COVID-19:  UNICEF ਦਾ ਦਾਅਵਾ, ਭਾਰਤ ‘ਚ ਇਸ ਸਾਲ ਸਭ ਤੋਂ ਵੱਧ ਬੱਚੇ ਜਨਮ ਲੈਣਗੇ

ਸੰਯੁਕਤ ਰਾਸ਼ਟਰ ਬੱਚਿਆਂ ਦੇ ਫੰਡ (UNICEF) ਦੇ ਅਨੁਸਾਰ, ਇਸ ਸਾਲ ਭਾਰਤ ਵਿੱਚ 2 ਕਰੋੜ ਤੋਂ ਵੱਧ ਬੱਚੇ ਜਨਮ ਲੈਣਗੇ। ਇਹ ਅੰਕੜੇ ਸਿਰਫ 9 ਮਹੀਨੇ ਦੇ ਹਨ।

COVID-19:  UNICEF ਦਾ ਦਾਅਵਾ, ਭਾਰਤ ‘ਚ ਇਸ ਸਾਲ ਸਭ ਤੋਂ ਵੱਧ ਬੱਚੇ ਜਨਮ ਲੈਣਗੇ

COVID-19:  UNICEF ਦਾ ਦਾਅਵਾ, ਭਾਰਤ ‘ਚ ਇਸ ਸਾਲ ਸਭ ਤੋਂ ਵੱਧ ਬੱਚੇ ਜਨਮ ਲੈਣਗੇ

  • Share this:
    ਸੰਯੁਕਤ ਰਾਸ਼ਟਰ ਬੱਚਿਆਂ ਦੇ ਫੰਡ (UNICEF) ਦੇ ਅਨੁਸਾਰ, ਇਸ ਸਾਲ ਭਾਰਤ ਵਿੱਚ 2 ਕਰੋੜ ਤੋਂ ਵੱਧ ਬੱਚੇ ਜਨਮ ਲੈਣਗੇ। ਇਹ ਅੰਕੜੇ ਸਿਰਫ 9 ਮਹੀਨੇ ਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਕੋਰੋਨਾ ਨੂੰ ਮਹਾਂਮਾਰੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਦੀ ਇਹ ਗਿਣਤੀ ਹੈ। ਯੂਨੀਸੇਫ ਨੇ ਕਿਹਾ ਹੈ ਕਿ 11 ਮਾਰਚ ਤੋਂ 16 ਦਸੰਬਰ ਤੱਕ ਭਾਰਤ ਵਿੱਚ 2.1 ਬੱਚੇ ਪੈਦਾ ਹੋਣਗੇ। ਇਹ ਵੀ ਕਿਹਾ ਗਿਆ ਹੈ ਇਸ ਦੌਰਾਨ ਜੰਮੇ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

    ਯੂਨੀਸੇਫ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 116 ਮਿਲੀਅਨ ਬੱਚੇ ਪੈਦਾ ਹੋਣਗੇ। ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਜਨਵਰੀ-ਦਸੰਬਰ 2020 ਦੌਰਾਨ ਭਾਰਤ ਵਿੱਚ 2 ਕਰੋੜ ਬੱਚੇ ਪੈਦਾ ਹੋਣਗੇ। ਇਥੋਂ ਤਕ ਕਿ ਅਮੀਰ ਦੇਸ਼ ਵੀ ਇਸ ਸੰਕਟ ਤੋਂ ਪ੍ਰਭਾਵਤ ਹੋਣਗੇ। ਅੰਦਾਜ਼ਨ ਜਨਮ ਦੇ ਹਿਸਾਬ ਨਾਲ ਅਮਰੀਕਾ ਛੇਵਾਂ ਸਭ ਤੋਂ ਉੱਚਾ ਦੇਸ਼ ਹੈ। ਇੱਥੇ 11 ਮਾਰਚ ਤੋਂ 16 ਦਸੰਬਰ ਦੇ ਵਿਚਕਾਰ 3.3 ਮਿਲੀਅਨ ਤੋਂ ਵੱਧ ਬੱਚੇ ਪੈਦਾ ਹੋਣ ਦਾ ਅਨੁਮਾਨ ਹੈ।

    ਬਾਕੀ ਦੇਸ਼ਾਂ ਦਾ ਹਾਲ

    ਮਹਾਂਮਾਰੀ ਦੀ ਘੋਸ਼ਣਾ ਤੋਂ 9 ਮਹੀਨਿਆਂ ਬਾਅਦ ਭਾਰਤ ਵਿਚ ਸਭ ਤੋਂ ਵੱਧ ਜਨਮ ਹੋਣ ਦੀ ਸੰਭਾਵਨਾ ਹੈ। ਭਾਰਤ ਤੋਂ ਇਲਾਵਾ ਚੀਨ (13.5 ਮਿਲੀਅਨ), ਨਾਈਜੀਰੀਆ (6.4 ਮਿਲੀਅਨ), ਪਾਕਿਸਤਾਨ (5 ਮਿਲੀਅਨ) ਅਤੇ ਇੰਡੋਨੇਸ਼ੀਆ (4 ਮਿਲੀਅਨ) ਵਿੱਚ ਬੱਚੇ ਪੈਦਾ ਹੋਣਗੇ।

    ਯੂਨੀਸੇਫ ਨੇ ਕਿਹਾ ਹੈ ਕਿ ਕੋਰੋਨਾ ਦੇ ਇਸ ਦੌਰ ਵਿਚ ਜੰਮੇ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਜਿਵੇਂ ਕਿ ਲਾਕਡਾਉਨ ਅਤੇ ਕਰਫਿਊ ਦੇ ਸਮੇਂ ਦੌਰਾਨ, ਉਹਨਾਂ ਨੂੰ ਮੈਡੀਕਲ ਸਹੂਲਤਾਂ ਨੂੰ ਸਹੀ ਢੰਗ ਨਾਲ ਪ੍ਰਾਪਤ ਨਹੀਂ ਮਿਲਣਗੀਆਂ । ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਡਰ ਕਾਰਨ ਔਰਤਾਂ ਨਿਯਮਤ ਚੈੱਕਅਪ ਅਤੇ ਡਿਲੀਵਰੀ ਲਈ ਹਸਪਤਾਲ ਜਾਣ ਤੋਂ ਵੀ ਡਰਦੀਆਂ ਰਹਿਣਗੀਆਂ।
    Published by:Ashish Sharma
    First published: