Home /News /coronavirus-latest-news /

ਪੰਜਾਬ ਦੇ ਉਦਯੋਗ ਵਿਭਾਗ ਵੱਲੋਂ ਖ਼ਾਲੀ ਅਸਾਮੀਆਂ ਲਈ ਭਰਤੀ, 10 ਜੁਲਾਈ ਤੱਕ ਇਥੇ ਕਰੋ ਅਪਲਾਈ....

ਪੰਜਾਬ ਦੇ ਉਦਯੋਗ ਵਿਭਾਗ ਵੱਲੋਂ ਖ਼ਾਲੀ ਅਸਾਮੀਆਂ ਲਈ ਭਰਤੀ, 10 ਜੁਲਾਈ ਤੱਕ ਇਥੇ ਕਰੋ ਅਪਲਾਈ....

  • Share this:

ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਅਪਰੇਸ਼ਨ ਇੰਜੀਨੀਅਰਜ਼ ਪ੍ਰੀਖਿਆ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਪ੍ਰੀਖਿਆ ਅਗਸਤ 2020 ਵਿਚ ਬਾਇਲਰਜ਼ ਐਕਟ, 1923 ਅਤੇ ਬਾਇਲਰ ਅਪਰੇਸ਼ਨ ਇੰਜੀਨੀਅਰ ਰੂਲਜ਼, 2011 ਦੇ ਸ਼ਰਤ ਵਿਧਾਨ ਅਨੁਸਾਰ ਆਰਜ਼ੀ ਤੌਰ 'ਤੇ ਲਈ ਜਾਵੇਗੀ।

ਸਰਕਾਰ ਵੱਲੋਂ 2010 ਤੋਂ ਇਹ ਪ੍ਰੀਖਿਆ ਨਹੀਂ ਲਈ ਗਈ ਹੈ। ਚਾਹਵਾਨ ਉਮੀਦਵਾਰ ਜਿੰਨਾ ਕੋਲ ਲੋੜੀਂਦੀਆਂ ਯੋਗਤਾਵਾਂ ਅਤੇ ਤਜਰਬਾ ਹੋਵੇ, ਇਸ ਸਬੰਧੀ 10 ਜੁਲਾਈ, 2020 ਤੋਂ ਪਹਿਲਾਂ ਇਨਵੈਸਟ ਪੰਜਾਬ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀਆਂ ਕਈ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਨਵੀਂ ਭਰਤੀ ਨਾਲ ਕੁਸ਼ਲਤਾ ਦਾ ਪੱਧਰ ਹੋਰ ਵਧੇਗਾ ਅਤੇ ਉਦਯੋਗ ਵਿਚ ਤਕਨੀਕੀ ਅਧਿਕਾਰੀਆਂ ਦੀ ਤਾਕਤ ਵਧੇਗੀ। ਇਸ ਪ੍ਰੀਖਿਆ ਵਿੱਚ ਲਿਖਤੀ ਅਤੇ ਜ਼ੁਬਾਨੀ ਪ੍ਰੀਖਿਆ ਲਈ ਜਾਵੇਗੀ। ਲਿਖਤੀ ਪ੍ਰੀਖਿਆ ਇੱਕ ਉੱਘੇ ਇੰਸਟੀਚਿਊਟ-ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੁਆਰਾ ਲਈ ਜਾਵੇਗੀ। ਭਰਤੀ ਦੀ ਸਾਰੀ ਕਾਰਵਾਈ ਆਨਲਾਈਨ ਹੀ ਹੋਵੇਗੀ।

Published by:Gurwinder Singh
First published:

Tags: Coronavirus, Job, Punjab government, Unlock 1.0