Home /News /coronavirus-latest-news /

ਅਮਰੀਕਾ 'ਚ ਕੋਰੋਨਾ ਵਿਸਫੋਟ, 24 ਘੰਟਿਆਂ 'ਚ ਕੋਰੋਨਾ ਪਾਜ਼ੀਟਿਵ ਦੇ ਰਿਕਾਰਡ 52,000 ਨਵੇਂ ਮਾਮਲੇ

ਅਮਰੀਕਾ 'ਚ ਕੋਰੋਨਾ ਵਿਸਫੋਟ, 24 ਘੰਟਿਆਂ 'ਚ ਕੋਰੋਨਾ ਪਾਜ਼ੀਟਿਵ ਦੇ ਰਿਕਾਰਡ 52,000 ਨਵੇਂ ਮਾਮਲੇ

ਪੰਜਾਬ 'ਚ 3 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ (ਸੰਕੇਤਕ ਫੋਟੋ)

ਪੰਜਾਬ 'ਚ 3 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ (ਸੰਕੇਤਕ ਫੋਟੋ)

ਅਮਰੀਕਾ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਕੋਰੋਨਾ ਸੰਕਰਮਣ ਦੇ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਸੰਕਰਮਿਤ 52000 ਨਵੇਂ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਕੋਰੋਨਾ ਦੀ ਗਤੀ ਘਟਣ ਦੀ ਬਜਾਏ ਤੇਜ਼ੀ ਨਾਲ ਵਧ ਰਹੀ ਹੈ।  

  • Share this:
    ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹਨ। ਹੁਣ ਤੱਕ ਇਸ ਵਾਇਰਸ ਸੰਬੰਧੀ ਕੋਈ ਟੀਕਾ ਤਿਆਰ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਦਵਾਈ ਤਿਆਰ ਕੀਤੀ ਗਈ ਹੈ। ਕੋਰੋਨਾ ਕਾਰਨ ਦੁਨੀਆ ਭਰ ਵਿੱਚ ਇੱਕ ਕਰੋੜ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ, ਜਦੋਂ ਕਿ ਵਾਇਰਸ ਨੇ ਕਰੀਬ 5 ਲੱਖ ਲੋਕਾਂ ਦੀ ਜਾਨ ਲੈ ਲਈ ਹੈ। ਸਭ ਤੋਂ ਭੈੜੀ ਸਥਿਤੀ ਵਿਸ਼ਵ ਸ਼ਕਤੀ ਅਮਰੀਕਾ ਦੀ ਹੈ।

    ਅਮਰੀਕਾ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਕੋਰੋਨਾ ਸੰਕਰਮਣ ਦੇ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਸੰਕਰਮਿਤ 52000 ਨਵੇਂ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਕੋਰੋਨਾ ਦੀ ਗਤੀ ਘਟਣ ਦੀ ਬਜਾਏ ਤੇਜ਼ੀ ਨਾਲ ਵਧ ਰਹੀ ਹੈ।  ਹੁਣ ਤਕ ਅਮਰੀਕਾ ਵਿਚ ਜ਼ਿਆਦਾਤਰ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਅਮਰੀਕਾ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 28 ਲੱਖ ਦੇ ਆਂਕੜਿਆਂ ਦੇ ਨੇੜੇ ਪਹੁੰਚ ਗਈ ਹੈ। ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਿਸ਼ਵ ਸ਼ਕਤੀ ਕਹੇ ਜਾਣ ਵਾਲੇ ਅਮਰੀਕਾ ਵਿਚ 128,028 ਲੱਖ ਦੇ ਨੇੜੇ ਪਹੁੰਚ ਗਈ ਹੈ।


    ਅਮਰੀਕਾ ਤੋਂ ਬਾਅਦ ਕੋਰੋਨਾ ਦੀ ਲਾਗ ਬ੍ਰਾਜ਼ੀਲ, ਭਾਰਤ, ਰੂਸ ਅਤੇ ਪੇਰੂ ਵਰਗੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਭਾਰਤ ਵਿੱਚ ਵੀ ਕੋਰਕੋਨਾ ਸੰਕਰਮਿਤ ਦੀ ਸੰਖਿਆ 6 ਲੱਖ ਤੋਂ ਪਾਰ ਹੋ ਗਈ ਹੈ।
    Published by:Sukhwinder Singh
    First published:

    Tags: America, Coronavirus, COVID-19, Global pandemic, Record breaker

    ਅਗਲੀ ਖਬਰ