ਬੱਚਿਆਂ ਦੀ ਆਨਲਾਈਨ ਕਲਾਸ ਦੇ ਲਈ ਪਿਤਾ ਨੇ ਗਾਂ ਵੇਚ ਕੇ ਖ਼ਰੀਦਿਆਂ ਸਮਾਰਟ ਫ਼ੋਨ, ਮਦਦ ਲਈ ਸੋਨੂੰ ਸੂਦ ਲੱਭ ਰਹੇ ਸ਼ਖ਼ਸ ਦਾ ਪਤਾ

News18 Punjabi | News18 Punjab
Updated: July 24, 2020, 11:17 AM IST
share image
ਬੱਚਿਆਂ ਦੀ ਆਨਲਾਈਨ ਕਲਾਸ ਦੇ ਲਈ ਪਿਤਾ ਨੇ ਗਾਂ ਵੇਚ ਕੇ ਖ਼ਰੀਦਿਆਂ ਸਮਾਰਟ ਫ਼ੋਨ, ਮਦਦ ਲਈ ਸੋਨੂੰ ਸੂਦ ਲੱਭ ਰਹੇ ਸ਼ਖ਼ਸ ਦਾ ਪਤਾ
ਬੱਚਿਆਂ ਦੀ ਆਨਲਾਈਨ ਕਲਾਸ ਦੇ ਲਈ ਪਿਤਾ ਨੇ ਗਾਂ ਵੇਚ ਕੇ ਖ਼ਰੀਦਿਆਂ ਸਮਾਰਟ ਫ਼ੋਨ, ਮਦਦ ਲਈ ਸੋਨੂੰ ਸੂਦ ਲੱਭ ਰਹੇ ਪਤਾ

  • Share this:
  • Facebook share img
  • Twitter share img
  • Linkedin share img
ਸੋਨੂੰ ਸੂਦ (Sonu Sood) ਨੇ ਉਸ ਸ਼ਖ਼ਸ ਦੀ ਮਦਦ ਲਈ ਵੀ ਹੱਥ ਵਧਾਇਆ ਹੈ , ਜਿਹਨਾਂ ਨੇ ਆਪਣੇ ਬੱਚਿਆਂ ਦੀ ਆਨਲਾਈਨ ਕਲਾਸਾਂ ਲਈ ਸਮਾਰਟ ਫ਼ੋਨ (Smart Phone) ਖ਼ਰੀਦਣ ਲਈ ਆਪਣੀ ਗਾਂ ਵੇਚ ਦਿੱਤੀ।
ਕੋਰੋਨਾ ਕਾਲ ਵਿੱਚ ਸੋਨੂੰ ਸੂਦ (Sonu Sood) ਗ਼ਰੀਬਾਂ ਦੇ ਮਸੀਹੇ ਬਣ ਕੇ ਉੱਭਰੇ ਹਨ। ਅਕਸਰ ਫ਼ਿਲਮਾਂ ਵਿੱਚ ਵਿਲੇਨ ਦੇ ਰੋਲ ਵਿੱਚ ਵਿਖਾਈ ਦੇਣ ਵਾਲੇ ਸੋਨੂੰ ਸੂਦ ਰੀਅਲ ਲਾਈਫ਼ ਦੇ ਹੀਰੋ ਬਣ ਗਏ ਹਨ।ਲਾਕਡਾਉਨ (Lockdown) ਦੇ ਵਿੱਚ ਐਕਟਰ ਨੇ ਹਜ਼ਾਰਾਂ ਦਿਹਾੜੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਕੰਮ ਕੀਤਾ। ਕੋਰੋਨਾ ਵਾਇਰਸ (Coronavirus) ਦੇ ਕਹਿਰ ਦੇ ਵਿੱਚ ਐਕਟਰ ਅੱਗੇ ਵਧ ਕੇ ਲੋਕਾਂ ਦੀ ਮਦਦ ਕਰ ਰਹੇ ਹਨ।ਇਹੀ ਨਹੀਂ ਕੋਰੋਨਾ ਦੇ ਵਿੱਚ ਆਪਣੀ ਨੌਕਰੀ ਅਤੇ ਕੰਮ ਤੋਂ ਹੱਥ ਧੋ ਬੈਠੇ ਲੋਕਾਂ ਦੀ ਮਦਦ ਲਈ ਵੀ ਐਕਟਰ ਨੇ ਜੌਬ ਹੰਟ ਐਪ ਲਾਂਚ ਕੀਤਾ ਹੈ। ਅਜਿਹੇ ਵਿੱਚ ਹਰ ਤਰਫ਼ ਐਕਟਰ ਦੀ ਤਾਰੀਫ ਹੋ ਰਹੀ ਹੈ। ਹੁਣ ਸੋਨੂੰ ਸੂਦ (Sonu Sood) ਨੇ ਉਸ ਸ਼ਖ਼ਸ ਦੀ ਮਦਦ ਲਈ ਵੀ ਹੱਥ ਵਧਾਇਆ ਹੈ , ਜਿਸ ਨੇ ਆਪਣੇ ਬੱਚਿਆਂ ਦੀ ਆਨਲਾਈਨ ਕਲਾਸਾਂ ਲਈ ਸਮਾਰਟ ਫ਼ੋਨ (Smart Phone) ਖ਼ਰੀਦਣ ਲਈ ਆਪਣੀ ਗਾਂ ਵੇਚ ਦਿੱਤੀ।


ਦਰਅਸਲ ਹਾਲ ਹੀ ਵਿੱਚ ਇੱਕ ਸ਼ਖ਼ਸ ਨੇ ਟਵੀਟਰ ਉੱਤੇ ਇੱਕ ਖ਼ਬਰ ਦੀ ਕਟਿੰਗ ਸ਼ੇਅਰ ਕੀਤੀ ਸੀ।ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਜਵਾਨ ਨੇ ਆਪਣੀ ਗਾਂ ਇਸ ਲਈ ਵੇਚ ਦਿੱਤੀ ਤਾਂ ਕਿ ਉਹ ਆਪਣੇ ਬੱਚਿਆਂ ਦੀ ਆਨਲਾਈਨ ਕਲਾਸ ਲਈ ਸਮਾਰਟ ਫ਼ੋਨ ਖਰੀਦਣਾ ਸੀ।ਆਰਥਿਕ ਤੰਗੀ ਦੇ ਚਲਦੇ ਸ਼ਖ਼ਸ ਨੇ ਆਪਣੀ ਗਾਂ ਵੇਚ ਦਿੱਤੀ।ਟਵਿਟਰ ਯੂਜ਼ਰ ਦੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਸੋਨੂੰ ਸੂਦ ਨੇ ਹੁਣ ਇਸ ਸ਼ਖ਼ਸ ਦੀ ਮਦਦ ਦੀ ਜ਼ਿੰਮੇਦਾਰੀ ਚੁੱਕੀ ਹੈ।ਇਸ ਦੇ ਲਈ ਐਕਟਰ ਨੇ ਲੋਕਾਂ ਤੋਂ ਸ਼ਖ਼ਸ ਦੀ ਡੀਟੇਲ ਮੰਗੀ ਹੈ। ਐਕਟਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ - ਚੱਲੋ, ਇਨ੍ਹਾਂ ਨੂੰ ਇਹਨਾਂ ਦੀ ਗਾਂ ਵਾਪਸ ਦਿਵਾਉਂਦੇ ਹਾਂ। ਕੀ ਕੋਈ ਮੈਨੂੰ ਇਹਨਾਂ ਦੀ ਡੀਟੇਲ ਦੇਣ ਵਿੱਚ ਮਦਦ ਕਰ ਸਕਦਾ ਹੈ।
ਦੱਸ ਦੇਈਏ ਸੋਨੂੰ ਸੂਦ ਕੋਰੋਨਾ ਵਾਇਰਸ ਦੇ ਵਿੱਚ ਪੂਰੀ ਜੀ- ਜਾਨ ਨਾਲ ਪਰੇਸ਼ਾਨੀ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਵਿੱਚ ਜੁਟੇ ਹਨ। ਐਕਟਰ ਨੇ ਹਾਲ ਹੀ ਵਿੱਚ ਕਿਰਗਿਜ਼ਸਤਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵੀ ਦੇਸ਼ ਵਾਪਸ ਲਿਆਉਣ ਦਾ ਜ਼ਿੰਮਾ ਚੁੱਕਿਆ ਹੈ।ਜਿਸ ਦੀ ਜਾਣਕਾਰੀ ਸੋਨੂੰ ਸੂਦ ਨੇ ਟਵਿਟਰ ਉੱਤੇ ਦਿੱਤੀ ਹੈ। ਐਕਟਰ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਕਿਰਗਿਜ਼ਸਤਾਨ ਵਿੱਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਚਾਰਟਰਡ ਪਲੈਨ ਬਿਸ਼ਕੇਕ-ਵਾਰਾਣਸੀ ਦੁਆਰਾ ਭਾਰਤ ਲਿਆਇਆ ਜਾਵੇਗਾ। ਲਗਾਤਾਰ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੋਨੂੰ ਸੂਦ (Sonu Sood) ਦੀ ਸੋਸ਼ਲ ਮੀਡੀਆ ਉੱਤੇ ਹਰ ਪਾਸੇ ਤਾਰੀਫ ਹੋ ਰਹੀ ਹੈ। ਆਮ ਲੋਕਾਂ ਤੋਂ ਲੈ ਕੇ ਸੇਲੀਬਰਿਟੀ ਅਤੇ ਮੰਤਰੀ ਵੀ ਐਕਟਰ ਦੀ ਜਮ ਕੇ ਤਾਰੀਫ ਕਰ ਰਹੇ ਹਨ।
Published by: Anuradha Shukla
First published: July 24, 2020, 11:11 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading