ਕੋਰੋਨਾ ਅੱਗੇ ਨਹੀਂ ਟਿਕ ਸਕੇਗਾ ਸਾਡਾ ਹੈਲਥ ਸਿਸਟਮ, ਇਸ ਲਈ ਹੋ ਜਾਵੋ ਸਾਵਧਾਨ!

News18 Punjabi | News18 Punjab
Updated: March 24, 2020, 7:14 PM IST
share image
ਕੋਰੋਨਾ ਅੱਗੇ ਨਹੀਂ ਟਿਕ ਸਕੇਗਾ ਸਾਡਾ ਹੈਲਥ ਸਿਸਟਮ, ਇਸ ਲਈ ਹੋ ਜਾਵੋ ਸਾਵਧਾਨ!
ਕੋਰੋਨਾ ਅੱਗੇ ਨਹੀਂ ਟਿਕ ਸਕੇਗਾ ਸਾਡਾ ਮਾੜਾ ਹੈਲਥ ਸਿਸਟਮ, ਇਸ ਲਈ ਹੋ ਜਾਵੋ ਸਾਵਧਾਨ!

 ਸਵਾ ਸੌ ਕਰੋੜ ਲੋਕਾਂ ਪਿੱਛੇ ਸਿਰਫ 7.13 ਲੱਖ ਬੈੱਡ ਅਤੇ 11.59 ਲੱਖ ਡਾਕਟਰ! ਅਜਿਹੇ ਵਿੱਚ ਜੇਕਰ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਤਾਂ ਲੋਕਾਂ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਘਰ ਵਿੱਚ ਰਹਿਣਾ ਸਭ ਤੋਂ ਬਿਹਤਰ ਹੈ।

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਅਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਦੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੁੱਝ ਲੋਕ ਜਨਤਾ ਕਰਫਿਊ (Janata Curfew) ਅਤੇ ਲੌਕਡਾਉਨ ਤੋੜ ਕੇ ਸੜਕਾਂ ਉੱਤੇ ਨਿਕਲ ਰਹੇ ਹਨ। ਜਦੋਂ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਬਾਹਰ ਨਿਕਲਣ ਅਤੇ ਮਿਲਣ ਨਾਲ ਸਥਿਤੀ ਬੇਕਾਬੂ ਹੋ ਸਕਦੀ ਹੈ ਕਿਉਂਕਿ ਸਾਡਾ ਹੈਲਥ ਸਿਸਟਮ ਕੋਰੋਨਾ ਵਾਇਰਸ (Corona Virus) ਵਰਗੀ ਮਹਾਮਾਰੀ ਨੂੰ ਝੱਲਣ ਲਾਇਕ ਨਹੀਂ ਹੈ।

ਸਵਾ ਸੌ ਕਰੋੜ ਦੀ ਆਬਾਦੀ ਉੱਤੇ ਸਿਰਫ 25778 ਸਰਕਾਰੀ ਹਸਪਤਾਲ (Hospital ) ਹਨ । ਉਨ੍ਹਾਂ ਵਿੱਚ ਸਿਰਫ 7.13 ਲੱਖ ਬੈਡ ਅਤੇ ਸਿਰਫ਼ 1159309 ਐਲੋਪੈਥਿਕ ਡਾਕਟਰ ਹਨ। ਅਜਿਹੇ ਵਿੱਚ ਜੇਕਰ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਤਾਂ ਲੋਕਾਂ ਦਾ ਇਲਾਜ ਕਿਵੇਂ ਹੋਵੇਗਾ। ਇਸ ਦਾ ਅੰਦਾਜਾ ਤੁਸੀ ਆਪਣੇ ਆਪ ਦੀ ਲਗਾ ਲਓ। ਉਹ ਵੀ ਉਸ ਬਿਮਾਰੀ ਦਾ ਇਲਾਜ ਜਿਸਦੀ ਹੁਣ ਤੱਕ ਦਵਾਈ ਹੀ ਨਹੀਂ ਬਣੀ ਹੈ।

ਸਿਹਤ ਖੇਤਰ ਦੇ ਮਾਹਿਰ ਡਾ. ਸੁਰਿੰਦਰ ਦੱਤਾ ਕਹਿੰਦੇ ਹਨ ਕਿ ਲੋਕਾਂ ਨੇ ਜਨਤਾ ਕਰਫਿਊ ਨੂੰ ਤੋੜਿਆ ਇਸ ਲਈ ਮਹਾਰਾਸ਼ਟਰ ਸਰਕਾਰ ਨੂੰ ਸਖਤੀ ਨਾਲ ਸਰਕਾਰੀ ਤੌਰ ਉੱਤੇ ਕਰਫਿਊ ਲਾਗੂ ਕਰਨਾ ਪਿਆ ਹੈ । ਅਜਿਹੀ ਹਾਲਤ ਦੂਜੇ ਰਾਜਾਂ ਵਿੱਚ ਵੀ ਆਈ। ਲੌਕਡਾਉਨ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਕੀਤਾ ਗਿਆ ਹੈ। ਦਿੱਲੀ– ਐਨ ਸੀ ਆਰ ਜਿਵੇਂ ਜਿੱਥੇ ਘੱਟ ਜਗ੍ਹਾ ਵਿੱਚ ਜ਼ਿਆਦਾ ਲੋਕ ਰਹਿੰਦੇ ਹਨ ਉੱਥੇ ਭੀੜ ਹੋਣ ਨਾਲ ਖ਼ਤਰਾ ਦੇਸ਼ ਦੇ ਹੋਰ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਵੱਧ ਸਕਦਾ ਹੈ ।
ਹਸਪਤਾਲਾਂ ਵਿਚ ਬੈੱਡ : ਬਿਹਾਰ ਵਿੱਚ ਵੱਧ ਮਾੜੀ ਵਿਵਸਥਾ
ਨੈਸ਼ਨਲ ਹੈਥਲ ਪ੍ਰੋਫਾਇਲ (National Health Profile) ਦੇ ਮੁਤਾਬਕ ਦੇਸ਼ ਵਿੱਚ ਔਸਤਨ 1844 ਲੋਕਾਂ ਉੱਤੇ ਹਸਪਤਾਲ ਵਿੱਚ ਸਿਰਫ ਇੱਕ ਬੈੱਡ ਉਪਲੱਬਧ ਹੈ। ਅਜਿਹੇ ਵਿੱਚ ਜੇਕਰ ਮਹਾਮਾਰੀ ਫੈਲੀ ਤਾਂ ਇਲਾਜ ਹੋਣਾ ਕਿੰਨਾ ਮੁਸ਼ਕਿਲ ਹੋਵੇਗਾ। ਬਿਹਾਰ ਦੀ ਸਥਿਤੀ ਬਹੁਤ ਬਦਤਰ ਹੈ। ਜਿੱਥੇ ਹਸਪਤਾਲ ਦੇ ਇੱਕ ਬੈੱਡ ਉੱਤੇ 8645 ਲੋਕ ਨਿਰਭਰ ਹਨ ਪਰ ਇੱਥੇ ਕੋਰੋਨਾ ਦਾ ਇਲਾਜ ਨਹੀ ਹੋ ਸਕਦਾ ਹੈ।

ਇਸ ਪ੍ਰਕਾਰ ਕੋਰੋਨਾ ਪ੍ਰਭਾਵਿਤ ਹਰਿਆਣਾ ਵਿੱਚ 2496 ਲੋਕਾਂ ਉੱਤੇ ਸਰਕਾਰੀ ਹਸਪਤਾਲ ਵਿੱਚ ਸਿਰਫ਼ ਇੱਕ ਬੈੱਡ, ਯੂਪੀ ਵਿੱਚ ਇੱਕ ਬੈੱਡ ਉੱਤੇ 2904 ਅਤੇ ਮਹਾਰਾਸ਼ਟਰ ਵਿੱਚ 2306 ਲੋਕ ਨਿਰਭਰ ਹਨ , ਇਹਨਾਂ ਵਿੱਚ ਥੋੜ੍ਹੀ ਬਿਹਤਰ ਹਾਲਤ ਦਿੱਲੀ ਵਿੱਚ ਹੈ ਜਿੱਥੇ ਸਰਕਾਰੀ ਹਸਪਤਾਲ ਦੇ ਇੱਕ ਬੈੱਡ ਉੱਤੇ ਸਿਰਫ 824 ਲੋਕਾਂ ਦੀ ਨਿਰਭਰਤਾ ਹੈ ।

ਇਲਾਜ ਲਈ ਕਿਸੇ ਵੀ ਸੂਬੇ ਵਿੱਚ ਸਮਰੱਥ ਡਾਕਟਰ ਦੀ  ਕਮੀ

ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ 1000 ਲੋਕਾਂ ਉੱਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ। ਜਦੋਂ ਕਿ ਭਾਰਤ ਵਿੱਚ 11082 ਦੀ ਆਬਾਦੀ ਉੱਤੇ ਸਿਰਫ ਇੱਕ ਡਾਕਟਰ ਹੈ। ਡਾ . ਦੱਤਾ ਕਹਿੰਦੇ ਹਨ ਕਿ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੀ ਵੀ ਆਪਣੇ ਦੇਸ਼ ਵਿੱਚ ਭਾਰੀ ਕਮੀ ਹੈ। ਬਿਹਾਰ ਵਿੱਚ ਇੱਕ ਡਾਕਟਰ ਉੱਤੇ 28391 ਲੋਕਾਂ ਦੇ ਇਲਾਜ ਦਾ ਬੋਝ ਹੈ ।ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 19962 ਲੋਕਾਂ ਉੱਤੇ ਇੱਕ ਡਾਕਟਰ ਹੈ। ਹਰਿਆਣਾ ਵਿੱਚ ਇੱਕ ਡਾਕਟਰ ਉੱਤੇ ਇਲਾਜ ਲਈ 10189 ਲੋਕ ਨਿਰਭਰ ਹਨ ।

ਸਭ ਤੋਂ ਭੀੜਭਾੜ ਵਾਲਾ ਖੇਤਰ ਹੈ ਦਿੱਲੀ

ਜਨਸੰਖਿਆ ਦੇ ਅੰਕੜਿਆ ਦੇ ਮੁਤਾਬਕ 1901 ਵਿੱਚ ਦੇਸ਼ ਵਿੱਚ ਸਿਰਫ 77 ਲੋਕ ਪ੍ਰਤੀ ਵਰਗ ਕਿਲੋਮੀਟਰ ਰਹਿੰਦੇ ਸਨ। ਜਦੋਂ ਕਿ 2011 ਵਿੱਚ 382 ਲੋਕ ਹੋ ਚੁੱਕੇ ਹਨ ਸਾਫ਼ ਹੈ ਕਿ ਭੀੜ ਭਾੜ ਵੱਧ ਰਹੀ ਹੈ। ਦਿੱਲੀ ਵਿੱਚ ਤਾਂ ਰਿਕਾਰਡ 11320 ਲੋਕ ਇੱਕ ਵਰਗ ਕਿਲੋਮੀਟਰ ਵਿੱਚ ਰਹਿੰਦੇ ਹਨ । ਜਿਸ ਦੇ ਨਾਲ ਇਹ ਦੇਸ਼ ਦਾ ਸਭ ਤੋਂ ਭੀੜਭਾੜ ਵਾਲਾ ਖੇਤਰ ਹੈ । ਇਸ ਲਈ ਇੱਥੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ।ਅਜਿਹੀ ਸਥਿਤੀ ਵਿਚ ਚੰਗੇ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading