Coronavirus: ਬਿਨਾਂ ਸਕ੍ਰੀਨਿੰਗ ਕਰਵਾਏ ਕੁੱਝ ਲੋਕ ਅੰਮ੍ਰਿਤਸਰ ਏਅਰਪੋਰਟ ਤੋਂ ਨਿਕਲੇ

ਅੰਮ੍ਰਿਤਸਰ ਏਅਰਪੋਰਟ 'ਤੇ ਪ੍ਰਸ਼ਾਸਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਏਅਰਪੋਰਟ ਉੱਤੇ ਬਿਨਾਂ ਸਕ੍ਰੀਨਿੰਗ ਦੇ ਕੁੱਝ ਲੋਕ ਏਅਰਪੋਰਟ ਤੋਂ ਨਿਕਲੇ ਗਏ ਹਨ। ਪੰਜਾਬ ਭਰ ਕੋਰੋਨਾ ਦਾ ਕਹਿਰ ਜਾਰੀ ਹੈ। ਇਹ ਵਿਅਕਤੀ ਪੰਜਾਬ ਵਿਚ ਰਸੂਖਦਾਰ ਪਰਿਵਾਰਾਂ ਤੋਂ ਸਬੰਧ ਰੱਖਦੇ ਹਨ।

ਕੋਰੋਨਾ: ਪਾਕਿਸਤਾਨ 'ਚ ਡਾਕਟਰਾਂ ਕੋਲ ਨਹੀਂ ਮਾਸਕ ਤੇ ਦਸਤਾਨੇ, ਇਕ ਦੀ ਮੌਤ

  • Share this:
    ਅੰਮ੍ਰਿਤਸਰ ਏਅਰਪੋਰਟ ਉਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅੰਮ੍ਰਿਤਸਰ ਏਅਰਪੋਰਟ ਉੱਤੇ ਕੁਝ ਵਿਅਕਤੀ ਬਿਨਾਂ ਸਕ੍ਰੀਨਿੰਗ ਕਰਵਾਏ ਹੀ ਏਅਰਪੋਰਟ ਤੋਂ ਨਿਕਲੇ ਗਏ ਹਨ। ਇਹ ਵਿਅਕਤੀ ਪੰਜਾਬ ਵਿਚ ਰਸੂਖਦਾਰ ਪਰਿਵਾਰਾਂ ਤੋਂ ਸਬੰਧ ਰੱਖਦੇ ਹਨ। ਇਨ੍ਹਾਂ ਪਰਿਵਾਰਾਂ ਨੇ ਕਈ ਵੱਡੇ ਪੁਲਿਸ ਅਧਿਕਾਰੀਆਂ ਤੋਂ ਫੋਨ ਕਰਵਾਏ ਸਨ ਤਾਂ ਜੋਂ ਉਨ੍ਹਾਂ ਦੇ  ਰਿਸ਼ਤੇਦਾਰਾਂ ਦੀ ਏਅਰਪੋਰਟ ਉਤੇ ਸਕਰੀਨਿੰਗ ਨਾ ਕੀਤੀ ਜਾਵੇ। ਸੂਤਰਾਂ ਅਨੁਸਾਰ ਇਨ੍ਹਾਂ ਵਿਚ ਇਕ ਪਰਿਵਾਰ ਚੰਡੀਗੜ੍ਹ ਦਾ ਵੀ ਹੈ। ਇਹ ਲਾਪਰਵਾਹੀ ਉਦੋਂ ਸਾਹਮਣੇ ਆਈ ਹੈ ਜਦੋਂ 22 ਦਸੰਬਰ ਤੋਂ ਪੂਰੇ ਦੇਸ਼ ਵਿਚ ਜਨਤਾ ਕਰਫਿਊ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ।

    ਪੰਜਾਬ ਭਰ ਕੋਰੋਨਾ ਦਾ ਕਹਿਰ ਜਾਰੀ ਹੈ। ਰੋਜਾਨਾ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆ ਰਹੇ ਹਨ।  ਦੱਸ ਦੇਈਏ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ 13 ਕੇਸ ਪੌਜੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਹੋਰ ਕੇਸਾਂ ਨੂੰ ਸ਼ੱਕੀ ਤੌਰ ਉੱਤੇ ਆਈਸੋਲੇਟ ਕੀਤਾ ਗਿਆ ਹੈ। ਹੁਣ ਤੱਕ ਕੋਰੋਨਾ ਵਾਇਰਸ ਨਾਲ ਪੰਜਾਬ ਵਿਚ ਇੱਕ ਦੀ ਮੌਤ ਹੋ ਚੁੱਕੀ ਹੈ।

    ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ 283 ਮਰੀਜ਼ ਪੋਜੀਟਿਵ ਪਾਏ ਗਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਵੀ ਏਅਰਪੋਰਟ ਉੱਤੇ ਸਕ੍ਰੀਨਿੰਗ ਕਰ ਰਿਹਾ ਸਟਾਫ਼ ਅਣਗਹਿਲੀ ਕਰ ਰਿਹਾ ਹੈ। ਸਕ੍ਰੀਨਿੰਗ ਕਰ ਰਿਹਾ ਸਟਾਫ਼ ਜੇਕਰ ਇਸ ਤਰ੍ਹਾਂ ਅਣਗਹਿਲੀ ਕਰੇਗਾ ਤਾਂ ਫਿਰ ਕੋਰੋਨਾ ਵਾਇਰਸ ਨੂੰ ਕਿਵੇਂ ਰੋਕਿਆ ਜਾਵੇਗਾ । ਇਹ ਸਵਾਲ ਪ੍ਰਸ਼ਾਸਨ ਦੇ ਸਾਹਮਣੇ ਖੜ੍ਹਾ ਹੁੰਦਾ ਹੈ।
    Published by:Ashish Sharma
    First published:
    Advertisement
    Advertisement