Home /News /coronavirus-latest-news /

ਪਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਵਾਪਸ ਜਾਣ ਤੋਂ ਰੋਕਣਾ ਸੰਭਵ ਨਹੀਂ : ਸੁਪ੍ਰੀਮ ਕੋਰਟ

ਪਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਵਾਪਸ ਜਾਣ ਤੋਂ ਰੋਕਣਾ ਸੰਭਵ ਨਹੀਂ : ਸੁਪ੍ਰੀਮ ਕੋਰਟ

 • Share this:
  ਸਾਰੇ ਦੇਸ਼ ਤੋਂ ਪਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲੌਕ ਡਾਊਨ ਵਿੱਚ ਕੰਮ ਬੰਦ ਹੋਣ ਕਰ ਕੇ ਤੇ ਪੈਸੇ ਨਾ ਹੋਣ ਕਰ ਕੇ ਆਪਣੇ ਘਰਾਂ ਨੂੰ ਪੈਦਲ ਹੀ ਵਾਪਸ ਜਾ ਰਹੇ ਹਨ। ਉਨ੍ਹਾਂ ਦੀਆਂ ਦਰਦਨਾਕ ਤਸਵੀਰਾਂ ਸਭ ਦੇ ਸਾਹਮਣੇ ਆ ਰਹਿਆਂ ਹਨ।

  ਇਸ ਮੁੱਦੇ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਜ਼ਦੂਰਾਂ ਨੂੰ ਵਾਪਸ ਪੈਦਲ ਜਾਣ ਤੋਂ ਰੋਕਣਾ ਸੰਭਵ ਨਹੀਂ। ਜਸਟਿਸ ਐੱਲ ਨਾਗੇਸ਼ਵਰ ਰਾਓ ਤੇ ਜਸਟਿਸ ਸੰਜੇ ਕੌਲ ਦੀ ਬੈਂਚ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜੋ ਪੈਦਲ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।"

  ਪਰਵਾਸੀ ਮਜ਼ਦੂਰਾਂ ਨੂੰ ਰੋਕਣ ਦੇ ਸਵਾਲ ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੂਬਾ ਸਰਕਾਰਾਂ ਟਰਾਂਸਪੋਰਟ ਦਾ ਇੰਤਜ਼ਾਮ ਕਰ ਰਹਿਆਂ ਹਨ, ਪਰ ਲੋਕ ਗ਼ੁੱਸੇ ਚ ਪੈਦਲ ਚੱਲ ਰਹੇ ਹਨ। ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਤੇ ਹੌਸਲਾ ਰੱਖਣਾ ਚਾਹੀਦਾ ਹੈ। ਸਰਕਾਰ ਉਨ੍ਹਾਂ ਨੂੰ ਪੈਦਲ ਨਾ ਤੁਰਨ ਦੀ ਅਪੀਲ ਕਰ ਸਕਦੀ ਹੈ।"
  Published by:Anuradha Shukla
  First published:

  Tags: China coronavirus, Coronavirus, Lockdown, Migrant labourers

  ਅਗਲੀ ਖਬਰ