Home /News /coronavirus-latest-news /

ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਪੀਤਾ ਮੈਥੇਨੋਲ, ਦੋ ਦੀ ਮੌਤ, 3 ਦੀ ਹਾਲਤ ਗੰਭੀਰ

ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਪੀਤਾ ਮੈਥੇਨੋਲ, ਦੋ ਦੀ ਮੌਤ, 3 ਦੀ ਹਾਲਤ ਗੰਭੀਰ

ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਪੀਤਾ ਮੈਥੇਨੋਲ, ਦੋ ਦੀ ਮੌਤ, 3 ਦੀ ਹਾਲਤ ਗੰਭੀਰ

ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਪੀਤਾ ਮੈਥੇਨੋਲ, ਦੋ ਦੀ ਮੌਤ, 3 ਦੀ ਹਾਲਤ ਗੰਭੀਰ

 • Share this:

  ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਲੌਕਡਾਊਨ ਨੂੰ ਦੇਸ਼ ਭਰ ਵਿੱਚ 19 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿਚ ਜ਼ਰੂਰੀ ਸੇਵਾਵਾਂ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ 3 ਮਈ ਤੱਕ ਬੰਦ ਰਹਿਣਗੀਆਂ। ਲੌਕਡਾਊਨ ਕਾਰਨ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਵੀ ਬੰਦ ਹਨ। ਅਜਿਹੀ ਸਥਿਤੀ ਵਿੱਚ, ਤਾਮਿਲਨਾਡੂ ਵਿੱਚ ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਮੈਥੇਨੋਲ ਪੀ ਲਿਆ। ਇਸ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹਸਪਤਾਲ ਵਿੱਚ ਭਰਤੀ ਹਨ।

  ਇਹ ਮਾਮਲਾ ਤਾਮਿਲਨਾਡੂ ਦੇ ਕੁਡਲੋਰ ਸ਼ਹਿਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜੇ ਦੋਸਤ ਸ਼ਰਾਬ ਦੇ ਆਦੀ ਸਨ। ਉਹ ਹਰ ਰੋਜ਼ ਸ਼ਰਾਬ ਪੀਂਦੇ ਹੁੰਦਾ ਸੀ। ਉਨ੍ਹਾਂ ਕੋਲ ਰੱਖੀ ਸ਼ਰਾਬ ਦਾ ਸਟਾਕ ਖ਼ਤਮ ਹੋ ਗਿਆ ਸੀ। ਪੰਜਾਂ ਦੋਸਤਾਂ ਨੇ ਮੰਗਲਵਾਰ ਨੂੰ ਮੈਥੇਨੋਲ ਪੀਤਾ। ਜਿਸ ਤੋਂ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ। ਹਸਪਤਾਲ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

  ਪੁਲਿਸ ਦੇ ਅਨੁਸਾਰ ਉਹ ਸਾਰੇ ਇੱਕ ਪੈਸਟੀਸਾਇਜ਼ ਫਰਮ ਵਿੱਚ ਕੰਮ ਕਰਦੇ ਸਨ। ਉਥੋਂ, ਮੈਥੇਨੋਲ ਲਿਆਂਦਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਤਾਮਿਲਨਾਡੂ ਵਿੱਚ ਇਸ ਤੋਂ ਪਹਿਲਾਂ ਸ਼ਰਾਬ ਨਾ ਮਿਲਣ ਕਾਰਨ ਖੁਦਕੁਸ਼ੀ ਜਾਂ ਖੁਦਕੁਸ਼ੀ ਦੀ ਕੋਸ਼ਿਸ਼ ਦੇ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ਵਿੱਚ, ਇੱਕ ਵਿਅਕਤੀ ਨੇ ਸ਼ਰਾਬ ਦੀ ਘਾਟ ਕਾਰਨ ਸੈਨੀਟਾਇਜ਼ਰ ਪੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਤਿੰਨ ਨੌਜਵਾਨਾਂ ਆਫਟਰ ਸ਼ੇਵ ਪੀ ਲਿਆ ਸੀ ਜਿਸ ਕਾਰਨ ਉਨ੍ਹਾਂ ਮੌਤ ਹੋ ਗਈ ਸੀ ਅਤੇ 3 ਵਿਅਕਤੀਆਂ ਵਾਰਨਿਸ਼ ਪੀਣ ਨਾਲ ਮੌਤ ਹੋ ਚੁੱਕੀ ਹੈ।

  Published by:Gurwinder Singh
  First published:

  Tags: Coronavirus, COVID-19, Liquor