Home /News /coronavirus-latest-news /

ਅੰਮ੍ਰਿਤਸਰ, ਫਰੀਦਕੋਟ ਵਿਚ ਅੱਜ ਤੋਂ ਨਹੀਂ ਖੁੱਲਣਗੀਆਂ ਦੁਕਾਨਾਂ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, ਫਰੀਦਕੋਟ ਵਿਚ ਅੱਜ ਤੋਂ ਨਹੀਂ ਖੁੱਲਣਗੀਆਂ ਦੁਕਾਨਾਂ-ਡਿਪਟੀ ਕਮਿਸ਼ਨਰ

ਚੰਡੀਗੜ੍ਹ ਪ੍ਰਸ਼ਾਸਨ ਨੇ ਬਦਲਿਆ ਫੈਸਲਾ, ਜਾਰੀ ਰਹੇਗਾ ਕਰਫਿਊ

ਚੰਡੀਗੜ੍ਹ ਪ੍ਰਸ਼ਾਸਨ ਨੇ ਬਦਲਿਆ ਫੈਸਲਾ, ਜਾਰੀ ਰਹੇਗਾ ਕਰਫਿਊ

ਰੋਟੇਸ਼ਨ ਵਾਇਜ਼ ਦੁਕਾਨਾਂ ਖੋਲਣ ਦੀ ਯੋਜਨਾਬੰਦੀ ਉਲੀਕ ਕੇ ਹੀ ਦਿੱਤੀ ਜਾਵੇਗੀ ਖੁੱਲ

  • Share this:

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਕਾਨਾਂ ਅਤੇ ਹੋਰ ਅਦਾਰੇ ਖੋਲਣ ਦੇ ਕੀਤੇ ਗਏ ਐਲਾਨ ਦੇ ਸੰਬਧ ਵਿਚ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫਿਲਹਾਲ ਅੱਜ ਤੋਂ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਅੱਜ ਤੋਂ ਕੋਈ ਦੁਕਾਨ ਅੰਮ੍ਰਿਤਸਰ ਵਿਚ ਖੁੱਲੇਗੀ।

ਉਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਕਿਹੜੀਆਂ ਦੁਕਾਨਾਂ ਨੂੰ ਖੁੱਲ ਦੇਣੀ ਹੈ ਬਾਬਤ ਵਿਸਥਾਰਤ ਯੋਜਨਾ ਬਣਾ ਕੇ ਰੋਟੇਵਸ਼ਨ ਵਾਇਜ਼ ਖੁੱਲ ਦਿੱਤੀ ਜਾਵੇਗੀ, ਜੋ ਕਿ ਸੰਭਵ ਤੌਰ ਉਤੇ 3 ਮਈ ਤੋਂ ਬਾਅਦ ਹੀ ਲਾਗੂ ਹੋਵੇਗੀ। ਉਨਾਂ ਜ਼ਿਲੇ ਵਿਚ ਕੱਲ ਭਾਵ 30 ਅਪ੍ਰੈਲ ਤੋਂ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੁੱਲਣ ਦੀ ਚੱਲ ਰਹੀ ਚਰਚਾ ਨੂੰ ਠੱਲ ਪਾਉਂਦੇ ਕਿਹਾ ਕਿ ਫਿਲਹਾਲ ਜ਼ਿਲੇ ਵਿਚ ਕਰਫਿਊ ਅਤੇ ਪਾਬੰਦੀਆਂ ਆਮ ਦੀ ਤਰਾਂ ਹੀ ਜਾਰੀ ਰਹਿਣਗੀਆਂ। ਉਨਾਂ ਕਿਹਾ ਕਿ ਸਾਨੂੰ ਆਪਣੇ ਨਾਗਰਿਕ ਦੀ ਜਾਨ ਦੀ ਪਰਵਾਹ ਦੁਕਾਨਾਂ ਨਾਲੋਂ ਵਧੇਰੇ ਹੈ, ਸੋ ਅਸੀਂ ਤੁਹਾਡੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਯੋਜਨਾਬੰਦੀ ਨਾਲ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਦੁਕਾਨਾਂ ਉਤੇ ਭੀੜ ਇਕੱਠੀ ਨਾ ਹੋਵੇ ਅਤੇ ਹਰੇਕ ਦੁਕਾਨਦਾਰ ਨੂੰ ਕਾਰੋਬਾਰ ਦਾ ਮੌਕਾ ਵੀ ਮਿਲੇ।

ਫਰੀਦਕੋਟ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਵੀ ਕਿਹਾ ਹੈ ਕਿ ਕਲ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਆਪਣਾ ਨਵਾਂ ਨਿਰਦੇਸ਼ ਉਹ ਅੱਜ ਸ਼ਾਮ ਤੱਕ ਜਾਰੀ ਕਰਨਗੇ।

Published by:Anuradha Shukla
First published:

Tags: Amritsar, Curfew, Faridkot