ਜਲੰਧਰ 'ਚ ਟ੍ਰੈਫ਼ਿਕ ਪੁਲਿਸ ਦੀ ਧੱਕੇਸ਼ਾਹੀ, ਵੀਡੀਓ ਵਾਇਰਲ

News18 Punjabi | News18 Punjab
Updated: July 20, 2020, 2:00 PM IST
share image
ਜਲੰਧਰ 'ਚ ਟ੍ਰੈਫ਼ਿਕ ਪੁਲਿਸ ਦੀ ਧੱਕੇਸ਼ਾਹੀ, ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਹਰ ਐਤਵਾਰ ਲਾਕਡਾਉਨ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ. ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਜੁਰਮਾਨੇ ਵੀ ਲਏ ਜਾ ਰਹੇ ਹਨ। ਇਸੇ ਦੌਰਾਨ ਐਤਵਾਰ ਨੂੰ ਪੰਜਾਬ, ਜਲੰਧਰ ਵਿੱਚ ਟ੍ਰੈਫਿਕ ਪੁਲਿਸ ਦਾ ਗੈਰ- ਮਰਿਆਦਿਤ ਰਵੱਈਆ ਸਾਹਮਣੇ ਆਇਆ ਹੈ। ਬਿਮਾਰ ਪਿਤਾ ਦੀ ਦਵਾਈ ਲੈ ਕੇ ਵਾਪਸ ਪਰਤ ਰਹੇ ਨੌਜਵਾਨ ਨੂੰ ਕਈ ਘੰਟਿਆਂ ਲਈ ਰੋਕ ਕੇ ਰੱਖਿਆ। ASI ਉਸ ​​ਕੋਲੋਂ ਸਬੂਤ ਮੰਗਦਾ ਰਿਹਾ। ਮੈਡੀਕਲ ਬਿੱਲ ਅਤੇ ਦਵਾਈ ਦੀ ਪਰਚੀ 'ਤੇ ਵਿਸ਼ਵਾਸ ਨਹੀਂ ਕੀਤਾ. ਆਖਰਕਾਰ ਉਸ ਨੌਜਵਾਨ ਨੂੰ ਹਸਪਤਾਲ ਤੋਂ ਆਪਣੇ ਬੀਮਾਰ ਪਿਤਾ ਨੂੰ ਬੁਲਾਉਣਾ ਪਿਆ।ਦਰਅਸਲ ਚੌਕ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਨੇ ਸੜਕ 'ਤੇ ਨਾਕਾ ਲਾਇਆ ਹੋਇਆ ਸੀ। ਨੌਜਵਾਨ ਨੂੰ ਇਥੇ ਹੀ ਰੋਕ ਲਿਆ ਗਿਆ। ਨੌਜਵਾਨ ਨੇ ਕਿਹਾ ਕਿ ਮੈਂ ਦਵਾਈ ਲੈ ਕੇ ਆਇਆ ਹਾਂ। ਪਿਤਾ ਹਸਪਤਾਲ ਵਿੱਚ ਦਾਖਲ ਹਨ. ਦਵਾਈ ਵੀ ਦਿਖਾਈ, ਪਰ  ASI ਇਸ ਗੱਲ ਤੇ ਅੜਿਆ ਰਿਹਾ ਕਿ ਪਹਿਲਾਂ ਸਬੂਤ ਦਿਓ ਕਿ ਪਿਤਾ ਬਿਮਾਰ ਹਨ. ਨੌਜਵਾਨ ਵਾਰ-ਵਾਰ ਹੱਥ ਜੋੜਦਾ ਰਿਹਾ ਕਿ ਮੈਂ ਸੱਚ ਬੋਲ ਰਿਹਾ ਹਾਂ. ਏਐਸਆਈ ਜ਼ਿੱਦ ‘ਤੇ ਅੜੇ ਰਹੇ। ਨੌਜਵਾਨ ਨੇ ਪਿਤਾ ਨੂੰ ਫੋਨ ਕੀਤਾ ਅਤੇ ਜਾਣਕਾਰੀ ਦਿੱਤੀ। 15 ਮਿੰਟ ਬਾਅਦ, ਬਿਮਾਰ ਪਿਤਾ ਨੂੰ ਮੌਕੇ 'ਤੇ ਆਉਣਾ ਪਿਆ. ਉਸਦੇ ਹੱਥ ਵਿੱਚ ਇੱਕ ਡ੍ਰਿਪ ਲੱਗੀ ਸੀ। ਪੁਲਿਸ ਦਾ ਰਵੱਈਆ ਵੇਖ ਕੇ ਪਿਤਾ ਗੁੱਸੇ ਵਿੱਚ ਆਏ ਤੇ ਉਨ੍ਹਾਂ ਨੇ ਮੋਟਰ ਸਾਈਕਲ ਨੂੰ ਸੜਕ ਦੇ ਵਿਚਕਾਰ ਲਾ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਇੰਨਾ ਗੁੱਸੇ ਵਿੱਚ ਸੀ ਕਿ ਉਹ ਆਪਣੀ ਸਕੈਨਿੰਗ ਰਿਪੋਰਟ ਤੋਂ ਮੈਡੀਕਲ ਫਾਈਲ ਵੀ ਲੈ ਕੇ ਆਏ ਸਨ।
ਬੁਜੁਰਗ ਨੇ ਦੱਸਿਆ ਕਿ ਮੇਰੀ ਇਨ੍ਹੀ ਉਮਰ ਹੋ ਚੁੱਕੀ ਹੈ ਪਰ ਮੈਂ ਅਜਿਹੀ ਪੁਲਿਸ ਨਹੀਂ ਵੇਖੀ. ਟ੍ਰੈਫਿਕ ਪੁਲਿਸ ਚੁੱਪਚਾਪ ਹਰ ਚੀਜ ਸੁਣਦੀ ਰਹੀ. ਆਖਰਕਾਰ ਟ੍ਰੈਫਿਕ ਪੁਲਿਸ ਨੇ ਪਿਤਾ ਅਤੇ ਨੌਜਵਾਨ ਨੂੰ ਸ਼ਾਂਤ ਰਹਿਣ ਲਈ ਕਿਹਾ. ਪੁਲਿਸ ਨੇ ਨੌਜਵਾਨ ਨੂੰ ਮੋਟਰ ਸਾਈਕਲ ਦੀ ਚਾਬੀ ਫੜਾਈ। ਹੌਲੀ ਜਿਹੀ ਆਵਾਜ਼ ਵਿਚ ਸੌਰੀ ਕਿਹਾ. ਜਦੋਂ ਗੁੱਸਾ ਸ਼ਾਂਤ ਹੋਇਆ ਤਾਂ ਬਜ਼ੁਰਗ ਉੱਥੋਂ ਚਲੇ ਗਏ।
Published by: Abhishek Bhardwaj
First published: July 20, 2020, 2:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading