Home /News /coronavirus-latest-news /

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ

  • Share this:

    ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਜਲੰਧਰ ਵਿਚ 14 ਨਵੇਂ ਕੇਸ ਸਾਹਮਣੇ ਆਏ ਹਨ। ਇਹ ਮਰੀਜ ਜਲੰਧਰ ਦੇ ਪਿੰਡ ਲੰਮਾ, ਅਰਜੁਨ ਨਗਰ , ਗੋਬਿੰਦ ਨਗਰ , ਨਿਊ ਦਿਉਲ ਨਗਰ , ਪੱਕਾ ਬਾਗ, ਨਿਊ ਹਰਦਿਆਲ ਨਗਰ, ਦਸ਼ਮੇਸ਼ ਨਗਰ ਅਤੇ ਪਚਰੰਗਾ ਭੋਗਪੁਰ ਦੇ ਰਹਿਣ ਵਾਲੇ ਹਨ। ਇਹਨਾਂ ਮਰੀਜਾਂ ਵਿਚ ਬੱਚੇ ਵੀ ਕੋਰੋਨਾ ਪਾਜੀਟਿਵ ਆਏ ਹਨ। ਹੁਣ ਜਲੰਧਰ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ 685 ਹੋ ਗਿਆ ਹੈ।

    ਅੱਜ ਆਈਆਂ ਰਿਪੋਰਟਾਂ 'ਚ ਮੋਗਾ ਦੇ ਇਕ ਪੁਲਿਸ ਮੁਲਾਜ਼ਮ ਅਤੇ ਇਕ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। 52 ਸਾਲਾ ਔਰਤ ਨਿਊ ਦਸਮੇਸ਼ ਨਗਰ ਮੋਗਾ ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹੈ ਜਦਕਿ 55 ਸਾਲਾ ਪੁਲਿਸ ਮੁਲਾਜ਼ਮ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ ਅਤੇ ਨਿਹਾਲ ਸਿੰਘ ਥਾਣਾ ਵਿਖੇ ਤਾਇਨਾਤ ਹੈ। ਜਿਸ ਨੂੰ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ।

    ਗੁਰਦਾਸਪੁਰ ਵਿਚ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੋਜੀਟਿਵ ਆਈ ਹੈ। ਹੁਣ ਗੁਰਦਾਸਪੁਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਦਾ ਅੰਕੜਾ 4957 ਨੂੰ ਪਾਰ ਕਰ ਗਿਆ ਹੈ। ਹੁਣ ਤੱਕ ਕੋਰੋਨਾ ਨਾਲ 126 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿਚ 3200 ਤੋਂ ਜਿਆਦਾ ਲੋਕ ਠੀਕ ਹੋ ਗਏ ਹਨ।

    Published by:Gurwinder Singh
    First published:

    Tags: Coronavirus, COVID-19