਾ ਹੈ। ਮੀਰਾ ਕਪੂਰ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਉਹ ਇਸੇ ਥਾਂ ਦੀ ਹੈ ਜਿੱਥੇ ਉਹ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ।
    ਲੌਕਡਾਉਨ ਸ਼ੁਰੂ ਹੋਣ ਤੋਂ ਪਹਿਲਾ ਤੱਕ ਸ਼ਾਹਿਦ ਆਪਣੀ ਫ਼ਿਲਮ 'ਜਰਸੀ' ਦੀ ਸ਼ੂਟਿੰਗ ਕਰ ਰਹੇ ਸਨ। ਸ਼ਾਹਿਦ ਇਸ ਫ਼ਿਲਮ ਵਿਚ ਕ੍ਰਿਕੇਟਰ ਦੀ ਭੂਮਿਕਾ ਨਿਭਾਉਣਗੇ।


    Published by:Anuradha Shukla
    First published: