ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾ: ਨਿਤਿਨ ਮਿਸ਼ਰਾ ਕੋਵਿਡ -19 ਪਾਜ਼ੇਟਿਵ ਹੋ ਗਏ। ਦੱਸਣਯੋਗ ਹੈ ਕਿ ਡਾ: ਨਿਤਿਨ ਮਿਸ਼ਰਾ ਨੇ ਕੋਰੋਨਾ ਟੀਕੇ ਦੀਆਂ ਦੋਵਾਂ ਖੁਰਾਕਾਂ ਲਈਆਂ ਸਨ ਅਤੇ ਇਸ ਦੇ ਬਾਵਜੂਦ ਉਹ ਜਾਂਚ ਵਿਚ ਕੋਰੋਨਾ ਪਾਜੀਟਿਵ ਆਏ ਹਨ।
ਲਖਨਊ ਦੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਪੁਸ਼ਟੀ ਕੀਤੀ ਹੈ ਕਿ ਡਾ: ਨਿਤਿਨ ਮਿਸ਼ਰਾ ਕੋਰੋਨਾ ਪਾਜ਼ੇਟਿਵ ਮਿਲੇ ਹਨ। ਫਿਲਹਾਲ, ਉਹ ਘਰ ਵਿੱਚ ਕੁਆਰੰਟੀਨ ਹਨ। ਡਾ: ਨਿਤਿਨ ਮਿਸ਼ਰਾ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ, ਜਿਸ ਤੋਂ ਬਾਅਦ ਉਹਨਾਂ ਨੂੰ ਬੁਖਾਰ ਅਤੇ ਜ਼ੁਕਾਮ ਹੋਇਆ ਸੀ ਅਤੇ ਜਦੋਂ ਉਨਾਂ ਟੈਸਟ ਕਰਵਾਇਆ ਤਾਂ ਰਿਪੋਰਟ ਕੋਰੋਨਾ ਪਾਜੀਟਿਵ ਆਈ।
ਡਾ. ਐਸ ਐਨ ਐਸ ਯਾਦਵ, ਲਖਨਊ ਦੇ ਸਾਬਕਾ ਸੀ ਐਮ ਓ ਅਤੇ ਮੌਜੂਦਾ ਸਮੇਂ ਹਿੰਦ ਮੈਡੀਕਲ ਕਾਲਜ ਵਿੱਚ ਸੇਵਾ ਨਿਭਾ ਰਹੇ ਹਨ, ਦਾ ਮੰਨਣਾ ਹੈ ਕਿ ਕੋਰੋਨਾ ਟੀਕੇ ਨੂੰ ਲੈਕੇ ਲੋਕਾਂ ਵਿੱਚ ਬਹੁਤ ਸਾਰੇ ਭੰਬਲਭੂਸੇ ਹਨ। ਡਾ: ਐਸ ਐਨ ਐਸ ਯਾਦਵ ਨੇ ਦਸਿਆ ਕਿ ਟੀਕਿਆਂ ਦੀ ਸਫਲਤਾ ਦਰ ਸਿਰਫ 70 ਤੋਂ 75 ਪ੍ਰਤੀਸ਼ਤ ਹੀ ਹੈ। ਟੀਕਾਕਰਣ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਟੀਕਾਕਰਨ ਹਮੇਸ਼ਾ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਨਹੀਂ ਹੁੰਦਾ, ਇਸ ਲਈ ਕੋਵਿਡ -19 ਦੇ ਮਾਮਲੇ ਵਿਚ ਸਾਨੂੰ ਬਹੁਤ ਜ਼ਿਆਦਾ ਸਫਲਤਾ ਦਰ ਨਹੀਂ ਮੰਨਣੀ ਚਾਹੀਦੀ।
ਵੈਕਸੀਨੇਸ਼ਨ ਤੋਂ ਬਾਅਦ ਕੋਰੋਨਾ ਪਾਜੀਟਿਵ ਹੋਣ ਪਿੱਛੇ ਤਿੰਨ ਕਾਰਨ ਇਹ ਹੋ ਸਕਦੇ ਹਨ-
1- ਜਿਸ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਹੈ ਉਸ ਦੀ ਇਮਊਨਿਟੀ ਬਹੁਤ ਘੱਟ ਹੋਵੇ ਅਤੇ ਟੀਕਾ ਲਗਵਾਉਣ ਤੋਂ ਬਾਅਦ ਵੀ ਕੋਈ ਐਂਟੀਬਾਡੀਜ਼ ਨਾ ਬਣੀ ਹੋਵੇ।
2- ਜਿਸ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਹੈ ਉਸ ਵਿਚ ਪ੍ਰਤੀਰੋਧੀ ਪ੍ਰਣਾਲੀ ਬਣੀ ਜ਼ਰੂਰ ਹੋਵੇ, ਪਰ ਕੋਰੋਨਾ ਵਾਇਰਸ ਨੇ ਐਂਟੀਬਾਡੀਜ਼ ਨੂੰ ਦਬਾ ਦਿੱਤਾ ਹੋਵੇ।
3- ਟੀਕਾਕਰਨ ਦੀ ਸਫਲਤਾ ਦੀ ਦਰ 70 ਤੋਂ 75% ਦੇ ਵਿਚਕਾਰ ਹੈ, ਇਸ ਲਈ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਜਿਸ ਵਿਅਕਤੀ ਨੂੰ ਕੋਵਿਡ -19 ਦਾ ਟੀਕਾ ਲਗਾਇਆ ਗਿਆ ਹੋਵੇ ਉਹ ਵਿਅਕਤੀ ਟੀਕਾਕਰਨ ਦੇ ਅਸਫਲ ਖੇਤਰ ਵਿੱਚ ਆ ਗਿਆ ਹੈ।
after taking both doses of corona vaccine lucknow doctor became positive know why
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Doctor, Lucknow