ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ‘ਚ ਟਰੰਪ, 33 ਚੀਨੀ ਕੰਪਨੀਆਂ ਬਲੈਕਲਿਸਟ

News18 Punjabi | News18 Punjab
Updated: May 23, 2020, 7:06 PM IST
share image
ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ‘ਚ ਟਰੰਪ, 33 ਚੀਨੀ ਕੰਪਨੀਆਂ ਬਲੈਕਲਿਸਟ
ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ‘ਚ ਟਰੰਪ, 33 ਚੀਨੀ ਕੰਪਨੀਆਂ ਬਲੈਕਲਿਸਟ

ਰੰਪ ਨਿਰੰਤਰ ਇਲਜ਼ਾਮ ਲਾ ਰਹੇ ਹਨ ਕਿ ਕੋਰੋਨਾ ਵਿਸ਼ਾਣੂ ਨਾ ਸਿਰਫ ਵੁਹਾਨ ਦੀ ਲੈਬ ਵਿਚ ਉਤਪੰਨ ਹੋਇਆ, ਬਲਕਿ ਚੀਨ ਨੇ ਜਾਣ ਬੁੱਝ ਕੇ ਇਸ ਨੂੰ ਦੁਨੀਆ ਵਿਚ ਫੈਲਣ ਦਿੱਤਾ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਵਾਇਰਸ ਨੂੰ ਲੈਕੇ ਚੀਨ 'ਤੇ ਲਗਾਤਾਰ ਹਮਲਾਵਰ ਬਣੇ ਹੋਏ ਹਨ। ਚੀਨੀ ਸਟਾਕ ਮਾਰਕੀਟ ਤੋਂ ਅਰਬਾਂ ਡਾਲਰ ਦੇ ਯੂਐਸ ਪੈਨਸ਼ਨ ਫੰਡਾਂ ਦੀ ਵਾਪਸੀ ਦੀ ਘੋਸ਼ਣਾ ਕਰਨ ਤੋਂ ਬਾਅਦ, ਹੁਣ ਅਮਰੀਕਾ 33 ਚੀਨੀ ਕੰਪਨੀਆਂ ਅਤੇ ਇਕਾਈਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਜਾ ਰਿਹਾ ਹੈ ਜੋ ਕਥਿਤ ਤੌਰ 'ਤੇ ਚੀਨੀ ਫੌਜ ਦੇ ਨਾਲ ਨਾਲ ਜੁੜੇ ਹੋਏ ਹਨ। ਟਰੰਪ ਨਿਰੰਤਰ ਇਲਜ਼ਾਮ ਲਾ ਰਹੇ ਹਨ ਕਿ ਕੋਰੋਨਾ ਵਿਸ਼ਾਣੂ ਨਾ ਸਿਰਫ ਵੁਹਾਨ ਦੀ ਲੈਬ ਵਿਚ ਉਤਪੰਨ ਹੋਇਆ, ਬਲਕਿ ਚੀਨ ਨੇ ਜਾਣ ਬੁੱਝ ਕੇ ਇਸ ਨੂੰ ਦੁਨੀਆ ਵਿਚ ਫੈਲਣ ਦਿੱਤਾ।

ਅਮਰੀਕੀ ਵਣਜ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੱਤ ਕੰਪਨੀਆਂ ਅਤੇ ਦੋ ਸੰਸਥਾਵਾਂ ਨੂੰ ਲਿਸਟ ਵਿਚ ਪਾਇਆ ਕਿਉਂਕਿ ਉਹ ਯੀਗਰ ਅਤੇ ਹੋਰਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨੀ ਮੁਹਿੰਮ ਨਾਲ ਜੁੜੇ ਹੋਏ ਸਨ, ਜਿਸ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਲੋੜੀ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਬੰਧੂਆਂ ਮਜ਼ਦੂਰੀ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਉੱਚ ਤਕਨੀਕੀ ਤਕਨਾਲੋਜੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਚੀਨੀ ਫੌਜ ਨੂੰ ਮਾਲ ਦੀ ਸਪਲਾਈ ਕਰਨ ਕਾਰਨ ਦੋ ਦਰਜਨ ਹੋਰ ਕੰਪਨੀਆਂ, ਸਰਕਾਰੀ ਅਦਾਰਿਆਂ ਅਤੇ ਵਪਾਰਕ ਸੰਗਠਨਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਬਲੈਕਲਿਸਟ ਵਾਲੀਆਂ ਕੰਪਨੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਫੇਸ਼ੀਅਲ ਰੀਕੋਗਨੀਸ਼ਨ ਵਰਗੀਆਂ ਟੈਕਨਾਲੋਜੀਆਂ ਦੇ ਖੇਤਰ ਵਿਚ ਕੰਮ ਕਰਦੀਆਂ ਹਨ। ਦੱਸਣਯੋਗ ਹੈ ਕਿ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਇੰਟੇਲ ਕਾਰਪੋਰੇਸ਼ਨ ਅਤੇ ਐਨਵਿਡੀਆ ਕਾਰਪ ਸ਼ਾਮਲ ਹਨ, ਨੇ ਉਨ੍ਹਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਚੀਨ ਦੀਆਂ ਕਾਲੀ ਸੂਚੀਬੱਧ ਕੰਪਨੀਆਂ ਵਿੱਚ ਨੈਟਪੋਸਾ, ਇੱਕ ਵੱਡੀ ਚੀਨੀ ਏਆਈ ਕੰਪਨੀ ਹੈ ਜਿਸ ਦੇ ਚਿਹਰੇ ਦੀ ਪਛਾਣ ਉੱਤੇ ਕੰਮ ਕਰਨ ਵਾਲੀਆਂ ਸਹਾਇਕ ਕੰਪਨੀਆਂ ਮੁਸਲਮਾਨਾਂ ਦੀ ਨਿਗਰਾਨੀ ਵਿੱਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। 

 

 
First published: May 23, 2020, 2:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading