30 ਜੂਨ ਤੋਂ ਬਾਅਦ ਲੌਕਡਾਊਨ ਦਾ ਫੈਸਲਾ ਹਾਲਾਤ ’ਤੇ ਨਿਰਭਰ ਹੋਵੇਗਾ: ਕੈਪਟਨ

News18 Punjabi | News18 Punjab
Updated: June 28, 2020, 8:44 AM IST
share image
30 ਜੂਨ ਤੋਂ ਬਾਅਦ ਲੌਕਡਾਊਨ ਦਾ ਫੈਸਲਾ ਹਾਲਾਤ ’ਤੇ ਨਿਰਭਰ ਹੋਵੇਗਾ: ਕੈਪਟਨ
30 ਜੂਨ ਤੋਂ ਬਾਅਦ ਲੌਕਡਾਊਨ ਦਾ ਫੈਸਲਾ ਹਾਲਾਤ ’ਤੇ ਨਿਰਭਰ ਹੋਵੇਗਾ: ਕੈਪਟਨ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫ਼ੈਸਲਾ ਹਾਲਾਤ ’ਤੇ ਨਿਰਭਰ ਹੋਵੇਗਾ ਅਤੇ ਕੋਵਿਡ ਦਾ ਫੈਲਾਅ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ।

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਲੌਕਡਾਊਨ ਬਾਰੇ ਲੁਧਿਆਣਾ ਦੀ ਵਸਨੀਕ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਇਹ ਤੁਹਾਡੇ ਹੱਥ-ਵੱਸ ਹੈ। ਜੇ ਅਸੀਂ ਮਹਾਮਾਰੀ ਨੂੰ ਕਾਬੂ ਕਰਨ ਦੇ ਸਮਰੱਥ ਹੋ ਜਾਂਦੇ ਹਾਂ ਤਾਂ ਲੌਕਡਾਊਨ ਦੀ ਕੋਈ ਲੋੜ ਨਹੀਂ ਰਹੇਗੀ ਪਰ ਜੇਕਰ ਸਥਿਤੀ ਕਾਬੂ ਤੋਂ ਬਾਹਰ ਹੋਈ ਤਾਂ ਹੋਰ ਕੋਈ ਰਾਹ ਨਹੀਂ ਬਚੇਗਾ।’’

ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਭਰ ਵਿੱਚ ਕੋਰੋਨਾਵਾਇਰਸ ਦੇ ਕੇਸ ਵਧਣ ਕਰ ਕੇ ਜਨਤਕ ਤੌਰ ’ਤੇ ਮਾਸਕ ਪਹਿਨਣ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਕੱਲੇ ਸ਼ੁੱਕਰਵਾਰ ਨੂੰ ਮਾਸਕ ਨਾ ਪਹਿਨਣ ’ਤੇ 4,024 ਲੋਕਾਂ ਦਾ ਚਲਾਨ ਕੀਤਾ ਗਿਆ ਅਤੇ 45 ਲੋਕਾਂ ਦਾ ਜਨਤਕ ਤੌਰ ’ਤੇ ਥੁੱਕਣ ਕਰ ਕੇ ਚਲਾਨ ਕੀਤਾ ਗਿਆ। ਮਾਸਕ ਨਾ ਪਹਿਨਣਾ, ਸਮਾਜਿਕ ਵਿੱਥ ਨਾ ਰੱਖਣਾ ਜਾਂ ਜਨਤਕ ਤੌਰ ’ਤੇ ਥੁੱਕਣਾ ਸਮਾਜ ਵਿਰੋਧੀ ਕਾਰਵਾਈਆਂ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ, ਸੁਰੱਖਿਆ ਉਪਾਵਾਂ ਨੂੰ ਅਪਣਾਉਣ ਅਤੇ ਸਿਹਤ ਮਾਹਿਰਾਂ ਦੀ ਸਲਾਹ ਮੰਨਣ ਦੀ ਅਪੀਲ ਕੀਤੀ ਤਾਂ ਜੋ ਲਾਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਐੱਸ.ਐੱਸ.ਬੀ. ਵੱਲੋਂ ਪਟਵਾਰੀ ਦੀਆਂ 1190 ਅਸਾਮੀਆਂ ਦੀ ਭਰਤੀ ਸਬੰਧੀ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਾਸੀ ਦੀਆਂ ਚਿੰਤਾਵਾਂ ਦੂਰ ਕਰਨ ਲਈ ਇੰਟਰਵਿਊ ਜਲਦੀ ਕਰਵਾਏ ਜਾਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਜਨਰਲ ਸ਼੍ਰੇਣੀ ਲਈ ਡੀ.ਐੱਸ.ਪੀਜ਼ ਅਤੇ ਸਬ-ਇੰਸਪੈਕਟਰ ਦੀ ਭਰਤੀ ਲਈ ਉਚ ਉਮਰ ਹੱਦ 28 ਤੋਂ ਵਧਾ ਕੇ 32 ਸਾਲ ਕਰਨ ਦੇ ਮੁੱਦੇ ਨੂੰ ਮੰਤਰੀ ਮੰਡਲ ਕੋਲ ਉਠਾਉਣ ਸਬੰਧੀ ਸਹਿਮਤ ਦਿੱਤੀ।
First published: June 28, 2020, 8:44 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading