Home /News /coronavirus-latest-news /

ਇਸ ਬਾਡੀ ਬਿਲਡਰ ਦੇ 6-ਪੈਕ ਖਾ ਗਿਆ ਕੋਰੋਨਾ, ਹਸਪਤਾਲੋਂ ਨਰਸ ਨੇ ਵਾਇਰਲ ਕੀਤੀ ਫੋਟੋ

ਇਸ ਬਾਡੀ ਬਿਲਡਰ ਦੇ 6-ਪੈਕ ਖਾ ਗਿਆ ਕੋਰੋਨਾ, ਹਸਪਤਾਲੋਂ ਨਰਸ ਨੇ ਵਾਇਰਲ ਕੀਤੀ ਫੋਟੋ

ਇਸ ਬਾਡੀ ਬਿਲਡਰ ਦੇ 6-ਪੈਕ ਖਾ ਗਿਆ ਕੋਰੋਨਾ, ਹਸਪਤਾਲੋਂ ਨਰਸ ਨੇ ਵਾਇਰਲ ਕੀਤੀ ਫੋਟੋ

ਇਸ ਬਾਡੀ ਬਿਲਡਰ ਦੇ 6-ਪੈਕ ਖਾ ਗਿਆ ਕੋਰੋਨਾ, ਹਸਪਤਾਲੋਂ ਨਰਸ ਨੇ ਵਾਇਰਲ ਕੀਤੀ ਫੋਟੋ

 • Share this:
  ਕੋਰੋਨਾਵਾਇਰਸ ਵਿਸ਼ਵ ਵਿਚ ਤਬਾਹੀ ਮਚਾ ਰਿਹਾ ਹੈ। ਅਮਰੀਕਾ ਵਿੱਚ ਸਥਿਤੀ ਸਭ ਤੋਂ ਚਿੰਤਾਜਨਕ ਹੈ। ਉਥੇ, ਵੱਡੀ ਗਿਣਤੀ ਵਿਚ ਲੋਕ ਕੋਵਿਡ 19 ਤੋਂ ਸੰਕਰਮਿਤ ਹਨ ਅਤੇ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੈਲੀਫੋਰਨੀਆ ਦਾ ਇਕ ਅਜਿਹਾ ਹੀ ਵਿਅਕਤੀ ਮਾਈਕ ਸ਼ੂਜ ਹੈ। ਮਾਰਚ ਵਿੱਚ ਉਹ ਕੋਵਿਡ 19 ਨਾਲ ਸੰਕਰਮਿਤ ਹੋਇਆ ਸੀ। ਉਦੋਂ ਤੋਂ ਉਹ ਹਸਪਤਾਲ ਵਿਚ ਹੈ, ਪਰ ਇਸ ਸਮੇਂ ਦੌਰਾਨ, ਉਸ ਦਾ ਭਾਰ ਲਗਭਗ 23 ਕਿਲੋਗ੍ਰਾਮ ਘਟਿਆ ਹੈ।

  ਸੇਨ ਫਰਾਂਸਿਸਕੋ ਦੀ ਇੱਕ ਨਰਸ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਮਾਈਕ ਸ਼ੂਜ ਦੀ ਫੋਟੋ ਸਾਂਝੀ ਕੀਤੀ ਹੈ। ਇਸ ਵਿਚੋਂ, ਸ਼ੂਜ ਦੀ ਇਕ ਤਸਵੀਰ ਹਸਪਤਾਲ ਵਿਚ ਦਾਖਲ ਹੋਣ ਤੋਂ ਇਕ ਮਹੀਨਾ ਪਹਿਲਾਂ ਦੀ ਹੈ ਤੇ ਦੂਜੀ ਕੋਰੋਨਾ ਲਾਗ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਰਹਿਣ ਦੌਰਾਨ ਹੈ। ਪਹਿਲੀ ਫੋਟੋ ਵਿਚ ਸ਼ੂਜ ਸਿਹਤਮੰਦ ਦਿਖਾਈ ਦੇ ਰਿਹਾ ਹੈ। ਉਸ ਦੇ ਡੋਲਿਆਂ ਵਿਚ ਉਭਾਰ ਹੈ। ਛਾਤੀ ਚੌੜੀ ਹੈ। ਪੇਟ ਅੰਦਰ ਹੈ ਅਤੇ 6 ਪੈਕ ਐਬਸ ਵੀ ਦੇਖੇ ਜਾ ਰਹੇ ਹਨ।

  ਦੂਸਰੀ ਫੋਟੋ ਵਿਚ ਉਸ ਦਾ ਸਰੀਰ ਬਹੁਤ ਕਮਜ਼ੋਰ ਲੱਗ ਰਿਹਾ ਹੈ। ਸ਼ੂਜ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਫੋਟੋਆਂ ਖਿੱਚਣਾ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਮੇਰੇ ਲਈ ਬਹੁਤ ਪਰੇਸ਼ਾਨ ਕਰਨ ਵਾਲਾ ਸੀ, ਪਰ ਮੈਂ ਚਾਹੁੰਦਾ ਸੀ ਕਿ ਦੂਸਰੇ ਲੋਕ ਜਾਣਨ ਕਿ ਕੋਰੋਨਾ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਪਹਿਲਾਂ ਸ਼ੂਜ ਦਾ ਭਾਰ 86 ਕਿਲੋ ਸੀ। ਹੁਣ ਇਸ ਸਮੇਂ ਉਸ ਦਾ ਭਾਰ ਲਗਭਗ 65 ਕਿਲੋਗ੍ਰਾਮ ਹੋ ਗਿਆ ਹੈ। ਭਾਵ ਤਕਰੀਬਨ 23 ਕਿਲੋ ਭਾਰ ਘੱਟ ਗਿਆ ਹੈ।

  ਸ਼ੂਜ ਹਫਤੇ ਵਿਚ ਛੇ ਤੋਂ ਸੱਤ ਵਾਰ ਜਿੰਮ ਵਿਚ ਕਸਰਤ ਕਰਦਾ ਸੀ, ਪਰ ਮਾਰਚ ਵਿੱਚ, ਉਸ ਨੇ ਮਿਆਮੀ ਵਿੱਚ ਇੱਕ ਪਾਰਟੀ ਵਿੱਚ ਸ਼ਿਰਕਤ ਕੀਤੀ, ਜਿਸਦੇ ਬਾਅਦ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ। ਉਸ ਤੋਂ ਪਹਿਲਾਂ ਸਮਾਜਿਕ ਦੂਰੀਆਂ ਦਾ ਨਿਯਮ ਨਹੀਂ ਆਇਆ ਸੀ, ਉਹ 16 ਮਾਰਚ ਤੋਂ ਹਸਪਤਾਲ ਵਿੱਚ ਦਾਖਲ ਹੈ।

  Published by:Gurwinder Singh
  First published:

  Tags: Coronavirus, COVID-19, Lockdown 4.0

  ਅਗਲੀ ਖਬਰ