Zirakpur: ਫੀਸਾਂ ਵਧਾਉਣ ਦੇ ਰੋਸ ਵਜੋਂ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ

News18 Punjabi | News18 Punjab
Updated: May 23, 2020, 6:50 PM IST
share image
Zirakpur: ਫੀਸਾਂ ਵਧਾਉਣ ਦੇ ਰੋਸ ਵਜੋਂ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ
ਜ਼ੀਰਕਪੁਰ: ਫੀਸਾਂ ਵਧਾਉਣ ਦੇ ਰੋਸ ਵਜੋਂ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਸਕੂਲਾਂ ਦੀ ਫੀਸ ਨੂੰ ਲੈ ਕੇ ਮਾਪਿਆਂ ਦੀਆਂ ਸ਼ਿਕਾਇਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਜੀਰਕਪੁਰ ਦੇ ਦੀਕਸ਼ਾਂਤ ਗਲੋਬਲ ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਹੱਥਾਂ ਵਿੱਚ ਪੋਸਟਰ ਲੈ ਕੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।

ਉਹਨਾਂ ਕਿਹਾ ਕਿ ਸਕੂਲ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਨਹੀਂ ਮੰਨ ਰਿਹਾ। ਸਰਕਾਰ ਦੇ ਨਿਯਮਾਂ ਅਨੁਸਾਰ ਜਿਹੜੇ ਸਕੂਲ ਆਨਲਾਈਨ ਕਲਾਸ ਲੈ ਰਹੇ ਹਨ ਉਹ ਸਿਰਫ ਟਿਊਸ਼ਨ ਫੀਸ ਲੈ ਸਕਦੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ ਤੋਂ ਬਾਅਦ ਇੱਕ ਦਮ ਸਕੂਲ ਨੇ ਆਨਲਾਈਨ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ ਤੇ ਅਗਲੇ ਹੀ ਦਿਨ ਫੀਸ ਦਾ ਮੈਸੇਜ ਪਾ ਦਿੱਤਾ।
ਮਯੰਕ ਅਗਰਵਾਲ ਨੇ ਕਿਹਾ ਕਿ ਸਕੂਲ ਆਪਣੇ ਵੱਲੋਂ ਕਿਤਾਬਾਂ ਲਗਾਉਂਦਾ ਹੈ ਅਤੇ ਉਹ ਲੈਣੀਆਂ ਵੀ ਸਕੂਲ ਵਿੱਚੋਂ ਹੀ ਪੈਂਦੀਆਂ ਹਨ। ਇਹਨਾਂ ਕਿਤਾਬਾਂ ਦਾ ਕੋਈ ਬਿਲ ਵੀ ਸਕੂਲ ਵੱਲੋਂ ਨਹੀਂ ਦਿੱਤਾ ਜਾਂਦਾ। ਮਾਪਿਆਂ ਦਾ ਇਹ ਵੀ ਇਲਜ਼ਾਮ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਸਕੂਲ ਨੇ 8% ਫੀਸ ਵਧਾ ਦਿੱਤੀ ਹੈ। ਹਾਲਾਂਕਿ ਸਕੂਲ ਪ੍ਰਸ਼ਾਸਨ ਇਸ ਤੋਂ ਇਨਕਾਰੀ ਹੈ।

ਜ਼ੀਰਕਪੁਰ: ਫੀਸਾਂ ਵਧਾਉਣ ਦੇ ਰੋਸ ਵਜੋਂ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ


ਸਕੂਲ ਦੇ ਡਾਇਰੈਕਟਰ ਮਿਤੁਲ ਦੀਕਸ਼ਿਤ ਨੇ ਮਾਪਿਆਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਾਰੇ ਨਿਯਮਾਂ ਨੂੰ ਮੰਨ ਰਹੇ ਹਨ। ਸਕੂਲ ਵੱਲੋਂ ਫੀਸ ਲਈ ਕਿਸੇ ਬੱਚੇ ਜਾਂ ਉਸਦੇ ਮਾਪਿਆਂ 'ਤੇ ਦਬਾਅ ਨਹੀਂ ਪਾਇਆ ਗਿਆ। ਉਹਨਾਂ ਕਿਹਾ ਕਿ ਕਿਤਾਬਾਂ ਲਈ ਪੰਚਕੂਲਾ ਵਿੱਚ ਦੋ ਵੈਂਡਰ ਹਨ ਜਿਨ੍ਹਾਂ ਦੀ ਡਿਟੇਲ ਵੀ ਪਬਲਿਕ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਮਾਪੇ ਟਿਊਸ਼ਨ ਫੀਸ ਵੀ ਨਹੀਂ ਦੇਣਾ ਚਾਹੁੰਦੇ। ਐਸੇ ਵਿੱਚ ਸਕੂਲ ਦਾ ਖਰਚਾ ਤੇ ਸਟਾਫ ਦੀਆਂ ਤਨਖਾਹਾਂ ਕਿਵੇਂ ਪੂਰੀਆਂ ਹੋਣਗੀਆਂ?

ਉਹਨਾਂ ਇਹ ਵੀ ਕਿਹਾ ਕਿ ਹਾਈਕੋਰਟ ਦਾ ਫੈਸਲਾ ਆ ਚੁੱਕਾ ਹੈ ਕਿ ਸਕੂਲ 70% ਫੀਸ ਲੈ ਸਕਦੇ ਹਨ, ਪਰ ਸਕੂਲ ਨੇ ਅਜੇ ਇਸ ਬਾਰੇ ਵੀ ਕੋਈ ਸਰਕੂਲਰ ਨਹੀਂ ਕੱਢਿਆ। ਉਹਨਾਂ ਦਾ ਕਹਿਣਾ ਹੈ ਕਿ ਮਾਪੇ ਫੀਸ ਨਾ ਦੇਣ ਲਈ ਪਹਿਲਾਂ ਹੀ ਦਬਾਅ ਬਣਾਉਣਾ ਚਾਹੁੰਦੇ ਹਨ।

ਜ਼ੀਰਕਪੁਰ: ਫੀਸਾਂ ਵਧਾਉਣ ਦੇ ਰੋਸ ਵਜੋਂ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ
First published: May 23, 2020, 4:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading