ਸੋਨੂੰ ਸਦੂ ਫ਼ਿਰ ਬਣਿਆ ਮਸੀਹਾ

News18 Punjabi | News18 Punjab
Updated: May 13, 2021, 12:41 PM IST
share image
ਸੋਨੂੰ ਸਦੂ ਫ਼ਿਰ ਬਣਿਆ ਮਸੀਹਾ
ਸੋਨੂੰ ਸਦੂ ਫ਼ਿਰ ਬਣਿਆ ਮਸੀਹਾ

  • Share this:
  • Facebook share img
  • Twitter share img
  • Linkedin share img
ਕੋਰੋਨਾ ਨੇ ਅਜਿਹੀ ਹਾਹਾਕਾਰ ਮੱਚਾਈ ਹੈ ਕਿ ਹਰ ਕੋਈ ਦਹਿਸ਼ਤ ਵਿੱਚ ਹੈ। ਭਾਵੇਂ ਸਰਕਾਰ ਆਪਣੇ ਵੱਲੋਂ ਇਸ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਅਜਿਹੇ ’ਚ ਲੋਕਾਂ ਦੇ ਸਾਹਮਣੇ ਕਈ ਜ਼ਰੂਰੀ ਸਾਮਾਨ ਦੀ ਘਾਟ ਵੀ ਨਜ਼ਰ ਆ ਰਹੀ ਹੈ। ਇਸ ’ਚ ਕਈ ਜ਼ਰੂਰੀ ਦਵਾਈਆਂ ਵੀ ਸ਼ਾਮਲ ਹਨ। ਆਮ ਲੋਕਾਂ ਦੇ ਨਾਲ ਸਿਤਾਰੇ ਵੀ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਕਈ ਸਿਤਾਰਿਆਂ ਨੇ ਮਦਦ ਦਾ ਵੀ ਹੱਥ ਅੱਗੇ ਵਧਾਇਆ ਹੈ। ਇਕ ਵਾਰ ਫਿਰ ਬਾਲੀਵੁੱਡ ਸਿਤਾਰਾ ਸੋਨੂੰ ਸੂਦ ਹੈ ਜੋ ਮਸੀਹਾ ਬਣ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ।
ਕ੍ਰਿਕਟਰ ਹਰਭਜਨ ਸਿੰਘ ਨੇ ਟਵਿਟਰ ’ਤੇ ਮਦਦ ਮੰਗੀ ਸੀ। ਉਨ੍ਹਾਂ ਨੇ ਇਹ ਮਦਦ ਕਰਨਾਟਕ ’ਚ ਇਕ ਮਰੀਜ਼ ਲਈ ਮੰਗੀ ਸੀ। ਇਸ ਨੂੰ ਲੈ ਕੇ ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ ਸੀ ਕਿ ਕਿਉਂਕਿ ਮਰੀਜ਼ ਦੀ ਹਾਲਾਤ ਗੰਭੀਰ ਸੀ ਅਤੇ ਉਸ ਨੂੰ ਹਰ ਹਾਲਤ ’ਚ ਰੇਮਡੇਸਿਵਿਰ ਟੀਕਾ ਚਾਹੀਦਾ ਸੀ। ਹਰਭਜਨ ਨੇ ਲਿਖਿਆ ਸੀ ਕਿ 1 ਰੇਮਡੇਸਿਵਿਰ ਟੀਕੇ ਦੀ ਲੋੜ ਹਨ। ਹਸਪਤਾਲ ਦਾ ਨਾਂ ਬਸੱਪਾ ਹੈ ਅਤੇ ਇਹ ਕਰਨਾਟਕ ’ਚ ਸਥਿਤ ਹੈ। ਕੁਝ ਮਿੰਟਾਂ ’ਚ ਹਰਭਜਨ ਦਾ ਇਹ ਟਵੀਟ ਟਰੈਂਡ ਕਰਨ ਲੱਗਿਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਸੀ ਕਿ ਇੰਜੈਕਸ਼ਨ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਇਸ ਦੇ ਉਪਲੱਬਧ ਨਾ ਹੋਣ ਦਾ ਖਦਸ਼ਾ ਜਤਾਇਆ ਸੀ ਪਰ ਸੋਨੂੰ ਸੂਦ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਹੀਰੋ ਹਨ। ਸੋਨੂੰ ਸੂਦ ਨੇ ਹਰਭਜਨ ਸਿੰਘ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ‘ਭਾਜੀ ਡਿਲਿਵਰ ਹੋ ਜਾਵੇਗਾ’।ਸੋਨੂੰ ਸੂਦ ਦੀ ਮਦਦ ਲਈ ਹਰਭਜਨ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਹਰਭਜਨ ਨੇ ਲਿਖਿਆ ਕਿ ‘ਸ਼ੁੱਕਰੀਆ ਭਾਈ...ਭਗਵਾਨ ਦਾ ਆਸ਼ੀਰਵਾਦ ਬਣਿਆ ਰਹੇ। ਸੋਨੂੰ ਨੂੰ ਲਗਾਤਾਰ ਲੋਕਾਂ ਦੇ ਲਈ ਆਕਸੀਜਨ, ਬੈੱਡ ਅਤੇ ਰੇਮਡੇਸਿਵਿਰ ਇੰਜੈਕਸ਼ਨ ਉਪਲੱਬਧ ਕਰਵਾ ਰਹੇ ਹਨ। ਹਾਲਾਂਕਿ ਕਈ ਵਾਰ ਉਹ ਦੱਸਦੇ ਹਨ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਮਦਦ ਨਹੀਂ ਕਰ ਪਾ ਰਹੇ ਹਨ ਕਿਉਂਕਿ ਦੇਸ਼ ਦੀ ਵਿਵਸਥਾ ਹੀ ਡਾਵਾਡੋਲ ਹੋ ਗਈ ਹੈ ਪਰ ਲੋਕ ਸੋਨੂੰ ਸੂਦ ਦੀ ਮਦਦ ਲਈ ਸ਼ੁੱਕਰੀਆ ਅਦਾ ਵੀ ਕਰਦੇ ਹਨ।
ਇਸੇ ਲਈ ਸੋਨੂੰ ਸਦੂ ਨੂੰ ਲੋਕਾਂ ਵੱਲੋਂ ਮਸੀਹਾ ਕਿਹਾ ਜਾ ਰਿਹਾ ਹੈ ਜੋ ਹਰ ਵਕਤ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਿਹਾ ਹੈ।
Published by: Ramanpreet Kaur
First published: May 13, 2021, 12:41 PM IST
ਹੋਰ ਪੜ੍ਹੋ
ਅਗਲੀ ਖ਼ਬਰ