ਅਜਿਹਾ ਦੇਸ਼ ਜਿੱਥੇ ਮਾਂ ਦਾ ਦੁੱਧ ਦਾਨ ਕਰਨਾ ਅਜੇ ਵੀ ਇੱਕ ਵਰਜਿਆ ਹੋਇਆ ਵਿਸ਼ਾ ਮੰਨਿਆ ਜਾਂਦਾ ਹੈ, ਉੱਥੇ ਵਿਪਲ ਧਵਲ ਚੌਧਰੀ ਇੱਕ ਅਜਿਹੀ ਔਰਤ ਹੈ ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਆਪਣੇ ਸਟੋਰ ਕੀਤੇ ਦੁੱਧ (ਬ੍ਰੈਸਟ ਮਿਲਕ) ਨੂੰ ਬ੍ਰੈਸਟ ਮਿਲਕ ਬੈਂਕ ਵਿੱਚ ਦਾਨ ਕਰ ਕੇ ਹੋਰਾਂ ਦੀ ਮਦਦ ਕਰ ਰਹੀ ਹੈ। ਦੇਸ਼ ਵਿੱਚ ਆਕਸੀਜਨ ਸਲੰਡਰ, ਬਿਸਤਰੇ, ਅਤੇ ਦਵਾਈਆਂ ਦੀ ਕਮੀ ਤਾਂ ਆਈ ਹੈ ਤੇ ਸਰਕਾਰ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਇਸ ਦੌਰ ਚ ਜੰਮੇ ਬੱਚਿਆਂ ਬਾਰੇ ਵੀ ਕੁੱਝ ਲੋਕ ਸੋਚ ਰਹੇ ਹਨ ਜਿਨ੍ਹਾਂ ਦੀਆਂ ਮਾਵਾਂ ਕੋਰੋਨਾ ਪੌਜ਼ੇਟਿਵ ਆਈਆਂ ਹਨ। ਕੋਰੋਨਾ ਕਾਲ ਵਿੱਚ ਕਈ ਗਰਭਵਤੀ ਔਰਤਾਂ ਤੇ ਨਵੀਆਂ ਬਣੀਆਂ ਮਾਵਾਂ ਵਿੱਚ ਸੰਕਰਮਨ ਹੋਣ ਬਾਰੇ ਚੱਲ ਰਹੇ ਅਧਿਐਨ ਵਿੱਚ ਇਸ ਗੱਲ ਸਾਹਮਣੇ ਆਈ ਹੈ ਕਿ ਗਰਭ ਅਵਸਥਾ ਤੇ ਬੱਚਾ ਪੈਦਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਮਿਊਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ।
ਵਿਪਲ ਧਵਲ ਚੌਧਰੀ ਨੇ ਦੱਸਿਆ ਕਿ 21 ਸਾਲ ਪਹਿਲਾਂ ਉਸ ਦੀ ਭਰਜਾਈ ਨੇ ਪ੍ਰੀਮੈਚਿਓਰ ਬੱਚੇ ਨੂੰ ਜਨਮ ਦਿੱਤਾ ਸੀ ਤੇ ਉਹ ਉਸ ਨੂੰ ਦੁੱਧ ਪਿਲਾਉਣ ਚ ਅਸਮਰਥ ਸੀ, ਉਸ ਸਮੇਂ ਉਨ੍ਹਾਂ ਨੂੰ ਬ੍ਰੈਸਟ ਮਿਲਕ ਡੋਨਰ ਦੀ ਲੋੜ ਸੀ ਪਰ ਉਨ੍ਹਾਂ ਨੂੰ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ '' ਮੈਂ ਤੇ ਮੇਰਾ ਪਰਿਵਾਰ ਦੋਨੋਂ ਬ੍ਰੈਸਟ ਮਿਲਕ ਦਾਨ ਕਰਨ 'ਤੇ ਬਹੁਤ ਖ਼ੁਸ਼ ਸੀ ਕਿਉਂਕਿ ਇਹ ਸਮੱਸਿਆ ਸਾਡੇ ਘਰ' ਚ ਕਈ ਸਾਲ ਪਹਿਲਾਂ ਵੀ ਆਈ ਸੀ। ਇਸ ਵੇਲੇ ਗੁਜਰਾਤ ਦੇ ਮਹਿਸਾਨਾ ਵਿਖੇ ਆਪਣੇ ਨਾਨਕੇ ਘਰ ਵਿਚ ਰਹਿ ਰਹੀ ਚੌਧਰੀ ਦਾ ਕਹਿਣਾ ਹੈ ਕਿ ਉਸ ਨੇ ਕਾਫ਼ੀ ਬ੍ਰੈਸਟ ਮਿਲਕ ਸਟੋਰ ਕਰ ਲਿਆ ਹੈ ਤੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਉਹ ਇਸ ਨੂੰ ਦਾਨ ਕਰੇਗੀ।
ਸਫੋਰਾ ਜ਼ਰਗਾਰ ਜੋ ਕਿ ਇੱਕ ਐਕਟੀਵਿਸਟ ਹੈ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਖ਼ਿਲਾਫ਼ ਪ੍ਰਦਰਸ਼ਨ ਕਾਰਨ ਉਸ ਨੇ ਆਪਣੀ ਪ੍ਰੈਗਨੈਂਸੀ ਦਾ ਜ਼ਿਆਦਾਤਰ ਸਮਾਂ ਜੇਲ੍ਹ ਚ ਹੀ ਕੱਟਿਆ ਹੈ, ਉਸ ਵੱਲੋਂ ਕੀਤੇ ਗਏ ਟਵੀਟ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਉਸ ਵੱਲੋਂ ਟਵੀਟ ਕਰ ਕੇ ਖੁੱਲ੍ਹੇ ਤੌਰ ਤੇ ਕਿਹਾ ਗਿਆ ਕਿ ਉਹ ਆਪਣਾ ਬ੍ਰੈਸਟ ਮਿਲਕ ਦਾਨ ਕਰ ਸਕਦੀ ਹੈ, ਜੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੈ ਤਾਂ ਉਹ ਉਸ ਨੂੰ ਮੈਸੇਜ ਕਰ ਸਕਦਾ ਹੈ।
ਬਾਲ ਅਧਿਕਾਰਾਂ ਲਈ ਦਿੱਲੀ ਕਮਿਸ਼ਨ ਨੇ ਉਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਇੱਕ ਹੈਲਪ ਲਾਈਨ (+91 9311551393) ਵੀ ਅਰੰਭ ਕੀਤੀ ਹੈ ਜਿਨ੍ਹਾਂ ਦੀ ਦੇਖਭਾਲ ਕਰਨ ਵਾਲੇ ਕੋਵਿਡ -19 ਦੇ ਕਾਰਨ ਉਪਲਬਧ ਨਹੀਂ ਹਨ ਅਤੇ ਉਨ੍ਹਾਂ ਔਰਤਾਂ ਨਾਲ ਜੁੜਨ ਦੀ ਪੇਸ਼ਕਸ਼ ਕੀਤੀ ਹੈ ਜੋ ਮਾਂ ਦਾ ਦੁੱਧ ਦਾਨ ਕਰ ਸਕਦੀਆਂ ਹਨ। ਉੱਥੇ ਹੀ ਬੈਂਗਲੁਰੂ ਵਿਚ ਮਾਵਾਂ ਨੇ ਉਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਸਹਾਇਤਾ ਮੁਹੱਈਆ ਕਰਵਾਉਣ ਲਈ ਇੱਕ ਗਰੁੱਪ ਦਾ ਗਠਨ ਕੀਤਾ ਹੈ ਜਿਨ੍ਹਾਂ ਦੀਆਂ ਮਾਵਾਂ ਹਸਪਤਾਲ ਵਿਚ ਦਾਖਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।