Home /News /coronavirus-latest-news /

ਮੋਹਾਲੀ ਵਿਚ ਸਬ-ਇੰਸਪੈਕਟਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਮੋਹਾਲੀ ਵਿਚ ਸਬ-ਇੰਸਪੈਕਟਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

  • Share this:

ਮੋਹਾਲੀ ਦੇ ਫੇਜ 8 ਵਿਚ ਸਬ ਇੰਸਪੈਕਟਰ ਭੁਪਿੰਦਰ ਕੁਮਾਰ (50 ਸਾਲਾ) ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਮਾਨਸਿਕ ਪਰੇਸ਼ਾਨੀ ਦੱਸੀ ਜਾ ਰਹੀ ਹੈ। ਉਹ ਫੇਜ਼ -6 ਪੁਲਿਸ ਚੌਕੀ ਦਾ ਇੰਚਾਰਜ ਵੀ ਸੀ। ਸਬ ਇੰਸਪੈਕਟਰ ਦੀ ਪਤਨੀ ਕਈ ਦਿਨਾਂ ਤੋਂ ਬੀਮਾਰ ਸੀ, ਇਸ ਕਾਰਨ ਭੁਪਿੰਦਰ ਵੀ ਛੁੱਟੀ ਉਤੇ ਘਰ ਵਿਚ ਹੀ ਰਹਿ ਰਿਹਾ ਸੀ।

ਇਸ ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਭੁਪਿੰਦਰ ਕੁਮਾਰ ਨੂੰ ਤੁਰਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਿਕਰਯੋਗ ਹੈ ਕਿ ਭੁਪਿੰਦਰ ਕੁਮਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਉਸਦੀ ਪਤਨੀ ਬਿਮਾਰ ਸੀ। ਪਤਨੀ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਸੀ। ਇਸ ਕਾਰਨ ਵੀ ਉਹ ਬਹੁਤ ਦੁਖੀ ਸੀ।

Published by:Gurwinder Singh
First published:

Tags: Coronavirus, Lockdown, Suicide