BSNL ਦੀ ਅਨੋਖੀ ਪਹਿਲ- 'ਵੈਕਸੀਨ ਲਵਾਓ, ਦੋ ਮਹੀਨੇ ਮੁਫ਼ਤ ਇੰਟਰਨੈੱਟ ਤੇ ਕਾਲਿੰਗ ਸਣੇ ਸਿਮ ਪਾਓ'

News18 Punjabi | News18 Punjab
Updated: April 20, 2021, 5:11 PM IST
share image
BSNL ਦੀ ਅਨੋਖੀ ਪਹਿਲ- 'ਵੈਕਸੀਨ ਲਵਾਓ, ਦੋ ਮਹੀਨੇ ਮੁਫ਼ਤ ਇੰਟਰਨੈੱਟ ਤੇ ਕਾਲਿੰਗ ਸਣੇ ਸਿਮ ਪਾਓ'
BSNL ਦੀ ਅਨੋਖੀ ਪਹਿਲ- 'ਵੈਕਸੀਨ ਲਵਾਓ, ਦੋ ਮਹੀਨੇ ਮੁਫ਼ਤ ਇੰਟਰਨੈੱਟ ਤੇ ਕਾਲਿੰਗ ਸਣੇ ਸਿਮ ਪਾਓ'

  • Share this:
  • Facebook share img
  • Twitter share img
  • Linkedin share img
ਬਠਿੰਡਾ: ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵੈਕਸੀਨ ਲਵਾਉਣ ਲਈ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਲੋਕਾਂ ਨੂੰ ਵੈਕਸੀਨ ਲਈ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਨੋਖੀ ਪਹਿਲ ਕੀਤੀ ਹੈ। ਜਿਸ ਨੂੰ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਤੇ ਬਿਜ਼ਨੈੱਸ ਦਾ ਲਾਭ ਵੀ ਕਿਹਾ ਜਾ ਸਕਦਾ ਹੈ।

ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਸਕੀਮ ਜਾਰੀ ਕੀਤੀ ਹੈ, ਜਿਸ ਵਿੱਚ ਵਿਅਕਤੀ ਮੁਫ਼ਤ ਵੈਕਸੀਨ ਲਵਾਏਗਾ, ਉਸ ਨੂੰ 60 ਦਿਨ ਲਈ ਮੁਫ਼ਤ ਇੰਟਰਨੈੱਟ ਕਾਲਿੰਗ ਵਾਲਾ ਸਿਮ ਦਿੱਤਾ ਜਾਵੇਗਾ। ਇਸ ਮੁਹਿੰਮ ਨਾਲ ਲੋਕਾਂ ਵੱਲੋਂ ਵੱਡੇ ਪੱਧਰ ਉਤੇ ਲਾਭ ਉਠਾਇਆ ਜਾ ਰਿਹਾ ਹੈ, ਜਿਸ ਦਾ ਨਜ਼ਾਰਾ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਬਠਿੰਡਾ ਭਾਰਤ ਨਗਰ ਵਿੱਚ ਸਥਿਤ ਦਫ਼ਤਰ ਵਿੱਚ ਦੇਖਣ ਨੂੰ ਮਿਲਦਾ ਹੈ।

ਇਥੇ ਵੱਡੀ ਗਿਣਤੀ ਵਿਚ ਲੋਕ ਵੈਕਸੀਨ ਲਵਾ ਕੇ ਆਪਣੀ ਜਾਨ ਕੋਰੋਨਾ ਮਹਾਂਮਾਰੀ ਤੋਂ ਬਚਾ ਰਹੇ ਹਨ, ਉਥੇ ਹੀ 60 ਦਿਨ ਲਈ ਇੰਟਰਨੈੱਟ ਅਤੇ ਕਾਲਿੰਗ ਵਾਲਾ ਸਿਮ ਵੀ ਮੁਫ਼ਤ ਲੈ ਰਹੇ ਹਨ। ਬਠਿੰਡਾ ਦੇ ਡੀਜੀਐਮ ਗਿਆਨ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਯਤਨ ਹਨ ਤਾਂ ਜੋ ਲੋਕ ਵੱਡੀ ਗਿਣਤੀ ਵਿਚ ਵੈਕਸੀਨ ਲਵਾਉਣ ਅਤੇ ਕਰੋਨਾ ਮਹਾਂਮਾਰੀ ਦੇ ਵੱਡੇ ਨੁਕਸਾਨ ਤੋਂ ਬਚਣ।
ਇਸ ਦੇ ਨਾਲ ਬੀਐੱਸਐੱਨਐੱਲ ਵੱਲੋਂ ਮੁਫ਼ਤ ਸਿੰਮ ਦੇ ਕੇ ਲੋਕਾਂ ਨੂੰ ਬੀਐੱਸਐੱਨਐੱਲ ਨਾਲ ਜੋੜਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਵਾਉਣ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ  ਕਿ ਲੋਕ ਵੱਧ ਤੋਂ ਵੱਧ ਵੈਕਸੀਨ ਲਵਾਉਣ ਸੋਸ਼ਲ ਡਿਸਟੈਂਸ ਬਣਾਉਣ ਅਤੇ ਮੂੰਹ ਉਤੇ ਮਾਸਕ ਲਾਉਣ।
Published by: Gurwinder Singh
First published: April 20, 2021, 3:27 PM IST
ਹੋਰ ਪੜ੍ਹੋ
ਅਗਲੀ ਖ਼ਬਰ