ਦੋਸਾਂਝਾ ਵਾਲੇ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

News18 Punjabi | News18 Punjab
Updated: May 17, 2021, 1:30 PM IST
share image
ਦੋਸਾਂਝਾ ਵਾਲੇ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਦੋਸਾਂਝਾ ਵਾਲੇ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

  • Share this:
  • Facebook share img
  • Twitter share img
  • Linkedin share img


ਕੋਰੋਨਾ ਦੀ ਮਹਾਮਾਰੀ ਹਰ ਇੱਕ ਨੂੰ ਆਪਣੀ ਚਪੇਟ ਵਿੱਚ ਲੈਣ ਤੋਂ ਜਰਾ ਵੀ ਗੁਰੇਜ ਨਹੀਂ ਕਰ ਰਹੀ ਹੈ, ਇਸ ਬਿਮਾਰੀ ਤੋਂ ਬਚਣ ਲਈ ਹਰ ਸਭੰਵ ਇਲਾਜ ਕੀਤਾ ਜਾਂਦਾ ਹੈ ਪਰ ਇਸ ਦੌਰਾਨ ਮੈਡੀਕਲ ਸਹੂਲਤਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਬਿਮਾਰੀ ਦੇ ਬਚਾਅ ਲਈ ਹਰ ਕੋਈ ਕੋਰੋਨਾ ਵੈਕਸੀਨ ਲਗਵਾ ਰਿਹਾ ਹੈ ਹਾਲਾਂਹੀ ਵਿੱਚ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕੋਰੋਨਾ ਵੈਕਸੀਨ ਦਾ ਪਹਿਲਾਂ ਟੀਕਾ ਲਗਵਾ ਲਿਆ ਹੈ। ਦਿਲਜੀਤ ਨੇ ਇਸ ਗੱਲ ਦੀ ਜਾਣਕਾਰੀ ਖੁਦ ਹਾਲਾਂਹੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ, ਜਿੱਥੇ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਉਣ ਦੀ ਜਾਣਕਾਰੀ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਸਵੀਰ 'ਤੇ ਦਿਲਜੀਤ ਦਾ ਆਖਰੀ ਨਾਮ ਅਤੇ ਜਨਮ ਤਾਰੀਖ ਨਜ਼ਰ ਆ ਰਹੀ ਹੈ।
ਆਖਰ ਵਿੱਚ ਨਾਂ 'ਚ ਸਿੰਘ ਲਿਿਖਆ ਹੈ ਅਤੇ ਜਨਮ ਤਾਰੀਖ 01-06-1984 ਹੈ।
ਦੱਸਦਈਏ ਕੀ ਦਿਲਜੀਤ ਨੂੰ ਫਾਈਜ਼ਰ ਵੈਕਸੀਨ ਲੱਗੀ।ਦਿਲਜੀਤ ਆਪਣੀ ਫਿੱਟਨੈਸ 'ਤੇ ਖਾਸ ਧਿਆਨ ਦਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਇੰਸਟਾਗ੍ਰਾਮ ਸਾਂਝੀਆਂ ਕਰਦੇ ਹੀ ਰਹਿੰਦੇ ਹਨ, ਜਿੱਥੇ ਉਨਾਂ੍ਹ ਨੂੰ ਅਕਸਰ ਜਿਮ ਵਿੱਚ ਕਸਰਤ ਅਤੇ ਜਾਂ ਫਿਰ ਯੋਗਾ ਕਰਦੇ ਦੇਖਿਆ ਜਾਂਦਾ ਹੈ।
Published by: Ramanpreet Kaur
First published: May 17, 2021, 1:30 PM IST
ਹੋਰ ਪੜ੍ਹੋ
ਅਗਲੀ ਖ਼ਬਰ