Home /News /coronavirus-latest-news /

ਹੁਣ, ਚਸ਼ਮੇ ਨੂੰ ਬਣਾਓ ਕੋਰੋਨਾ ਖ਼ਿਲਾਫ਼ ਆਪਣਾ ਹਥਿਆਰ, ਹੋ ਸਕਦਾ COVID-19 ਸੰਕ੍ਰਮਣ ਤੋਂ ਬਚਾਅ: ਸੋਧ

ਹੁਣ, ਚਸ਼ਮੇ ਨੂੰ ਬਣਾਓ ਕੋਰੋਨਾ ਖ਼ਿਲਾਫ਼ ਆਪਣਾ ਹਥਿਆਰ, ਹੋ ਸਕਦਾ COVID-19 ਸੰਕ੍ਰਮਣ ਤੋਂ ਬਚਾਅ: ਸੋਧ

ਕੀ ਚਸ਼ਮਾ ਪਾ ਕੇ ਹੋ ਸਕਦਾ ਕੋਰੋਨਾ ਤੋਂ ਬਚਾਅ?

ਕੀ ਚਸ਼ਮਾ ਪਾ ਕੇ ਹੋ ਸਕਦਾ ਕੋਰੋਨਾ ਤੋਂ ਬਚਾਅ?

 • Share this:
  ਇੱਕ ਅਧਿਐਨ ਦੇ ਅਨੁਸਾਰ ਜਿਹੜੇ ਲੋਕ ਐਨਕ ਪਹਿਨਦੇ ਹਨ ਉਨ੍ਹਾਂ ਵਿੱਚ ਕੋਰੋਨਾ ਵਾਇਰਸ (Corona Virus) ਤੋਂ ਸੰਕਰਮਿਤ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਉਹ ਆਪਣੀਆਂ ਅੱਖਾਂ ਨੂੰ ਘੱਟ ਮਲਦੇ ਹਨ। ਭਾਰਤੀ ਖ਼ੋਜਕਰਤਾਵਾਂ ਨੇ ਮੈਡਰਕਸੀਵ (medRxiv) ਦੀ ਵੈੱਬਸਾਈਟ 'ਤੇ ਨੋਨ-ਪੀਅਰ-ਰੀਵਿਊਡ ਅਧਿਐਨ (non-peer-reviewed study) ਨੂੰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਉਨ੍ਹਾਂ ਨੇ ਉੱਤਰੀ ਭਾਰਤ ਦੇ ਇੱਕ ਹਸਪਤਾਲ ਵਿੱਚ ਪਿਛਲੇ ਗਰਮੀ ਦੇ ਮੌਸਮ ਦੌਰਾਨ ਦੋ ਹਫ਼ਤਿਆਂ ਲਈ 10 ਤੋਂ 80 ਦੇ ਵਿੱਚਕਾਰ ਉਮਰ ਦੇ 304 ਵਿਅਕਤੀਆਂ - 223 ਪੁਰਸ਼ ਅਤੇ 81 ਮਹਿਲਾਵਾਂ ਦਾ ਅਧਿਐਨ ਕੀਤਾ ਅਤੇ ਸਾਰਿਆਂ ਵਿੱਚ ਕੋਵਿਡ ਦੇ ਲੱਛਣ ਪਾਏ ਗਏ ਸਨ।

  ਇਸ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਉਨ੍ਹਾਂ ਪ੍ਰਤੀਭਾਗੀਆਂ ਵਿੱਚੋਂ ਸਿਰਫ਼ 19 ਪ੍ਰਤੀਸ਼ਤ ਨੇ ਕਿਹਾ ਕਿ ਉਹ ਜ਼ਿਆਦਾਤਰ ਸਮੇਂ ਐਨਕ ਪਹਿਨ ਕੇ ਰੱਖਦੇ ਹਨ। ਖ਼ੋਜਕਰਤਾਵਾਂ ਨੇ ਪਾਇਆ ਕਿ ਔਸਤਨ ਪ੍ਰਤੀਭਾਗੀਆਂ ਨੇ ਇੱਕ ਘੰਟੇ 'ਚ 23 ਵਾਰ ਆਪਣੇ ਚਿਹਰੇ ਨੂੰ ਛੂਹਿਆ ਅਤੇ ਆਪਣੀਆਂ ਅੱਖਾਂ ਨੂੰ ਔਸਤਨ ਇੱਕ ਘੰਟੇ 'ਚ ਤਿੰਨ ਵਾਰ ਛੂਹਿਆ। Independent ਦੇ ਮੁਤਾਬਿਕ ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਉਨ੍ਹਾਂ ਲੋਕਾਂ ਵਿੱਚ ਕੋਵਿਡ ਦੇ ਸੰਕ੍ਰਮਣ ਦਾ ਜੋਖ਼ਮ ਦੋ ਤੋਂ ਤਿੰਨ ਗੁਣਾ ਘੱਟ ਹੁੰਦਾ ਹੈ ਜਿਹੜੇ ਲੋਕ ਐਨਕ ਪਹਿਨਦੇ ਹਨ ਬਜਾਏ ਉਨ੍ਹਾਂ ਦੇ ਜਿਹੜੇ ਲੋਕ ਐਨਕ ਨਹੀਂ ਪਹਿਨਦੇ।

  ਇਸ ਅਧਿਐਨ ਦੇ ਅਨੁਸਾਰ ਦੂਸ਼ਿਤ ਹੱਥਾਂ ਨਾਲ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਅਤੇ ਮਲਣ ਨਾਲ ਵਾਇਰਸ ਦੇ ਸੰਕਰਮਣ ਦਾ ਖ਼ਤਰਾ/ਜੋਖ਼ਮ ਕਈ ਗੁਣਾ ਵੱਧ ਜਾਂਦਾ ਹੈ। ਐਨਕਾਂ ਨੂੰ ਲੰਮੇ ਸਮੇਂ ਤੱਕ ਪਾ ਕੇ ਰੱਖਣ ਦੀ ਆਦਤ ਅੱਖਾਂ ਨੂੰ ਛੂਹਣ ਤੋਂ ਰੋਕਦੀ ਹੈ ਅਤੇ ਇਸੀ ਕਰ ਕੇ ਕੋਵਿਡ-19 ਦੇ ਸੰਕ੍ਰਮਣ ਦੀ ਸੰਭਾਵਨਾਵਾਂ ਵੀ ਘੱਟ ਜਾਂਦੀਆਂ ਹਨ। ਖੋਜਾਂ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਅੱਠ ਘੰਟਿਆਂ ਤੱਕ ਐਨਕ ਪਹਿਨ ਕੇ ਰੱਖਦੇ ਹਨ ਉਨ੍ਹਾਂ ਦੇ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

  ਇਸ ਤੋਂ ਪਹਿਲਾਂ ਡਾਕਟਰਾਂ ਨੇ ਅੱਖਾਂ ਵਿੱਚ ਕੋਰੋਨਾ ਵਾਇਰਸ ਦੇ ਪਾਸ ਹੋਣ ਤੋਂ ਰੋਕਣ ਲਈ ਉਨ੍ਹਾਂ ਲੋਕਾਂ ਨੂੰ ਐਨਕ ਪਾਉਣ ਦੀ ਸਲਾਹ ਦਿੱਤੀ ਸੀ ਜਿਹੜੇ ਵਿਅਕਤੀ ਕੋਨਟੈਕਟ ਲੈਂਸਿਜ਼ ਦਾ ਇਸਤੇਮਾਲ ਕਰਦੇ ਸਨ।

  ਡੇਲੀ ਮੇਲ (Daily Mail) ਦੇ ਅਨੁਸਾਰ ਪਿਛਲੇ ਸਾਲ ਚੀਨ ਦੇ ਖ਼ੋਜਕਰਤਾਵਾਂ ਨੇ ਪਾਇਆ ਕਿ ਕੋਵਿਡ ਦੇ ਮਰੀਜ਼ਾਂ ਕੋਲ ਆਮ ਆਬਾਦੀ ਨਾਲੋਂ ਫ੍ਰੇਮ ਹੋਣ ਦੀ ਸੰਭਾਵਨਾ ਪੰਜ ਗੁਣਾ ਘੱਟ ਸੀ। ਨੈਨਚਾਂਗ ਯੂਨੀਵਰਸਿਟੀ (Nanchang University) ਦੇ 'ਦ ਸੈਕਿੰਡ ਐਫੀਲੀਏਟਿਡ ਹਸਪਤਾਲ' (The Second Affiliated Hospital) ਦੇ ਖੋਜਕਰਤਾਵਾਂ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜੇ ਰੀਸੈਪਟਰਾਂ 'ਤੇ ਵਾਇਰਸ ਮਨੁੱਖੀ ਸੈੱਲਾਂ, ਏ.ਸੀ.ਈ-2 ਰੀਸੈਪਟਰਾਂ (ACE-2 Receptors) ਵਿੱਚ ਦਾਖਲ ਹੋਣ ਅਤੇ ਸੰਕਰਮਿਤ ਕਰਨ ਲਈ ਲੈਚ ਕਰਦਾ ਹੈ, ਉਹ ਅੱਖਾਂ ਵਿੱਚ ਪਾਇਆ ਜਾਂਦਾ ਹੈ।

  ਅਧਿਐਨ 'ਚ ਕਿਹਾ ਗਿਆ ਹੈ ਕਿ ਮਨੁੱਖੀ ਸਰੀਰ ਵਿੱਚ SARS-CoV-2 ਦੇ ਦਾਖਲ ਹੋਣ ਲਈ ਅੱਖਾਂ ਨੂੰ ਇੱਕ ਮਹੱਤਵਪੂਰਨ ਮਾਧਿਅਮ/ਰਸਤਾ ਮੰਨਿਆ ਜਾਂਦਾ ਹੈ ਅਤੇ ਐਨਕਾਂ ਅੱਖਾਂ ਦੀ ਸੁਰੱਖਿਆ ਦੇ ਤੌਰ 'ਤੇ ਇੱਕ ਆਈ ਗਿਅਰ (Eye Gear) ਦਾ ਕੰਮ ਕਰਦੀਆਂ ਹਨ ਅਤੇ ਇਸ ਲਈ ਇਹ ਐਨਕਾਂ ਵਾਇਰਸ ਦੇ ਅੱਖਾਂ ਵਿੱਚ ਟਰਾਂਸਫ਼ਰ ਹੋਣ ਦੇ ਜੋਖ਼ਮ ਨੂੰ ਵੀ ਘਟਾਉਂਦੀਆਂ ਹਨ।
  Published by:Anuradha Shukla
  First published:

  Tags: China coronavirus, Corona

  ਅਗਲੀ ਖਬਰ