ਸ਼ਿਲਪਾ ਸ਼ੈੱਟੀ ਨੇ ਪਤੀ ਨਾਲ ਮਨਾਇਆ “ਲਵ ਇੰਨ ਦਾ ਟਾਇਮ ਆੱਫ ਕੋਰੋਨਾ

News18 Punjabi | TRENDING DESK
Updated: May 17, 2021, 3:04 PM IST
share image
ਸ਼ਿਲਪਾ ਸ਼ੈੱਟੀ ਨੇ ਪਤੀ ਨਾਲ  ਮਨਾਇਆ “ਲਵ ਇੰਨ ਦਾ ਟਾਇਮ ਆੱਫ ਕੋਰੋਨਾ
ਸ਼ਿਲਪਾ ਸ਼ੈੱਟੀ ਨੇ ਪਤੀ ਨਾਲ ਮਨਾਇਆ “ਲਵ ਇੰਨ ਦਾ ਟਾਇਮ ਆੱਫ ਕੋਰੋਨਾ

  • Share this:
  • Facebook share img
  • Twitter share img
  • Linkedin share img
ਕੋਰੋਨਾ ਦੇ ਇਸ ਸਮੇਂ ਦੌਰਾਨ ਜਦੋਂ ਸਭ ਲੋਕ ਇਸ ਮਹਾਂਮਾਰੀ ਨਾਲ਼ ਜੂਝ ਰਹੇ ਹਨ ਤੇ ਪਰੇਸ਼ਾਨ ਹਨ ਤਾਂ ਅਦਾਕਾਰਾਂ ਸ਼ਿਲਪਾ ਸ਼ੈੱਟੀ ਨੇ ਇਸ ਦੌਰਾਨ ਦਰਸ਼ਕਾਂ ਦੇ ਚਿਹਰਿਆਂ ਦੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਦੌਰਾਨ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਉਟ ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਤੇ ਉਸਦੇ ਪਤੀ ਰਾਜ ਕੁੰਦਰਾ ਕੋਰੋਨਾ ਦੌਰਾਨ ਪਿਆਰ ਸਾਂਝਾ ਕਰਦਿਆਂ ਦੇਖਿਆ ਜਾ ਸਕਦਾ ਹੈ । ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਕੋਵਿਡ -19 ਲਈ ਪਾਜ਼ਟਿਵ ਪਾਏ ਗਏ ਸੀ ਤੇ ਸੋਸ਼ਲ ਮੀਡੀਆ ਪੋਸਟ ਦੁਆਰਾ ਅਭਿਨੇਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ । ਇੰਸਟਾਗ੍ਰਾਮ 'ਤੇ ਸ਼ਿਲਪਾ ਨੇ ਕੁੰਦਰਾ ਦੇ ਨਾਲ ਇੱਕ ਮਨਮੋਹਕ ਸੈਲਫੀ ਸਾਂਝੀ ਕੀਤੀ ਜਿੱਥੇ ਉਹ ਡਬਲ ਮਾਸਕ ਪਹਿਨੇ ਦਿਖਾਈ ਦੇ ਰਹੀ ਹੈ । ਸ਼ਿਲਪਾ ਨੇ ਲਿਖਿਆ ਕਿ ਉਹ ਮਹਾਂਮਾਰੀ ਦੇ ਸਮੇਂ ਵਿੱਚ ਪਿਆਰ ਦਾ ਜਸ਼ਨ ਮਨਾ ਰਹੀ ਹੈ । ਅਦਾਕਾਰਾ ਨੇ ਇਸਦਾ ਟਾਈਟਲ ਲਿਖਿਆ “ਕੋਰੋਨਾ ਦੇ ਸਮੇਂ ਵਿਚ ਪਿਆਰ! ਕੋਰੋਨਾ ਪਿਆਰਾ ਹੈ #ਨਾਰਲੀਡੋਨ! ਤੁਹਾਡੀਆਂ ਇੱਛਾਵਾਂ, ਚਿੰਤਾਵਾਂ ਅਤੇ ਪ੍ਰਾਰਥਨਾਵਾਂ ਲਈ ਸਭ ਦਾ ਧੰਨਵਾਦ "

ਕੁਝ ਦਿਨ ਪਹਿਲਾਂ ਰਾਜ ਕੁੰਦਰਾ ਸਮੇਤ ਸ਼ਿਲਪਾ ਦੇ ਪਰਿਵਾਰ ਵਿੱਚ 6 ਹੋਰ ਪਰਿਵਾਰਿਕ ਮੈਂਬਰ ਕੋਰੋਨਾ ਪਾਜ਼ਟਿਵ ਪਾਏ ਗਏ ਸਨ । ਸ਼ਨੀਵਾਰ ਸਵੇਰੇ, ਰਾਜ ਨੇ ਆਪਣੇ ਪੁਰਾਣੇ ਮਜ਼ਾਕੀਆ ਵੀਡੀਓ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਇਸ ਸਮੇਂ ਦੌਰਾਨ ਸਾਝਾਂ ਕੀਤਾ ਸੀ ਤਾਂ ਜੋ ਉਹਨਾਂ ਦੇ ਪ੍ਰਸ਼ੰਸ਼ਕਾਂ ਚਿਹਰਿਆਂ 'ਤੇ ਇਸ ਬੁਰੇ ਸਮੇਂ ਵਿੱਚ ਮੁਸਕੁਰਾਹਟ ਆ ਸਕੇ । ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਛੋਟੀ ਵੀਡੀਓ' ਚ ਕੁੰਦਰਾ ਸ਼ਿਲਪਾ ਨਾਲ ਮਜ਼ਾਕੀਆ ਸੀਨ ਅਦਾ ਕਰਦੇ ਵੇਖੇ ਜਾ ਸਕਦੇ ਹਨ।ਕਲਿੱਪ ਵਿੱਚ, ਰਾਜ ਇੱਕ ਕੈਜੁਅਲ ਪ੍ਰਿੰਟਿਡ ਬ੍ਰਾਈਨ ਟੀ-ਸ਼ਰਟ ਅਤੇ ਡੇਨੀਮ ਜੀਨਸ ਦੀ ਜੋੜੀ ਪਹਿਨੇ ਵਿਖਾਈ ਦਿੱਤੇ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਲਾਲ ਰੰਗ ਦੇ ਸਪੈਗੇਟੀ ਸਟਾਈਲ ਵਾਲਾ ਟਾੱਪ ਪਾਈ ਹੋਈ ਵੇਖੀ ਜਾ ਸਕਦੀ ਹੈ। ਕੰਮ ਦੀ ਗੱਲ ਕਰੀਏ ਤਾਂ 'ਤੇ ਸ਼ਿਲਪਾ ਸ਼ੈੱਟੀ ਡਾਂਸ ਰਿਐਲਿਟੀ ਸ਼ੋਅ, ਸੁਪਰ ਡਾਂਸਰ ਦੇ ਤੀਜੇ ਸੀਜ਼ਨ ਵਿੱਚ ਜੱਜ ਦਾ ਕਿਰਦਾਰ ਨਿਭਾਉਦੀ ਨਜ਼ਰ ਆਈ। ਉਹ ਆਉਣ ਵਾਲੀਆਂ ਫਿਲਮਾਂ ਹੰਗਾਮਾ 2 ਅਤੇ ਨਿਕੰਮਾ ਵਿਚ ਵੀ ਨਜ਼ਰ ਆਵੇਗੀ।
Published by: Ramanpreet Kaur
First published: May 17, 2021, 3:04 PM IST
ਹੋਰ ਪੜ੍ਹੋ
ਅਗਲੀ ਖ਼ਬਰ