ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਾਦਲ ਰਿਹਾਇਸ਼ 'ਤੇ ਕੋਰੋਨਾ ਦਾ ਪਰਛਾਵਾਂ, ਹੁਣ ਤੱਕ 19 ਜਾਣੇ ਕੋਰੋਨਾ ਪਾਜ਼ੀਟਿਵ

ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆਪਣੇ ਬੱਚਿਆਂ ਸਮੇਤ ਬਾਦਲ ਤੋਂ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਚਲੇ ਗਏ ਹਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਨਾਲ( ਫਾਈਲ ਫੋਟੋ)

 • Share this:
  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਾਦਲ ਰਿਹਾਇਸ਼ 'ਤੇ ਹੁਣ ਤੱਕ 19 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇੰਨਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਕਰਮਚਾਰੀ ਹਨ। ਇਸ ਵਜ੍ਹਾ ਕਾਰਨ ਸਾਰਾ ਪਰਿਵਾਰ ਇਕਾਂਤਵਾਸ ਹੋ ਗਿਆ ਹੈ। ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆਪਣੇ ਬੱਚਿਆਂ ਸਮੇਤ ਬਾਦਲ ਤੋਂ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਚਲੇ ਗਏ ਹਨ।

  ਸੁਖਬੀਰ, ਹਰਸਿਮਰਤ ਤੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਕਰੋਨਾ ਰਿਪੋਰਟ ਨੈਗੇਟਿਵ

  ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਧੀ ਗੁਰਲੀਨ ਅਤੇ ਪੁੱਤਰ ਅਨੰਤਬੀਰ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੈਂਪਲ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਸੁਖਬੀਰ ਦੀ ਵੱਡੀ ਧੀ ਹਰਕੀਰਤ ਬਾਦਲ ਪਿੰਡ ਵਿੱਚ ਨਹੀਂ ਹੈ।

  ਇਸ ਤੋਂ ਪਹਿਲਾਂ ਹੁਣ ਤੱਕ ਬਾਦਲ ਪਰਿਵਾਰ ਦੇ ਐੱਸਪੀ ਸਕਿਓਰਿਟੀ, ਸੀਆਈਐੱਸਐੱਫ ਦੀ ਮਹਿਲਾ ਸਬ ਇੰਸਪੈਕਟਰ, ਰਸੋਈਏ ਸਮੇਤ 19 ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ।
  Published by:Sukhwinder Singh
  First published: