ਅਮਰੀਕਾ (USA) ਵਿਚ ਨਿਊ ਯਾਰਕ ਤੋਂ ਬਾਅਦ ਨਿਊ ਜਰਸੀ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਹੇਠ ਆ ਗਿਆ ਹੈ। ਕੋਰੋਨਾ ਖਿਲਾਫ ਲੜਾਈ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਵੇਖ ਕੇ ਅਮਰੀਕੀ ਲੋਕ ਤੇ ਸਰਕਾਰ ਹੈਰਾਨ ਹਨ। ਉਥੇ ਇਹ ਭਾਈਚਾਰਾ ਦਿਨ-ਰਾਤ ਲੋਕਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ।
ਨਿਊ ਜਰਸੀ ਦੇ ਗਵਰਨਰ (Governor Phil Murphy) ਨੇ ਵਿਸਾਖੀ ਦੇ ਮੌਕੇ 'ਤੇ ਸਿੱਖ ਧਰਮ ਦੀ ਪ੍ਸ਼ੰਸਾ ਕੀਤੀ। ਗਵਰਨਰ ਫਿਲ ਮਰਫੀ ਨੇ ਵਿਸਾਖੀ ਦੇ ਮੌਕੇ ਉੱਤੇ ਸਿੱਖ ਕੌਮ ਨੂੰ ਦਿੱਤੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ, ਬਰਾਬਰੀ ਅਤੇ ਮਾਣ-ਸਨਮਾਨ ਦੀ ਕਦਰ ਹੈ ਅਤੇ ਜਦੋਂ ਵਿਸ਼ਵ ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਹ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਜਿਸ ਤਰਾਂ ਇਹ ਭਾਈਚਾਰਾ ਸੇਵਾ ਵਿਚ ਜੁਟਿਆ ਹੋਇਆ ਹੈ, ਇਹ ਸਭ ਹੈਰਾਨ ਕਰਨ ਵਾਲਾ ਹੈ।
Happy #Vaisakhi to the Sikh community! Sikhism embodies the ideals of service, equality, and dignity—values that are especially important today. With one of the largest concentrations of Sikhs in the nation, there's no better place to recognize this holiday than the Garden State. pic.twitter.com/IxWQtyvZ5a
— Governor Phil Murphy (@GovMurphy) April 13, 2020
ਫਿਲ ਮਰਫੀ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਸਿੱਖ ਕੌਮ ਨੂੰ ਵਿਸਾਖੀ ਦੀ ਸ਼ੁੱਭਕਾਮਨਾਵਾਂ। ਸੇਵਾ, ਬਰਾਬਰਤਾ ਅਤੇ ਮਾਨ-ਸਨਮਾਨ ਦੀਆਂ ਕਦਰਾਂ ਕੀਮਤਾਂ ਸਿੱਖ ਕੌਮ ਵਿਚ ਭਰੀਆਂ ਹੋਈਆਂ ਹਨ ਜੋ ਮੌਜੂਦਾ ਸਮੇਂ ਵਿਚ ਮੁੱਖ ਤੌਰ 'ਤੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਨਿਊ ਜਰਸੀ ਇਕ ਅਜਿਹਾ ਰਾਜ ਹੈ। ਨਿਊ ਜਰਸੀ ਵਿਚ ਲਗਭਗ 10 ਲੱਖ ਸਿੱਖ-ਅਮਰੀਕੀ ਰਹਿੰਦੇ ਹਨ। ਨਿਊ ਜਰਸੀ ਰਾਜ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 64,584 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 2,440 ਲੋਕਾਂ ਦੀ ਮੌਤ ਹੋ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Sikh, Sikhism