Home /News /coronavirus-latest-news /

ਕੋਰੋਨਾ ਦੀ ਮਾਰ: ਪ੍ਰਸ਼ਾਸਨ ਵੀ 'ਭਗਵਾਨ' ਦੀ ਸ਼ਰਨ ਵਿਚ, ਡੀਸੀ-ਐਸਪੀ ਨੇ ਚੜ੍ਹਾਈ ਦੇਵੀ ਨੂੰ ਸ਼ਰਾਬ

  • Share this:
    ਕੋਰੋਨਾ ਰੈੱਡ ਜੋਨ ਸ਼ਹਿਰ ਊਜੈਨ (ujjain)  ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ। ਕੋਰੋਨਾ ਦੀ ਲਾਗ ਨੂੰ ਰੋਕਣ ਦੇ ਸਾਰੇ ਉਪਾਵਾਂ ਦੇ ਵਿਚਕਾਰ ਜਿਲ੍ਹੇ ਦੇ ਕੁਲੈਕਟਰ-ਐਸਪੀ ਮੰਦਿਰ ਪਹੁੰਚੇ ਅਤੇ ਦੇਵੀ ਨੂੰ ਸ਼ਰਾਬ ਭੇਟ ਕੀਤੀ।

    ਪਰੰਪਰਾ ਦੇ ਅਨੁਸਾਰ, ਮੰਦਰ ਵਿੱਚ ਸਿਰਫ ਚੈਤਰਾ ਨਵਰਾਤਰੀ ਦੀ ਮਹਾ ਅਸ਼ਟਮੀ 'ਤੇ ਹੀ ਦੇਵੀ ਨੂੰ ਸ਼ਰਾਬ ਭੇਟ ਕੀਤੀ ਜਾਂਦੀ ਹੈ। ਪਰ ਇਸ ਵਾਰ ਇਹ ਪਰੰਪਰਾ ਟੁੱਟ ਗਈ। ਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਕੋਰੋਨਾ ਦੀ ਤਬਾਹੀ ਇਸੇ ਲਈ ਹੋ ਰਹੀ ਹੈ ਕਿਉਂਕਿ ਇਸ ਵਾਰ ਲੌਕਡਾਊਨ ਕਾਰਨ ਪਰੰਪਰਾ ਤੋੜੀ ਗਈ ਹੈ। ਸੀਨੀਅਰ ਅਧਿਕਾਰੀ ਲੋਕਾਂ ਦੀ ਗੱਲ ਮੰਨ ਪੂਜਾ ਲਈ ਪੁੱਜੇ ਤੇ ਦੇਵੀ ਨੂੰ ਸ਼ਰਾਬ ਭੇਂਟ ਕੀਤੀ।

    ਲਗਾਤਾਰ 80 ਤੋਂ  ਜ਼ਿਆਦਾ ਦਿਨਾਂ ਬਾਅਦ ਵੀ ਊਜੈਨ ਕੋਰੋਨਾ ਦੇ ਰੈੱਡ ਜ਼ੋਨ ਵਿਚ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਿਮਾਰੀ ਦੀ ਰੋਕਥਾਮ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਪਰ ਲਾਗ ਬੇਕਾਬੂ ਹੈ। ਹੁਣ ਇਸ ਨੂੰ ਵਿਸ਼ਵਾਸ ਜਾਂ ਅੰਧਵਿਸ਼ਵਾਸ ਕਹੋ, ਪਰ ਪ੍ਰਸ਼ਾਸਨ ਹੁਣ ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰ ਰਿਹਾ ਹੈ।

    ਅੱਜ ਊਜੈਨ ਦੇ ਕੁਲੈਕਟਰ ਅਸ਼ੀਸ਼ ਸਿੰਘ ਨੇ ਚੌਬੀਸ ਖੰਭਾ ਸਥਿਤ ਮਹਾਲਿਆ ਅਤੇ ਮਹਾਮਾਇਆ ਮੰਦਰ ਵਿਖੇ ਦੇਵੀ ਨੂੰ ਸ਼ਰਾਬ ਭੇਟ ਕੀਤੀ ਅਤੇ ਊਜੈਨ ਸ਼ਹਿਰ ਨੂੰ ਮਹਾਂਮਾਰੀ ਤੋਂ ਮੁਕਤ ਕਰਾਉਣ ਲਈ ਅਰਦਾਸ ਕੀਤੀ। ਇਸ ਮੰਦਿਰ ਵਿਚ ਸਾਲ ਵਿਚ ਇਕ ਵਾਰ ਚੈਤਰਾ ਨਵਰਤਰੀ ਦੀ ਅਸ਼ਟਮੀ 'ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ।
    Published by:Gurwinder Singh
    First published:

    Tags: Coronavirus, COVID-19, Unlock 1.0

    ਅਗਲੀ ਖਬਰ