Home /News /coronavirus-latest-news /

SI ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਬੇਟੇ ਨੂੰ ਮਿਲਿਆ ਨਿਯੁਕਤੀ ਪੱਤਰ..

SI ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਬੇਟੇ ਨੂੰ ਮਿਲਿਆ ਨਿਯੁਕਤੀ ਪੱਤਰ..

SI ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਨਿਹੰਗਾਂ ਨਾਲ ਝੜਪ ਦੌਰਾਨ ਵੱਢਿਆ ਗਿਆ ਸੀ ਹੱਥ..

SI ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਨਿਹੰਗਾਂ ਨਾਲ ਝੜਪ ਦੌਰਾਨ ਵੱਢਿਆ ਗਿਆ ਸੀ ਹੱਥ..

 • Share this:

  SI ਹਰਜੀਤ ਸਿੰਘ ਨੂੰ ਪੀ ਜੀ ਆਈ ਤੋਂ ਅੱਜ ਛੁੱਟੀ ਮਿਲ ਗਈ ਹੈ। ਇਸ ਮੌਕੇ ਹਰਜੀਤ ਸਿੰਘ ਨੇ ਕਿਹਾ ਕਿ ਜੋ ਡਾਕਟਰ, ਪੁਲਿਸ ਅਤੇ ਪ੍ਰਸ਼ਾਸਨ ਕੋਰੋਨਾ ਖਿਲਾਫ ਲੜ ਰਹੇ ਹਨ ਲੋਕਾਂ ਨੂੰ ਉਹਨਾਂ ਸਾਥ ਦੇਣ ਦੀ ਅਪੀਲ ਕਰ ਰਿਹਾ ਹਾਂ। ਇਸ ਤੋਂ ਇਲਾਵਾ ਉਸਨੇ ਪੀ ਜੀ ਆਈ ਦੇ ਡਾਕਟਰਾਂ ਦਾ ਖਾਸ ਧੰਨਵਾਦ ਕੀਤਾ। ਡੀਜੀਪੀ ਦਿਨਕਰ ਗੁਪਤਾ ਨੇ ਪੀਜੀਆਈ ਪਹੁੰਚ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਦੇ ਨਾਲ ਹੀ ਬੇਟੇ ਨੂੰ ਵੀ ਨਿਯੁਕਤੀ ਪੱਤਰ ਮਿਲਿਆ।

  ਜਿਕਰਯੋਗ ਹੈ ਕਿ ਪਿਛਲੇ ਕਈ ਦਿਨ ਪਹਿਲਾ ਪਟਿਆਲਾ ਪੁਲਿਸ ਅਤੇ ਨਿਹੰਗਾ ਦੀ ਆਪਸੀ ਝੜਪ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ ਉਸ ਤੋਂ ਬਾਅਦ ਪੀ ਜੀ ਆਈ ਡਾਕਟਰਾਂ ਨੇ ਸਰਜਰੀ ਕਰਕੇ ਐਸ ਆਈ ਹਰਜੀਤ ਸਿੰਘ ਦਾ ਹੱਥ ਠੀਕ ਕਰ ਦਿੱਤਾ ਸੀ ।ਡਾਕਟਰਾਂ ਨੇ ਹਰਜੀਤ ਸਿੰਘ ਦੀ ਸਿਹਤ ਨੂੰ ਦੇਖ ਹੋਏ ਛੁੱਟੀ ਦੇ ਦਿੱਤੀ ਹੈ।

  Published by:Sukhwinder Singh
  First published:

  Tags: ASI Harjeet Singh, Attack, DGPs, Mai Bhi Harjeet Singh, Nihang Sikhs, Punjab Police