Home /News /coronavirus-latest-news /

ਪੰਜਾਬ ਯੂਨੀਵਰਸਿਟੀ 'ਚ 30 ਜੂਨ ਤੱਕ ਨਹੀਂ ਲੱਗਣੀਆਂ ਕਲਾਸਾਂ

ਪੰਜਾਬ ਯੂਨੀਵਰਸਿਟੀ 'ਚ 30 ਜੂਨ ਤੱਕ ਨਹੀਂ ਲੱਗਣੀਆਂ ਕਲਾਸਾਂ

ਪੀਯੂ 'ਚ ਆਨਲਾਈਨ ਡਿਗਰੀਆਂ ਦੇਣ ਦੀ ਤਿਆਰੀ

ਪੀਯੂ 'ਚ ਆਨਲਾਈਨ ਡਿਗਰੀਆਂ ਦੇਣ ਦੀ ਤਿਆਰੀ

  • Share this:
ਅਰਸ਼ਦੀਪ ਅਰਸ਼ੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਯੂਨੀਵਰਸਿਟੀ ਵਿੱਚ ਟੀਚਿੰਗ 30 ਜੂਨ ਤੱਕ ਬੰਦ ਰਹੇਗੀ, ਯਾਨੀ ਕਿ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ। 16 ਜੂਨ ਤੋਂ ਵੱਖ-ਵੱਖ ਵਿਭਾਗਾਂ ਵਿੱਚ 33% ਸਟਾਫ ਨੂੰ ਬੁਲਾਇਆ ਜਾਵੇਗਾ।

ਯੂਨੀਵਰਸਿਟੀ ਖੋਲ੍ਹਣ ਨੂੰ ਲੈ ਕੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਚਿੰੰਤਾ ਦਾ ਮਾਹੌਲ ਬਣਿਆ ਹੋਇਆ ਸੀ। ਇਹ ਇਸ ਕਰਕੇ ਸੀ ਕਿਉਂਕਿ ਕੋੋਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਦੇ ਸੈਨੇਟਰਾਂ, ਟੀਚਰ ਐਸੋਸੀਏਸ਼ਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਪ ਕੁੁਲਪਤੀ ਪ੍ਰੋ ਰਾਜ ਕੁਮਾਰ ਨੂੰ ਯੂੂਨੀਵਰਸਿਟੀ ਖੋਲ੍ਹਣ ਦੇ ਫੈਸਲੇ ਉੱਪਰ ਮੁੜ ਸੋਚ-ਵਿਚਾਰ ਕਰਨ ਲਈ ਲਿਖਿਆ ਸੀ।

ਨਵੇਂ ਨਿਰਦੇਸ਼ਾਂ ਮੁਤਾਬਕ ਯੂਨੀਵਰਸਿਟੀ ਵਿੱਚ ਪਬਲਿਕ ਡੀਲਿੰਗ ਬੰਦ ਰਹੇਗੀ। ਸਿਰਫ਼ ਯੂੂਨੀਵਰਸਿਟੀ ਸਟਾਫ ਨੂੰ ਕੈਂਪਸ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ। ਸਟਾਫ ਨੂੰ ਵੀ ਰੋਟੇੇਸ਼ਨ ਉੱੱਤੇ ਬੁਲਾਇਆ ਜਾਵੇਗਾ। ਯੂਨੀਵਰਸਿਟੀ ਦਫਤਰਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

ਕੰਟਰੋਲਿੰਗ ਅਫਸਰ, ਡਾਇਰੈਕਟਰ ਅਤੇ ਵਿਭਾਗ ਮੁਖੀ ਆਦਿ ਸਾਰੇ ਵਰਕਿੰਗ ਦਿਨਾਂ ਵਿੱਚ ਯੂਨੀਵਰਸਿਟੀ ਆਉਣਗੇ ਅਤੇ ਆਪਣੇ ਵਿਭਾਗਾਂ ਵਿੱਚ ਸੈਨੀਟੇਸ਼ਨ ਦਾ ਖਿਆਲ ਵੀ ਰੱਖਣਗੇ।  ਸਫਾਈ ਕਰਮਚਾਰੀ, ਮਾਲੀ ਅਤੇ ਸੁਰੱਖਿਆ ਸਟਾਫ ਜ਼ਰੂੂਰਤ ਮੁਤਾਬਕ ਹਰ ਰੋਜ਼ ਆਉਣਗੇ। ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਸਟਾਫ ਨੂੰ ਇਸ ਤੋਂ ਛੋਟ ਹੋਵੇਗੀ।  ਸਾਰੇ ਕਰਮਚਾਰੀਆਂ ਨੂੰ ਭਾਰਤ ਸਰਕਾਰ ਦੇ ਸੈਨੀਟੇਸ਼ਨ ਸੰੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।

ਯੂਨੀਵਰਸਿਟੀ ਦੇ ਪੰਜਾਬ ਵਿਚਲੇ ਰੀਜਨਲ ਸੈਂਟਰਾਂਂ ਅਤੇ ਐਫੀਲੀਏਟਿਡ ਕਾਲਜਾਂ ਵਿੱਚ ਵੀ 30 ਜੂਨ ਤੱਕ ਟੀਚਿੰਗ ਬੰਦ ਰਹੇਗੀ ਅਤੇ ਲੋੜ ਮੁਤਾਬਕ ਸਟਾਫ ਨੂੰ ਬੁੁਲਾਇਆ ਜਾ ਸਕਦਾ ਹੈ। ਚੰਡੀਗੜ੍ਹ ਦੇ ਐਫੀਲੀਏਟਿਡ ਕਾਲਜ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਮੁਤਾਬਕ ਚੱਲਣਗੇ।
Published by:Gurwinder Singh
First published:

Tags: Coronavirus, COVID-19, Unlock 1.0

ਅਗਲੀ ਖਬਰ