US ਵੱਲੋਂ ਸਪੱਸ਼ਟੀਕਰਨ: ਭਾਰਤ ਨੂੰ 200 ਵੈਂਟੀਲੇਟਰ ਦਾਨ ‘ਚ ਦਿੱਤੇ

News18 Punjabi | News18 Punjab
Updated: May 19, 2020, 2:30 PM IST
share image
  US ਵੱਲੋਂ ਸਪੱਸ਼ਟੀਕਰਨ: ਭਾਰਤ ਨੂੰ 200 ਵੈਂਟੀਲੇਟਰ ਦਾਨ ‘ਚ ਦਿੱਤੇ
  US ਵੱਲੋਂ ਸਪੱਸ਼ਟੀਕਰਨ: ਭਾਰਤ ਨੂੰ 200 ਵੈਂਟੀਲੇਟਰ ਦਾਨ ‘ਚ ਦਿੱਤੇ,

ਅਮਰੀਕਾ ਨੇ ਸਾਰੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਵੈਂਟੀਲੇਟਰ ਦੇਣ ਦਾ ਵਾਅਦਾ ਕੀਤਾ ਹੈ, ਉਸ ਦੀ ਕੀਮਤ ਚੁਕਾਉਣੀ ਹੋਵੇਗੀ

  • Share this:
  • Facebook share img
  • Twitter share img
  • Linkedin share img
ਅਮਰੀਕਾ ਨੇ ਸਾਰੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਵੈਂਟੀਲੇਟਰ ਦੇਣ ਦਾ ਵਾਅਦਾ ਕੀਤਾ ਹੈ, ਉਸ ਦੀ ਕੀਮਤ ਚੁਕਾਉਣੀ ਹੋਵੇਗੀ। CNN News18 ਦੇ ਇਕ ਸਵਾਲ ਦੇ ਜਵਾਬ ਵਿਚ, ਯੂਐਸਏਡ ਦੇ ਕਾਰਜਕਾਰੀ ਡਾਇਰੈਟਰ ਰਮੋਨਾ ਅਲ ਹਮਜ਼ਾਈ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ 200 ਵੈਂਟੀਲੇਟਰ ਭਾਰਤ ਨੂੰ ਦੋਸਤੀ ਦੇ ਤੋਹਫੇ ਵਜੋਂ ਦਾਨ ਕੀਤੇ ਗਏ ਹਨ, ਉਹ ਵੀ ਬਿਨਾਂ ਕਿਸੇ ਕੀਮਤ ਦੇ। ਇਨ੍ਹਾਂ ਵਿਚੋਂ 50 ਜਲਦੀ ਹੀ ਭਾਰਤ ਪਹੁੰਚ ਜਾਣਗੇ।


ਰਮੋਨਾ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਜਾਅਲੀ ਦੱਸਿਆ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਵੈਂਟੀਲੇਟਰ ਪੁਰਾਣੇ ਹਨ ਅਤੇ ਇਨ੍ਹਾਂ ਨੂੰ ਸੁਧਾਰ ਕੇ ਭਾਰਤ ਨੂੰ ਦਿੱਤਾ ਜਾ ਰਿਹਾ ਹੈ। ਰਮੋਨਾ ਨੇ ਕਿਹਾ ਕਿ ਅਜਿਹਾ ਨਹੀਂ ਹੈ ਅਤੇ ਇਹ ਸਾਰੀਆਂ ਖਬਰਾਂ ਗਲਤ ਹਨ। ਦੱਸ ਦਈਏ ਕਿ ਸੀਨੀਅਰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਸਣੇ ਕਈ ਮੀਡੀਆ ਰਿਪੋਰਟਾਂ ਵਿਚ, ਇਹ ਦਾਅਵਾ ਕੀਤਾ ਗਿਆ ਸੀ ਕਿ ਜੂਨ ਦੇ ਪਹਿਲੇ ਹਫ਼ਤੇ 200 ਮੋਬਾਈਲ ਵੈਂਟੀਲੇਟਰਾਂ ਨੂੰ ਏਅਰਲਿਫਟ ਰਾਹੀਂ ਅਮਰੀਕਾ ਤੋਂ ਲਿਆਂਦਾ ਜਾ ਸਕਦਾ ਹੈ। ਹਰ ਵੈਂਟੀਲੇਟਰ ਦੀ ਕੀਮਤ ਇਕ ਮਿਲੀਅਨ ਅਰਥਾਤ 10 ਲੱਖ ਰੁਪਏ ਹੋਵੇਗੀ। ਇਸ ਤਰ੍ਹਾਂ 200 ਵੈਂਟੀਲੇਟਰਾਂ ਦੀ ਲਾਗਤ  2.6 ਮਿਲੀਅਨ ਡਾਲਰ ਹੋਵੇਗੀ। ਇਸ 'ਤੇ ਭੂਸ਼ਣ ਨੇ ਕਿਹਾ ਸੀ ਕਿ ਮੋਦੀ-ਟਰੰਪ ਦੀ ਦੋਸਤੀ ਦਾ ਮਤਲਬ ਹੈ- ਮੈਨੂੰ ਮੇਰੇ ਦੇਸ਼ ਦਾ ਖਜਾਨਾ ਤੁਹਾਡੇ ਅਮੀਰ ਲੋਕਾਂ ਲਈ ਖੋਲ੍ਹਣ ਦਿਓ ਅਤੇ ਤੁਸੀਂ ਆਪਣਿਆਂ ਲਈ ਖੋਲ੍ਹ ਦਿਓ।"
ਦੱਸ ਦੇਈਏ ਕਿ ਟਰੰਪ ਨੇ ਟਵੀਟ ਰਾਹੀਂ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਲਿਖਿਆ ਸੀ ਮੈਨੂੰ ਇਹ ਐਲਾਨ ਕਰਦਿਆਂ ਮਾਣ ਹੈ ਕਿ ਅਮਰੀਕਾ ਆਪਣੇ ਦੋਸਤ ਭਾਰਤ ਨੂੰ ਵੈਂਟੀਲੇਟਰਸ ਦਾਨ ਕਰੇਗਾ। ਅਸੀਂ ਇਸ ਮਹਾਂਮਾਰੀ ਵਿੱਚ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਂ। ਅਸੀਂ ਟੀਕਾ ਬਣਾਉਣ ਲਈ ਵੀ ਸਹਿਯੋਗ ਕਰ ਰਹੇ ਹਾਂ। ਮਿਲ ਕੇ ਅਸੀਂ ਅਦਿੱਖ ਦੁਸ਼ਮਣ ਨੂੰ ਹਰਾਵਾਂਗੇ।ਇਸ ਦੇ ਜਵਾਬ ਵਿਚ ਪੀਐਮ ਮੋਦੀ ਨੇ ਟਰੰਪ ਦਾ ਧੰਨਵਾਦ ਵੀ ਕੀਤਾ। ਪੀਐਮ ਮੋਦੀ ਨੇ ਉਸ ਸਮੇਂ ਕਿਹਾ ਸੀ ਡੋਨਾਲਡ ਟਰੰਪ ਦਾ ਧੰਨਵਾਦ, ਅਸੀਂ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਇਕੱਠੇ ਹਾਂ। ਅਜਿਹੇ ਸਮੇਂ, ਇਹ ਬਹੁਤ ਮਹੱਤਵਪੂਰਨ ਹੈ ਕਿ ਦੇਸ਼ ਮਿਲ ਕੇ ਕੰਮ ਕਰਨ ਅਤੇ ਹਰ ਕੋਸ਼ਿਸ਼ ਕਰਨ ਕਿ ਵਿਸ਼ਵ ਤੰਦਰੁਸਤ ਹੋਣ ਦੇ ਨਾਲ-ਨਾਲ ਕੋਵਿਡ ਆਜ਼ਾਦ ਹੋ ਜਾਵੇ।

 
First published: May 19, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading