ਆਮ ਲੋਕਾਂ ਲਈ ਨਹੀਂ ਹੈ ਕੋ-ਵਿਨ ਐਪ, ਜੇ ਟੀਕਾ ਲਗਵਾਉਣਾ ਹੈ ਤਾਂ ਇੰਝ ਕਰੋ ਰਜਿਸਟ੍ਰੇਸ਼ਨ

News18 Punjabi | News18 Punjab
Updated: March 2, 2021, 12:06 PM IST
share image
ਆਮ ਲੋਕਾਂ ਲਈ ਨਹੀਂ ਹੈ ਕੋ-ਵਿਨ ਐਪ, ਜੇ ਟੀਕਾ ਲਗਵਾਉਣਾ ਹੈ ਤਾਂ ਇੰਝ ਕਰੋ ਰਜਿਸਟ੍ਰੇਸ਼ਨ

  • Share this:
  • Facebook share img
  • Twitter share img
  • Linkedin share img
ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪਲੇ ਸਟੋਰ 'ਤੇ ਉਪਲਬਧ ਕੋ-ਵਿਨ ਵੈਕਸੀਨੇਟਰ ਐਪ ਸਿਰਫ਼ ਪ੍ਰਸ਼ਾਸਕਾਂ ਦੀ ਵਰਤੋਂ ਲਈ ਹੈ। ਕੋਵਿਡ -19 ਦਾ ਟੀਕਾ ਲਗਵਾਉਣ ਲਈ ਲੋਕਾਂ ਨੂੰ ਕੋਵਿਨ ਪੋਰਟਲ 'ਤੇ ਰਜਿਸਟਰ ਕਰਨਾ ਪਏਗਾ। ਇਹ ਦੱਸਣਯੋਗ ਹੈ ਕਿ ਬਜ਼ੁਰਗ ਨਾਗਰਿਕਾਂ ਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹਨ, ਉਨ੍ਹਾਂ ਲਈ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ 1 ਮਾਰਚ ਤੋਂ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਰਜਿਸਟਰੇਸ਼ਨ ਦੌਰਾਨ ਆ ਰਹਿਆਂ ਮੁਸ਼ਕਲਾਂ ਤੋਂ ਬਾਅਦ ਸਿਹਤ ਮੰਤਰਾਲੇ ਵੱਲੋਂ ਇਹ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।

ਸਿਹਤ ਮੰਤਰਾਲੇ ਨੇ ਟਵੀਟ ਰਾਹੀਂ ਦੱਸਿਆ ਕਿ, “ਕੋਵਿਡ -19 ਟੀਕਾਕਰਨ ਲਈ ਰਜਿਸਟ੍ਰੇਸ਼ਨ ਸਿਰਫ਼ ਕੋਵਿਨ ਪੋਰਟਲ ਰਾਹੀਂ ਕੀਤਾ ਜਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਕੋਈ ਕੋਵਿਨ ਐਪ ਨਹੀਂ ਹੈ। ਪਲੇ ਸਟੋਰ 'ਤੇ ਉਪਲਬਧ ਐਪ ਸਿਰਫ਼ ਪ੍ਰਬੰਧਕਾਂ ਲਈ ਹੈ।' 'ਸਰਕਾਰ ਦਾ ਕਹਿਣਾ ਹੈ ਕਿ ਜੇ ਆਮ ਲੋਕ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋ-ਵਿਨ ਵੈੱਬਸਾਈਟ' ਤੇ ਰਜਿਸਟਰ ਕਰਨਾ ਪਏਗਾ। ਇਸ ਲਈ ਤੁਸੀਂ https://www.cowin.gov.in/home ਤੇ ਕਲਿੱਕ ਕਰ ਕੇ ਰਜਿਸਟਰ ਕਰ ਸਕਦੇ ਹੋ।
ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਕੋਵਿਨ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ 1 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਅਜਿਹੇ ਨਾਗਰਿਕ ਜੋ ਬਜ਼ੁਰਗ ਹਨ ਜਾਂ ਜਿਨ੍ਹਾਂ ਦੀ ਉਮਰ 1 ਜਨਵਰੀ 2022 ਦੇ ਹਿਸਾਬ ਨਾਲ 60 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਅਤੇ ਉਹ ਨਾਗਰਿਕ ਜਿਨ੍ਹਾਂ ਦੀ ਉਮਰ 1 ਜਨਵਰੀ 2022 ਨੂੰ 45 ਤੋਂ 59 ਸਾਲ ਦੇ ਵਿਚਕਾਰ ਹੋਵੇਗੀ। ਉਹ ਰਜਿਸਟ੍ਰੇਸ਼ਨ ਦੇ ਯੋਗ ਹੋਣਗੇ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਨਾਗਰਿਕ ਕਿਸੇ ਵੀ ਸਮੇਂ ਤੇ ਕਿਤੇ ਵੀ ਕੋ-ਵਿਨ ਪੋਰਟਲ 2.0 ਦੀ ਵਰਤੋਂ ਕਰ ਕੇ ਜਾਂ ਹੋਰ ਆਈਟੀ ਐਪਲੀਕੇਸ਼ਨਾਂ ਜਿਵੇਂ ਅਰੋਗਿਆ ਸੇਤੂ ਤੋਂ ਰਜਿਸਟਰ ਕਰ ਸਕਦੇ ਹਨ ਅਤੇ ਬੁੱਕ ਕਰਵਾ ਸਕਦੇ ਹਨ। ਦੱਸ ਦੇਈਏ ਕਿ ਇਸ ਦੇ ਨਾਲ ਹੀ ਲੋਕ ਆਪਣੀ ਸਹੂਲਤ ਅਨੁਸਾਰ ਤਰੀਕ ਤੇ ਟੀਕਾਕਰਨ ਕੇਂਦਰ ਚੁਣ ਸਕਦੇ ਹਨ | ਇੱਕ ਮੋਬਾਈਲ ਨੰਬਰ ਜ਼ਰੀਏ ਵੱਧ ਤੋਂ ਵੱਧ 4 ਵਿਅਕਤੀ ਹੀ ਅਪੋਇੰਟਮੈਂਟ ਲੈ ਸਕਦੇ ਹਨ | ਘਰ ਬੈਠੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ 1507 'ਤੇ ਕਾਲ ਕਰ ਕੇ ਵੀ ਲਈ ਜਾ ਸਕਦੀ ਹੈ |
Published by: Anuradha Shukla
First published: March 2, 2021, 12:06 PM IST
ਹੋਰ ਪੜ੍ਹੋ
ਅਗਲੀ ਖ਼ਬਰ