Home /News /coronavirus-latest-news /

Amritsar: ਪੰਜਾਬ ਪੁਲਿਸ ਦੇ ਤਿੰਨ ASI ਨੇ ਦਿੱਤਾ ਲਾਵਾਰਿਸ ਲਾਸ਼ ਨੂੰ ਮੋਢਾ

Amritsar: ਪੰਜਾਬ ਪੁਲਿਸ ਦੇ ਤਿੰਨ ASI ਨੇ ਦਿੱਤਾ ਲਾਵਾਰਿਸ ਲਾਸ਼ ਨੂੰ ਮੋਢਾ

ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ ਦਿੱਤਾ ਲਾਵਾਰਿਸ ਲਾਸ਼ ਨੂੰ ਮੋਢਾ

ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ ਦਿੱਤਾ ਲਾਵਾਰਿਸ ਲਾਸ਼ ਨੂੰ ਮੋਢਾ

  • Share this:

ਰਾਜੀਵ ਕੁਮਾਰ

ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਕਰਫ਼ਿਊ ਅਤੇ ਲੌਕਡਾਉਨ ਦੌਰਾਨ ਪੰਜਾਬ ਪੁਲਿਸ ਜਿੱਥੇ ਸੜਕਾਂ ਉਤੇ ਡਿਊਟੀ ਦੇਣ ਤੋਂ ਇਲਾਵਾ ਲੋਕਾਂ ਦੇ ਜਨਮਦਿਨ ਮਨਾਉਂਦੀ ਨਜ਼ਰ ਆਈ, ਉਥੇ ਹੀ ਪੰਜਾਬ ਪੁਲਿਸ ਦਾ ਅੱਜ ਇੱਕ ਵੱਖਰਾ ਰੂਪ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ।

ਪੰਜਾਬ ਪੁਲਿਸ ਦੇ ਤਿੰਨ ਏ.ਐਸ.ਆਈ ਰੈਂਕ ਦੇ ਅਫਸਰਾਂ ਨੇ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਇੱਕ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। ਦਰਅਸਲ, 20 ਮਈ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਇਲਕੇ ਵਿੱਚ ਇੱਕ ਲਾਵਾਰਿਸ ਲਾਸ਼ ਬਰਾਮਦ ਹੋਈ ਸੀ। ਜਿਸ ਨੂੰ ਸ਼ਨਾਖਤ ਲਈ 72 ਘੰਟੇ ਮੌਰਚਰੀ ਵਿੱਚ ਰੱਖਿਆ ਗਿਆ ਸੀ। ਜਦ ਇਸ ਦੇ ਕਿਸੇ ਵੀ ਵਾਰਿਸ ਬਾਰੇ ਪਤਾ ਨਹੀਂ ਲੱਗਿਆ ਤਾਂ ਪੁਲਿਸ ਦੇ ਇਨ੍ਹਾਂ ਤਿੰਨ ਮੁਲਾਜ਼ਮਾਂ ਨੇ ਖੁਦ ਇਸ ਦਾ ਅੰਤਿਮ ਸੰਸਕਾਰ ਕਰਨ ਦਾ ਮਨ ਬਣਾਇਆ।

ਅੱਜ ਮ੍ਰਿਤਿਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹ ਤਿੰਨੇ ਏ.ਐਸ.ਆਈ ਖੁਦ ਆਪਣੇ ਮੋਢਿਆਂ ਉਤੇ ਲਾਸ਼ ਚੁੱਕ ਕੇ ਦੁਰਗਿਆਨਾਂ ਮੰਦਿਰ ਸ਼ਮਸ਼ਾਨਘਾਟ ਪਹੁੰਚੇ ਅਤੇ ਖੁਦ ਇਸ ਲਾਸ਼ ਨੂੰ ਅਗਨੀ ਭੇਂਟ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਤਿਮ ਸੰਸਕਾਰ ਲਈ ਆਇਆ ਸਾਰਾ ਖਰਚਾ ਇਨ੍ਹਾਂ ਤਿੰਨਾਂ ਨੇ ਆਪਣੀ ਜੇਬ ਵਿੱਚੋਂ ਹੀ ਕੀਤਾ।

ਏ.ਐਸ.ਆਈ ਲਖਵਿੰਦਰ ਸਿੰਘ, ਬਲਵੀਰ ਕੁਮਾਰ ਅਤੇ ਗੁਰਚਰਨ ਸਿੰਘ ਅੰਮ੍ਰਿਤਸਰ ਦੀ ਲੌਰੈਂਸ ਰੋਡ ਪੁਲਿਸ ਚੌਂਕੀ ਵਿੱਚ ਤਾਇਨਾਤ ਹਨ। ਲਖਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪੁਲਿਸ ਮੁਲਜ਼ਮ ਹਨ ਪਰ ਸਭ ਤੋਂ ਪਹਿਲਾਂ ਉਹ ਇੱਕ ਇਨਸਾਨ ਹਨ ਅਤੇ ਇਨਸਾਨੀਅਤ ਦੇ ਨਾਤੇ ਹੀ ਅਸੀਂ ਤਿੰਨਾਂ ਦੋਸਤਾਂ ਨੇ ਇਸ ਲਾਵਰਿਸ ਨੂੰ ਅੰਤਿਮ ਵਿਦਾਈ ਦੇਣ ਬਾਰੇ ਸੋਚਿਆ। ਉਨ੍ਹਾਂ ਸਮਾਜ ਨੂੰ ਇੱਕ ਸੁਨੇਹਾਂ ਵੀ ਦਿੱਤਾ ਕਿ ਕੋਰੋਨਾ ਦੇ ਚੱਲਦਿਆਂ ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰਾਂ ਤੇ ਜਾਣ ਤੋਂ ਡਰ ਰਹੇ ਹਨ ਉਥੇ ਹੀ ਅੱਜ ਦੇ ਸਮੇਂ ਵਿੱਚ ਹਰ ਕਿਸੇ ਦੀ ਮਦਦ ਲਈ ਅੱਗੇ ਆਉਣ ਦੀ ਲੋੜ ਹੈ।

Published by:Gurwinder Singh
First published:

Tags: Coronavirus, COVID-19, Lockdown 4.0, Punjab Police