ਨੌਕਰੀ ਤੋਂ ਜ਼ਿਆਦਾ ਹੋਵੇਗੀ ਕਮਾਈ! ਘੱਟ ਪੈਸਿਆਂ ਵਿੱਚ ਸ਼ੁਰੂ ਕਰੋ ਇਹ ਬਿਜ਼ਨੈੱਸ, ਸਾਲ 'ਚ ਹੋਵੇਗੀ 10 ਤੋਂ 12 ਲੱਖ ਦੀ ਬੱਚਤ

News18 Punjabi | News18 Punjab
Updated: July 9, 2020, 2:34 PM IST
share image
ਨੌਕਰੀ ਤੋਂ ਜ਼ਿਆਦਾ ਹੋਵੇਗੀ ਕਮਾਈ! ਘੱਟ ਪੈਸਿਆਂ ਵਿੱਚ ਸ਼ੁਰੂ ਕਰੋ ਇਹ ਬਿਜ਼ਨੈੱਸ, ਸਾਲ 'ਚ ਹੋਵੇਗੀ 10 ਤੋਂ 12 ਲੱਖ ਦੀ ਬੱਚਤ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਚੱਲ ਦੇ ਲੱਗੇ ਲੌਕਡਾਉਨ ਕਰ ਕੇ ਕਿੰਨੇ ਹੀ ਲੋਕਾਂ ਦੀ ਨੌਕਰੀ ਚਲੀ ਗਈ। ਜਿੱਥੇ ਇਸ ਵਾਇਰਸ ਨੇ ਲੋਕਾਂ ਦੇ ਰਹਿਣ ਸਹਿਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਉੱਥੇ ਹੀ ਬਾਜ਼ਾਰ ਖੁੱਲਣ ਤੋਂ ਬਾਅਦ ਇਸ ਦਾ ਅਸਰ ਸਾਫ਼ ਵਿਖਾਈ ਦੇਣ ਲੱਗਾ ਹੈ। ਲੋਕ ਪਹਿਲਾਂ ਤੋਂ ਜ਼ਿਆਦਾ ਸਫ਼ਾਈ ਉੱਤੇ ਧਿਆਨ ਦੇਣ ਲੱਗੇ ਹਨ। ਇਸ ਸਭ ਦੇ ਚੱਲ ਦੇ ਘਰਾਂ, ਆਫ਼ਿਸ, ਹੋਟਲ ਵਿੱਚ ਪੇਪਰ ਨੈਪਕਿਨ ਦੀ ਮੰਗ ਵਧਦੀ ਹੀ ਜਾ ਰਹੀ ਹੈ। ਟਿਸ਼ਿਊ ਪੇਪਰ ਲੋਕਾਂ ਦੇ ਜ਼ਰੂਰੀ ਸਾਮਾਨ ਵਿੱਚ ਸ਼ਾਮਿਲ ਹੋ ਗਿਆ ਹੈ। ਜੇਕਰ ਤੁਸੀਂ ਵੀ ਕੋਈ ਨਵਾਂ ਬਿਜ਼ਨੈੱਸ ਸ਼ੁਰੂ (New Business Idea) ਕਰਨ ਦਾ ਪਲਾਨ ਕਰ ਰਹੇ ਹੋ ਤਾਂ ਇਸ ਬਿਜ਼ਨੈੱਸ ਆਈਡੀਆ ਬਾਰੇ ਪੜ੍ਹੋ। ਪੇਪਰ ਨੈਪਕਿਨ ਬਣਾ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ ਅਤੇ ਨਾਲ ਹੀ ਬਿਜ਼ਨੈੱਸ ਨੂੰ ਸ਼ੁਰੂ ਕਰਨ ਵਿੱਚ ਸਰਕਾਰ ਤੁਹਾਡੀ ਮਦਦ ਕਰੇਗੀ।

ਬਿਜ਼ਨੈੱਸ ਸ਼ੁਰੂ ਕਰਨ ਲਈ ਕਿੰਨਾ ਕਰਨਾ ਹੋਵੇਗਾ ਨਿਵੇਸ਼ –
ਕਿਸੇ ਵੀ ਬਿਜ਼ਨੈੱਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਵਿੱਚ ਆਉਣ ਵਾਲੇ ਖ਼ਰਚ ਦੇ ਅਤੇ ਉਸ ਤੋਂ ਹੋਣ ਵਾਲੀ ਬੱਚਤ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਇਸ ਬਿਜ਼ਨਸ ਨੂੰ ਸ਼ੁਰੂ ਕਰਨ ਲਈ ਤੁਹਾਨੂੰ 3.50 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਨਿਵੇਸ਼ ਦੀ ਰਕਮ ਕਿਸੇ ਵੀ ਬੈਂਕ ਕੋਲ ਮੁਦਰਾ ਸ‍ਕੀਮ ਤਹਿਤ ਲੋਨ ਲਈ ਵੀ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਲੋਨ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਟਰਮ ਲੋਨ ਦੇ ਤੌਰ ਉੱਤੇ ਲਗਭਗ 3 ਲੱਖ 10 ਹਜ਼ਾਰ ਰੁਪਏ ਅਤੇ ਵਰਕਿੰਗ ਕੈਪੀਟਲ ਲੋਨ 5.30 ਲੱਖ ਰੁਪਏ ਤੱਕ ਮਿਲ ਜਾਣਗੇ।
ਮਸ਼ੀਨਰੀ ਅਤੇ ਮੈਟੀਰੀਅਲ ਉੱਤੇ ਆਵੇਗਾ ਇੰਨਾ ਖ਼ਰਚ -
ਲੋਨ ਮਿਲਣ ਦੇ ਬਾਅਦ ਤੁਹਾਨੂੰ ਮਸ਼ੀਨਰੀ ਲਈ ਕਰੀਬ 4.40 ਲੱਖ ਰੁਪਏ ਤੱਕ ਖ਼ਰਚ ਕਰਨ ਪੈਣ ਹੋਵੇਗਾ। ਇਸ ਤੋਂ ਬਾਅਦ ਰਾਅ ਮੈਟੀਰੀਅਲ ਵਿੱਚ ਲਗਭਗ 7.13 ਲੱਖ ਰੁਪਏ ਬਾਕੀ ਟਰਾਂਸਪੋਰਟ, ਟੈਲੀਫ਼ੋਨ, ਸਟੇਸ਼ਨਰੀ, ਮੇਂਟੀਨੈਂਸ, ਬਿਜਲੀ ਵਿੱਚ ਖ਼ਰਚ ਕਰਨਾ ਹੋਵੇਗਾ।

ਜਾਣੋ ਕਿੰਨੀ ਹੋਵੇਗੀ ਸੇਵਿੰਗ -
ਸਮੇਂ ਦੀ ਮੰਗ ਨੂੰ ਵੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਿਜ਼ਨੈੱਸ ਕਿੰਨੀ ਕਮਾਈ ਦੇਣ ਵਾਲਾ ਹੈ। ਇਸ ਬਿਜ਼ਨੈੱਸ ਵਿੱਚ ਤੁਸੀਂ ਇੱਕ ਸਾਲ ਵਿੱਚ 1.50 ਲੱਖ ਕਿੱਲੋ ਗਰਾਮ ਪੇਪਰ ਨੈਪਕਿਨ ਦਾ ਹੀ ਪ੍ਰੋਡਕਸ਼ਨ ਕਰ ਸਕਦੇ ਹੋ। ਇਸ ਦੀ ਬਾਜ਼ਾਰ ਵਿੱਚ ਕੀਮਤ 65 ਰੁਪਏ ਪ੍ਰਤੀ ਕਿੱਲੋ ਤੱਕ ਹੈ। ਇਸ ਹਿਸਾਬ ਨਾਲ ਸਾਲਾਨਾ ਟਰਨਓਵਰ ਕਰੀਬ 97.50 ਲੱਖ ਰੁਪਏ ਹੋਵੇਗਾ। ਸਾਰੇ ਖ਼ਰਚ ਤੋਂ ਬਾਅਦ ਵੀ ਸਾਲਾਨਾ 10 ਤੋਂ 12 ਲੱਖ ਰੁਪਏ ਤੱਕ ਦੀ ਸੇਵਿੰਗ ਹੋਵੋਗੀ।
Published by: Anuradha Shukla
First published: July 9, 2020, 2:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading