ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਸ਼ੁਰੂ, ਕੇਂਦਰ ਨੇ ਸੂਬਿਆਂ ਨੂੰ ਪੱਤਰ ਲਿਖ ਕੇ ਦਿੱਤੇ ਇਹ ਹੁਕਮ...

ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਸ਼ੁਰੂ, ਕੇਂਦਰ ਨੇ ਸੂਬਿਆਂ ਨੂੰ ਪੱਤਰ ਲਿਖ ਕੇ ਦਿੱਤੇ ਇਹ ਹੁਕਮ...(ਸੰਕੇਤਕ ਫੋਟੋ-AP))
- news18-Punjabi
- Last Updated: December 29, 2020, 1:35 PM IST
ਕੇਂਦਰੀ ਗ੍ਰਹਿ ਸਕੱਤਰ (Union Home Secretary) ਨੇ ਕੋਵਿਡ -19 ਟੀਕਾਕਰਨ ਬਾਰੇ ਰਾਜ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਕਿ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨੂੰ ਸਬੰਧਤ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਇਸ ਸਬੰਧ ਵਿੱਚ ਡੇਟਾਬੇਸ ਤਿਆਰ ਕਰਨ, ਲਾਭਪਾਤਰੀਆਂ ਦੇ ਟੀਕੇ ਦੀ ਵੰਡ, ਭੰਡਾਰਨ, ਸੁਰੱਖਿਆ, ਸ਼ਿਪਮੈਂਟ ਤੇ ਟੀਕਾਕਰਨ ਦੀ ਤਿਆਰੀ ਵਿੱਚ ਸਿਹਤ ਮੰਤਰਾਲੇ ਨੂੰ ਸਿੱਧਾ ਸਹਿਯੋਗ ਦੇਣ ਬਾਰੇ ਹੁਕਮ ਦੇਣ ਲਈ ਆਖਿਆ ਹੈ।
ਗ੍ਰਹਿ ਸਕੱਤਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ 2-3 ਮਹੀਨਿਆਂ ਵਿੱਚ ਦੇਸ਼ ਵਿੱਚ ਸਰਗਰਮ ਮਾਮਲੇ ਘੱਟ ਹੋਏ ਹਨ। ਇਸ ਦੇ ਨਾਲ, ਸਥਿਤੀ ਕਾਫ਼ੀ ਆਸ਼ਾਵਾਦੀ ਦਿਖਾਈ ਦੇ ਰਹੀ ਹੈ, ਹਾਲਾਂਕਿ, ਵਿਸ਼ਵ ਵਿੱਚ ਤੇਜ਼ੀ ਨਾਲ ਵੱਧ ਰਹੇ ਨਵੇਂ ਕੇਸਾਂ ਅਤੇ ਯੂਕੇ ਵਿੱਚ ਫੈਲ ਰਹੇ ਨਵੇਂ ਵਾਇਰਸ ਦੇ ਕਾਰਨ, ਵਧੇਰੇ ਸਾਵਧਾਨੀ ਦੀ ਲੋੜ ਹੈ।
ਮੁੱਖ ਗ੍ਰਹਿ ਸਕੱਤਰ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ ਕਿ ਨਵੇਂ ਸਾਲ ਦੇ ਜਸ਼ਨ ਅਤੇ ਸਰਦੀਆਂ ਦੇ ਚੱਲ ਰਹੇ ਮੌਸਮ ਕਾਰਨ, ਕੇਸਾਂ ਵਿਚ ਵਾਧਾ ਨਾ ਹੋਵੇ, ਇਸ ਦੀ ਨਿਗਰਾਨੀ ਕਰਨ ਦੀ ਲੋੜ ਹੈ। ਸੱਕਤਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸੰਬੰਧੀ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਪੱਤਰ ਵਿਚ ਅੱਗੇ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਕੋਵਿਡ -19 ਟੀਕੇ ਦੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।