Home /News /coronavirus-latest-news /

ਪੰਜਾਬ 'ਚ ਅੱਜ 1746 ਨਵੇਂ ਮਰੀਜ਼, ਅੰਕੜਾ 48 ਹਜ਼ਾਰ ਦੇ ਨੇੜੇ

ਪੰਜਾਬ 'ਚ ਅੱਜ 1746 ਨਵੇਂ ਮਰੀਜ਼, ਅੰਕੜਾ 48 ਹਜ਼ਾਰ ਦੇ ਨੇੜੇ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 350, ਗੁਰਦਾਸਪੁਰ 210, ਪਟਿਆਲਾ 188  ਤੇ ਜਲੰਧਰ ਤੋਂ 186 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 1746 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 47836 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 30972 ਮਰੀਜ਼ ਠੀਕ ਹੋ ਚੁੱਕੇ, ਬਾਕੀ 15608 ਮਰੀਜ ਇਲਾਜ਼ ਅਧੀਨ ਹਨ। ਪੀੜਤ 425 ਮਰੀਜ਼ ਆਕਸੀਜਨ ਅਤੇ 49 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 350, ਗੁਰਦਾਸਪੁਰ 210, ਪਟਿਆਲਾ 188  ਤੇ ਜਲੰਧਰ ਤੋਂ 186 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1256 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 37 ਮੌਤਾਂ 'ਚ 7 ਅੰਮ੍ਰਿਤਸਰ, 4 ਪਟਿਆਲਾ, 5 ਲੁਧਿਆਣਾ, 1 ਫਾਜ਼ਿਲਕਾ, 1 ਨਵਾਂ ਸ਼ਹਿਰ, 1 ਰੋਪੜ, 2 ਤਰਨਤਾਰਨ, 1 ਕਪੂਰਥਲਾ, 5 ਸੰਗਰੂਰ, 1 ਬਰਨਾਲਾ, 2 ਹੁਸ਼ਿਆਰਪੁਰ,  5 ਮੁਹਾਲੀ,  2 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 33 ਲੱਖ, 33 ਹਜ਼ਾਰ, 732 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 25 ਲੱਖ, 41 ਹਜ਼ਾਰ, 192 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 60848 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 43 ਲੱਖ, 93 ਹਜ਼ਾਰ, 868 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 69 ਲੱਖ, 24 ਹਜ਼ਾਰ, 558 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 30 ਹਜ਼ਾਰ, 805 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab