ਕੋਰੋਨਾ ਦਾ ਵਿਵਹਾਰ ਅਨਿਸ਼ਚਿਤ, ਤੀਜੀ ਲਹਿਰ ਦੀ ਤਰੀਕ ਦੱਸਣਾ ਤਰਕਸੰਗਤ ਨਹੀਂ ਹੈ: ਡਾ. ਪੌਲ

News18 Punjabi | News18 Punjab
Updated: June 29, 2021, 7:50 AM IST
share image
ਕੋਰੋਨਾ ਦਾ ਵਿਵਹਾਰ ਅਨਿਸ਼ਚਿਤ, ਤੀਜੀ ਲਹਿਰ ਦੀ ਤਰੀਕ ਦੱਸਣਾ ਤਰਕਸੰਗਤ ਨਹੀਂ ਹੈ: ਡਾ. ਪੌਲ
ਕੋਰੋਨਾ ਦਾ ਵਿਵਹਾਰ ਅਨਿਸ਼ਚਿਤ, ਤੀਜੀ ਲਹਿਰ ਦੀ ਤਰੀਕ ਦੱਸਣਾ ਤਰਕਸੰਗਤ ਨਹੀਂ ਹੈ: ਡਾ. ਪੌਲ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਦੇਸ਼ ਦੀ ਕੋਰੋਨਾ ਟਾਸਕ ਫੋਰਸ ਦੇ ਮੈਂਬਰ ਡਾ. ਵੀਕੇ ਪੌਲ (Dr. VK Paul) ਨੇ ਕਿਹਾ ਹੈ ਕਿ ਮਹਾਂਮਾਰੀ ਦੀ ਅਗਲੀ ਲਹਿਰ ਦਾ ਸਹੀ ਸਮਾਂ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਅਗਲੀ ਲਹਿਰ ਦਾ ਕੋਈ ਸਮਾਂ ਨਿਰਧਾਰਤ ਕਰਨਾ ਤਰਕਸੰਗਤ ਨਹੀਂ ਹੋਵੇਗਾ ਕਿਉਂਕਿ ਕੋਰੋਨਾ ਦਾ ਵਿਵਹਾਰ ਅਨਿਸ਼ਚਿਤ ਹੈ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਵਿਰੁੱਧ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਦੀ ਲੋੜ ਹੈ। ਕੋਰੋਨਾ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ (Coronavirus Delta Plus Variant) ਬਾਰੇ ਚਿੰਤਾਵਾਂ ਦੇ ਵਿਚਕਾਰ, ਵੀਕੇ ਪੌਲ ਨੇ ਕਿਹਾ ਹੈ - ਹੁਣ ਤੱਕ ਕੋਈ ਵਿਗਿਆਨਕ ਅੰਕੜੇ ਨਹੀਂ ਹਨ ਜੋ ਇਹ ਸਾਬਤ ਕਰਦੇ ਹਨ ਕਿ ਨਵਾਂ ਰੂਪ ਜ਼ਿਆਦਾ ਖਤਰਨਾਕ ਹੈ ਜਾਂ ਵੈਕਸੀਨ ਦੇ ਪ੍ਰਭਾਵ ਉਤੇ ਉਲਟਾ ਅਸਰ ਪਾਉਂਦਾ ਹੈ।

ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਭਾਵ ਬਹੁਤ ਸਾਰੇ ਕਾਰਨਾਂ 'ਤੇ ਨਿਰਭਰ ਕਰੇਗਾ
ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਡਾ. ਪੌਲ ਨੇ ਕਿਹਾ ਕਿ ਕੋਰੋਨਾ ਦੀ ਅਗਲੀ ਲਹਿਰ ਕਿੰਨੀ ਵੱਡੀ ਹੋਵੇਗੀ, ਇਹ ਕਈ ਕਾਰਨਾਂ ਉੱਤੇ ਨਿਰਭਰ ਕਰੇਗਾ।

ਜਿਵੇਂ- ਲੋਕਾਂ ਦਾ ਕੋਰੋਨਾ ਸਬੰਧਤ ਵਿਵਹਾਰ, ਟੈਸਟਿੰਗ ਦੀ ਗਿਣਤੀ, ਨਿਯੰਤਰਣ ਦੀ ਰਣਨੀਤੀ ਅਤੇ ਟੀਕਾਕਰਣ ਦੀ ਗਿਣਤੀ ਮਹੱਤਵਪੂਰਨ ਪਹਿਲੂ ਹੋਣਗੇ। ਇਸ ਤੋਂ ਇਲਾਵਾ, ਵਾਇਰਸ ਦਾ ਅਨਿਸ਼ਚਿਤ ਵਿਹਾਰ ਵੀ ਇਕ ਵੱਡਾ ਕਾਰਨ ਹੋ ਸਕਦਾ ਹੈ।
Published by: Gurwinder Singh
First published: June 28, 2021, 8:58 PM IST
ਹੋਰ ਪੜ੍ਹੋ
ਅਗਲੀ ਖ਼ਬਰ