ਅਮਰੀਕਾ ਨੇ ਤੋੜਿਆ WHO ਨਾਲ ਰਿਸ਼ਤਾ, ਕਿਹਾ WHO ਤੇ ਹੈ ਚੀਨ ਦਾ ਕਬਜ਼ਾ

News18 Punjabi | News18 Punjab
Updated: May 30, 2020, 8:49 AM IST
share image
ਅਮਰੀਕਾ ਨੇ ਤੋੜਿਆ WHO ਨਾਲ ਰਿਸ਼ਤਾ, ਕਿਹਾ WHO ਤੇ ਹੈ ਚੀਨ ਦਾ ਕਬਜ਼ਾ

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਕੋਰੋਨਾ ਵਾਇਰਸ ਮਹਾਂਮਾਰੀ (Coronavirus) ਨੂੰ ਲੈ ਕੇ ਚੀਨ (China) ਤੇ ਹਮਲਾ ਬੋਲ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨਾਲ ਸਬੰਧ ਖ਼ਤਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ WHO ਤੋਂ ਅਮਰੀਕਾ ਦੇ ਬਾਹਰ ਜਾਣ ਦਾ ਵੀ ਐਲਾਨ ਕੀਤਾ।

ਟਰੰਪ ਨੇ ਕਿਹਾ ਕਿ ਚੀਨ ਨੇ WHO ਨੂੰ ਗੁਮਰਾਹ ਕੀਤਾ ਹੈ। ਚੀਨ ਨੇ ਹਮੇਸ਼ਾ ਜਾਣਕਾਰੀ ਨੂੰ ਲੁਕਾਇਆ ਹੈ। ਪਰ ਚੀਨ ਨੂੰ ਸਾਰੀ ਦੁਨੀਆ ਨੂੰ ਜਵਾਬ ਦੇਣਾ ਪਵੇਗਾ। ਟਰੰਪ ਨੇ ਕਿਹਾ ਕਿ WHO ਪੂਰੀ ਤਰਾਂ ਚੀਨ ਨੇ ਕਬਜ਼ੇ ਵਿੱਚ ਹੈ ਇਸ ਲਈ ਅਮਰੀਕਾ WHO ਨਾਲ ਆਪਣਾ ਰਿਸ਼ਤਾ ਤੋੜ ਰਿਹਾ ਹੈ।



ਟਰੰਪ ਨੇ ਕਿਹਾ ਕਿ ਚੀਨ WHO ਨੂੰ ਸਿਰਫ਼ ਸਾਲਾਨਾ 40 ਮਿਲੀਆਂ ਡਾਲਰ ਦਿੰਦਾ ਹੈ ਫੇਰ ਵੀ WHO ਚੀਨ ਦੇ ਕਬਜ਼ੇ ਵਿੱਚ ਹੈ। ਜਦਕਿ ਅਮਰੀਕਾ ਲਗਭਗ 450 ਮਿਲੀਆਂ ਡਾਲਰ ਹਰ ਸਾਲ WHO ਨੂੰ ਦਿੰਦਾ ਹੈ। WHO ਵਿੱਚ ਸੁਧਾਰਾਂ ਨੂੰ ਲੈ ਕੇ ਸਿਫ਼ਾਰਿਸ਼ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਲਈ ਅਸੀਂ WHO ਨਾਲ ਆਪਣੇ ਸੰਬੰਧਾਂ ਨੂੰ ਖ਼ਤਮ ਕਰ ਰਹੇ ਹਾਂ।"

First published: May 30, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading