ਸੋਨੂੰ ਸੂਦ ਹੁਣ ਆਂਧਰਾ ਪ੍ਰਦੇਸ਼ ਵਿੱਚ ਲਗਾਵੇਗਾ ਆਕਸੀਜਨ ਪਲਾਂਟ

ਸੋਨੂੰ ਸੂਦ ਹੁਣ ਆਂਧਰਾ ਪ੍ਰਦੇਸ਼ ਵਿੱਚ ਲਗਾਵੇਗਾ ਆਕਸੀਜਨ ਪਲਾਂਟ

 • Share this:
  ਬਾਲੀਵੁੱਡ ਐਕਟਰ ਸੋਨੂੰ ਸੂਦ ਜਦੋਂ ਤੋਂ ਕੋਰੋਨਾ ਵਾਇਰਸ ਨੇ ਦੇਸ਼ ਵਿੱਚ ਆਪਣੇ ਪੈਰ ਪਸਾਰੇ ਉਦੋਂ ਤੋਂ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ਲਈ ਅਕਸਰ ਅੱਗੇ ਆਉਂਦੇ ਨੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਪੈਣ 'ਤੇ ਸੋਨੂੰ ਸੂਦ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ। ਐਕਟਰ ਸੋਨੂੰ ਸੂਦ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਐਲਾਨ ਕੀਤਾ ਹੈ ਉਹ ਸੋਨੂੰ ਸੂਦ ਜੂਨ ਤੋਂ ਆਂਧਰਾ ਪ੍ਰਦੇਸ਼ ਵਿੱਚ ਆਕਸੀਜਨ ਪਲਾਂਟ ਲਗਾਉਣਗੇ। ਇਸ ਦੀ ਜਾਣਕਾਰੀ ਸੋਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ। ਜਿੱਥੇ ਉਨ੍ਹਾਂ ਕਿਹਾ ਕੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੀ ਮੇਰੇ ਆਕਸੀਜਨ ਪਲਾਂਟਾਂ ਦਾ ਪਹਿਲਾਂ ਸੈੱਟ ਕੁਰਨੂਲ ਹਸਪਤਾਲ 'ਤੇ ਇੱਕ ਹੋਰ ਜ਼ਿਲਾਂ ਹਸਪਤਾਲ, ਆਤਮਾਕੁਰ, ਨੇਲੋਰ,ਆਂਧਰ ਪ੍ਰਦੇਸ਼ 'ਚ ਜੂਨ ਦੇ ਮਹੀਨੇ ਸਥਾਪਤ ਕੀਤਾ ਜਾਵੇ। ਇਸ ਤੋਂ ਬਾਅਦ ਹੋਰ ਜ਼ਰੂਰਮੰਦ ਸੂਬਿਆਂ ਦੀ ਮਦਦ ਕੀਤੀ ਜਾਵੇਗੀ ਉੱਥੇ ਵੀ ਪਲਾਂਟ ਸਥਾਪਤ ਕੀਤੇ ਜਾਣਗੇ।


  ਦੱਸਦਈਏ ਕੀ ਸੋਨੂੰ ਸੂਦ ਕੋਵਿਡ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਵਸਥਾ ਕਰ ਰਹੇ ਹਨ ਕਿਉਂਕਿ ਭਾਰਤ ਮਾਹਾਂਮਾਰੀ ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ। ਉਹ ਲਗਾਤਾਰ ਸੋਸ਼ਲ ਮੀਡੀਆ ਜ਼ਰੀਏ ਆਕਸੀਜਨ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਮੰਗ ਕਰਨ ਵਾਲਿਆਂ ਦੀ ਮਦਦ ਕਰਦੇ ਅਕਸਰ ਨਜ਼ਰ ਆਉਂਦੇ ਹਨ ਫਿਰ ਉਸ ਵਿੱਚ ਚਾਹੇ ਆਮ ਲੋਕ ਸ਼ਾਮਲ ਹੋਣ ਜਾਂ ਖਾਸ ਲੋਕ ਹੀ ਕਿਉਂ ਨਾ ਹੋਣ ਉਹ ਸਭ ਨੂੰ ਇੱਕ ਬਰਾਬਰ ਰੱਖ ਕੇ ਉਨ੍ਹਾਂ ਦੀ ਮਦਦ ਕਰਦੇ ਹਨ।
  Published by:Ramanpreet Kaur
  First published:
  Advertisement
  Advertisement