ਸ਼ਾਂਤੀ ਮੁਕੰਦ ਹਸਪਤਾਲ ਦੇ ਸੀਈਓ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ‘ਚ ਆਕਸੀਜਨ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਸੀਈਓ ਸੁਨੀਲ ਸਾਗਰ ਨੇ ਕਿਹਾ ਕਿ ਅਸੀਂ ਡਾਕਟਰਾਂ ਨੂੰ ਕਿਹਾ ਹੈ - ਜਿਨ੍ਹਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ, ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇ। ਸਾਡੇ ਕੋਲ ਸਿਰਫ ਕੁਝ ਹੀ ਘੰਟੇ ਲਈ ਆਕਸੀਜਨ ਬਚੀ ਹੈ। ਇਸ ਵਿਚਕਾਰ ਖ਼ਬਰ ਮਿਲੀ ਹੈ ਕਿ ਅਕਾਸ਼ ਹੈਲਥਕੇਅਰ ਵਿਚ, ਸਿਰਫ ਡੇਢ ਘੰਟੇ ਤੱਕ ਚੱਲਣ ਵਾਲੀ ਆਕਸੀਜਨ ਦਾ ਭੰਡਾਰ ਹੈ।
#WATCH | Sunil Saggar, CEO, Shanti Mukand Hospital, Delhi breaks down as he speaks about Oxygen crisis at hospital. Says "...We're hardly left with any oxygen. We've requested doctors to discharge patients, whoever can be discharged...It (Oxygen) may last for 2 hrs or something." pic.twitter.com/U7IDvW4tMG
— ANI (@ANI) April 22, 2021
ਅਕਾਸ਼ ਹੈਲਥਕੇਅਰ ਦੇ ਸੀਈਓ ਕੌਸ਼ਰ ਸ਼ਾਹ ਦੇ ਅਨੁਸਾਰ ਹਸਪਤਾਲ ਵਿੱਚ ਇਸ ਸਮੇਂ 200 ਮਰੀਜ਼ ਹਨ ਜਦੋਂ ਕਿ ਆਕਸੀਜਨ ਸਿਰਫ ਡੇਢ ਘੰਟੇ ਲਈ ਬਚੀ ਹੈ। ਤੁਹਾਨੂੰ ਦੱਸ ਦੇਈਏ ਕਿ ਲਖਨਊ ਤੋਂ ਆਈ ਖ਼ਬਰਾਂ ਅਨੁਸਾਰ, ਯੂਪੀ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾ ਦੇ 34379 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਨੋਇਡਾ ਦੇ ਕੈਲਾਸ਼ ਹਸਪਤਾਲ ਨੇ ਆਕਸੀਜਨ ਸੰਕਟ ਬਾਰ ਗੱਲ ਕਹੀ। ਉਨ੍ਹਾਂ ਦੱਸਿਆ ਕਿ ਗੌਤਮ ਬੁੱਧ ਨਗਰ ਵਿੱਚ ਉਸਦੇ ਚਾਰ ਹਸਪਤਾਲ ਹਨ ਅਤੇ ਚਾਰਾਂ ਵਿੱਚ ਆਕਸੀਜਨ ਦੀ ਕਿੱਲਤ ਹੋ ਚੁੱਕੀ ਹੈ।
ਅਧਿਕਾਰੀਆਂ ਨੇ ਉਥੇ ਨਵੇਂ ਮਰੀਜ਼ਾਂ ਨੂੰ ਭਰਤੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਕੈਲਾਸ਼ ਹਸਪਤਾਲ ਨੂੰ 36 ਘੰਟਿਆਂ ਬਾਅਦ ਹੀ ਆਕਸੀਜਨ ਦੀ ਸਪਲਾਈ ਕੀਤੀ ਜਾ ਸਕਦੀ ਹੈ। ਦਿੱਲੀ ਤੋਂ ਖ਼ਬਰਾਂ ਹਨ ਕਿ ਉਥੋਂ ਦੇ 6 ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਪੂਰੀ ਤਰ੍ਹਾਂ ਖਤਮ ਹੋ ਗਈ ਹੈ।
ਜਿਨ੍ਹਾਂ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਆਕਸੀਜਨ ਖਤਮ ਹੋ ਗਈ ਹੈ, ਰਾਠੀ ਹਸਪਤਾਲ, ਸੰਤੋਮ ਹਸਪਤਾਲ, ਸਰੋਜ ਸੁਪਰ ਸਪੈਸ਼ਲਿਟੀ, ਹਸਪਤਾਲ, ਤੀਰਥ ਰਾਮ ਹਸਪਤਾਲ ਅਤੇ ਯੂਕੇ ਨਰਸਿੰਗ ਹੋਮ। ਇਸ ਤੋਂ ਇਲਾਵਾ, ਦਿੱਲੀ ਵਿੱਚ ਬਹੁਤ ਸਾਰੇ ਹਸਪਤਾਲ ਹਨ ਜਿਥੇ ਕੁਝ ਘੰਟੇ ਲਈ ਆਕਸੀਜਨ ਬਾਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।