COVID-19 : ਅਮਰੀਕਾ ਵਿਚ ਕੋਰੋਨਾ ਨਾਲ ਮੌਤ ਦਾ ਅੰਕੜਾ ਇਕ ਲੱਖ ਤੋਂ ਪਾਰ

News18 Punjabi | News18 Punjab
Updated: May 28, 2020, 6:04 PM IST
share image
COVID-19 : ਅਮਰੀਕਾ ਵਿਚ ਕੋਰੋਨਾ ਨਾਲ ਮੌਤ ਦਾ ਅੰਕੜਾ ਇਕ ਲੱਖ ਤੋਂ ਪਾਰ
COVID-19 : ਅਮਰੀਕਾ ਵਿਚ ਕੋਰੋਨਾ ਨਾਲ ਮੌਤ ਦਾ ਅੰਕੜਾ ਇਕ ਲੱਖ ਤੋਂ ਪਾਰ

ਸੰਯੁਕਤ ਰਾਜ ਨੇ ਪਿਛਲੇ 44 ਸਾਲਾਂ ਵਿਚ ਕੋਰੀਆ, ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਵਿਚ ਭਿਆਨਕ ਲੜਾਈਆਂ ਲੜੀਆਂ ਹਨ, ਪਰ ਕੋਰੋਨਾ ਤੋਂ ਸਿਰਫ ਤਿੰਨ ਮਹੀਨਿਆਂ ਵਿਚ ਹੀ ਉਸ ਤੋਂ ਜ਼ਿਆਦਾ ਅਮਰੀਕੀਆਂ ਦੀ ਮੌਤਾਂ ਹੋਈਆਂ ਹਨ।

  • Share this:
  • Facebook share img
  • Twitter share img
  • Linkedin share img
ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ ਹੈ। ਹਾਲਾਂਕਿ ਵਰਲਡਮੀਟਰ ਅਤੇ ਕਈ ਹੋਰ ਵੈਬਸਾਈਟਾਂ ਨੇ ਬੁੱਧਵਾਰ ਨੂੰ ਹੀ 1 ਲੱਖ ਮੌਤਾਂ ਦੀ ਘੋਸ਼ਣਾ ਕੀਤੀ ਸੀ, ਪਰ ਅਮਰੀਕਾ ਦੀ ਆਫੀਸ਼ੀਅਲ ਡਾਟਾ ਜਾਰੀ ਕਰਨ ਵਾਲੀ ਜਾਨ ਹੌਪਕਿੰਸ ਯੂਨੀਵਰਸਿਟੀ ਨੇ ਵੀਰਵਾਰ ਨੂੰ ਇਸਦੀ ਘੋਸ਼ਣਾ ਕੀਤੀ। ਸੰਯੁਕਤ ਰਾਜ ਨੇ ਪਿਛਲੇ 44 ਸਾਲਾਂ ਵਿਚ ਕੋਰੀਆ, ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਵਿਚ ਭਿਆਨਕ ਲੜਾਈਆਂ ਲੜੀਆਂ ਹਨ, ਪਰ ਕੋਰੋਨਾ ਤੋਂ ਸਿਰਫ ਤਿੰਨ ਮਹੀਨਿਆਂ ਵਿਚ ਹੀ ਉਸ ਤੋਂ ਜ਼ਿਆਦਾ ਅਮਰੀਕੀਆਂ ਦੀ ਮੌਤਾਂ ਹੋਈਆਂ ਹਨ।

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਲਾਗ ਦਾ ਸਭ ਤੋਂ ਭੈੜਾ ਪੜਾਅ ਅਮਰੀਕਾ ਤੋਂ ਲੰਘ ਗਿਆ ਹੈ, ਪਰ ਬੁੱਧਵਾਰ ਨੂੰ ਸੰਕਰਮਣ ਦੇ 20,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ਅਤੇ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਟਰੰਪ ਕੋਰੋਨਾ ਵਿਸ਼ਾਣੂ ਨੂੰ ਚੀਨੀ ਵਾਇਰਸ ਕਹਿ ਰਹੇ ਹਨ ਅਤੇ ਚੀਨ ਖਿਲਾਫ ਸਖਤ ਰੁਖ ਅਪਣਾਇਆ ਹੋਇਆ ਹੈ। ਪਰ ਇਹ ਅਮਰੀਕੀ ਵਿਗਿਆਨੀ ਹੀ ਕੋਰੋਨਾ ਦੀ ਲਾਗ ਦੀ ਰੋਕਥਾਮ ਸੰਬੰਧੀ ਉਨ੍ਹਾਂ ਦੀਆਂ ਨੀਤੀਆਂ ' ਤੇ ਲਗਾਤਾਰ ਸਵਾਲ ਕਰਦੇ ਰਹੇ ਹਨ।  ਅਮਰੀਕਾ, ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼, ਕੋਰੋਨਾ ਦੀ ਲਾਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ।

ਦੂਜੇ ਪਾਸੇ, ਕੈਲੇਫੋਰਨੀਆ ਦੀ ਅਗਵਾਈ ਹੇਠ ਡਿਸਟ੍ਰਕਿਟ ਆਫ ਕੋਲੰਬੀਆ ਅਤੇ ਚਾਰ ਵੱਡੇ ਸ਼ਹਿਰਾਂ ਸਮੇਤ, ਸੰਯੁਕਤ ਰਾਜ ਦੇ 23 ਰਾਜਾਂ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਹ ਕਦਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਬਾਲਣ ਕੁਸ਼ਲਤਾ ਦੇ ਮਿਆਰਾਂ ਨੂੰ ਕਮਜ਼ੋਰ ਕਰਨ ਦੇ ਫੈਸਲੇ ਦੇ ਵਿਰੁੱਧ ਲਿਆ ਗਿਆ ਹੈ। ਟ੍ਰੰਪ ਪ੍ਰਸ਼ਾਸਨ ਨੇ ਬਰਾਕ ਓਬਾਮਾ ਦੇ ਸਮੇਂ ਵਿੱਚ ਤੈਅ ਕੀਤੇ ਗਏ ਬਾਲਣ ਕੁਸ਼ਲਤਾ ਦੇ ਮਾਪਦੰਡਾਂ ਵਿੱਚ ਤਬਦੀਲੀ ਕੀਤੀ ਹੈ। ਮਾਰਚ ਵਿੱਚ, ਟਰੰਪ ਪ੍ਰਸ਼ਾਸਨ ਨੇ ਅੰਤਮ ਨਿਯਮ ਜਾਰੀ ਕੀਤੇ, ਜਿਸ ਦੇ ਅਨੁਸਾਰ 2026 ਤੱਕ ਬਾਲਣ ਕੁਸ਼ਲਤਾ ਵਿੱਚ 1.5 ਪ੍ਰਤੀਸ਼ਤ ਸਾਲਾਨਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
 
First published: May 28, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading