ਰੇਸਿੰਗ ਟਰੈਕ ਦੇ ਬਾਦਸ਼ਾਹ ਉਸੇਨ ਬੋਲਟ ਨੂੰ ਹੋਇਆ ਕੋਰੋਨਾ, ਵੀਡੀਓ 'ਚ ਦਿੱਤਾ ਇਹ ਸੁਨੇਹਾ

News18 Punjabi | News18 Punjab
Updated: August 25, 2020, 9:35 AM IST
share image
ਰੇਸਿੰਗ ਟਰੈਕ ਦੇ ਬਾਦਸ਼ਾਹ ਉਸੇਨ ਬੋਲਟ ਨੂੰ ਹੋਇਆ ਕੋਰੋਨਾ, ਵੀਡੀਓ 'ਚ ਦਿੱਤਾ ਇਹ ਸੁਨੇਹਾ
ਅੱਠ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਜਮੈਕਨ ਦੇ ਦਿੱਗਜ ਦੌੜਾਕ ਉਸੈਨ ਬੋਲਟ (Usain Bolt)  ਕੋਰੋਨਾਵਾਇਰਸ (Coronavirus) ਪਾਜ਼ੀਟਿਵ ਪਾਏ ਗਏ ਹਨ। (Photo Credit: Getty Images)

ਮੀਡੀਆ ਰਿਪੋਰਟਾਂ ਦੇ ਅਨੁਸਾਰ ਬੋਲਟ ਨੂੰ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਹੋਣ ਤੋਂ ਇੱਕ ਦਿਨ ਪਹਿਲਾਂ ਜਮੈਕਾ ਵਿੱਚ ਆਪਣੇ 34 ਵੇਂ ਜਨਮਦਿਨ ਮੌਕੇ ਇੰਗਲਿਸ਼ ਫੁੱਟਬਾਲਰ ਰਹੀਮ ਸਟਰਲਿੰਗ (Raheem Sterling) ਸਮੇਤ ਮਹਿਮਾਨਾਂ ਨਾਲ ਇੱਕ ਪਾਰਟੀ ਕੀਤੀ ਸੀ।

  • Share this:
  • Facebook share img
  • Twitter share img
  • Linkedin share img
ਲੰਡਨ: ਅੱਠ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਜਮੈਕਨ ਦੇ ਦਿੱਗਜ ਦੌੜਾਕ ਉਸੈਨ ਬੋਲਟ (Usain Bolt)  ਕੋਰੋਨਾਵਾਇਰਸ (Coronavirus) ਪਾਜ਼ੀਟਿਵ ਪਾਏ ਗਏ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਬੋਲਟ ਨੂੰ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਹੋਣ ਤੋਂ ਇੱਕ ਦਿਨ ਪਹਿਲਾਂ ਜਮੈਕਾ ਵਿੱਚ ਆਪਣੇ 34 ਵੇਂ ਜਨਮਦਿਨ ਮੌਕੇ ਇੰਗਲਿਸ਼ ਫੁੱਟਬਾਲਰ ਰਹੀਮ ਸਟਰਲਿੰਗ (Raheem Sterling) ਸਮੇਤ ਮਹਿਮਾਨਾਂ ਨਾਲ ਇੱਕ ਪਾਰਟੀ ਕੀਤੀ ਸੀ।

ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਜਮੈਕਾ ਦੇ ਰੇਡੀਓ ਸਟੇਸ਼ਨ 'ਨੇਸ਼ਨਵਾਈਡ 90 ਐੱਫ.ਐੱਮ.' ਨੇ ਕਿਹਾ ਕਿ ਬੋਲਟ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਨਤੀਜੇ ਵਜੋਂ ਉਹ ਹੁਣ ਖੁਦ ਨੂੰ ਅਲੱਗ-ਥਲੱਗ ਕਰ ਦੇਣਗੇ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ 34 ਸਾਲਾ ਬੋਲਟ ਦਾ ਕੁਝ ਦਿਨ ਪਹਿਲਾਂ ਕੋਵਿਡ -19 ਦਾ ਟੈਸਟ ਕੀਤਾ ਗਿਆ ਸੀ ਅਤੇ ਐਤਵਾਰ ਨੂੰ ਉਸ ਨੂੰ ਇਸ ਬਿਮਾਰੀ ਨਾਲ ਸੰਕਰਮਿਤ ਹੋਣ ਦੀ ਖ਼ਬਰ ਮਿਲੀ ਹੈ।ਬੋਲਟ ਨੇ 2017 ਲੰਡਨ ਵਰਲਡ ਚੈਂਪੀਅਨਸ਼ਿਪ ਵਿਚ 100 ਮੀਟਰ ਈਵੈਂਟ ਵਿਚ ਤੀਜਾ ਸਥਾਨ ਹਾਸਲ ਕਰਨ ਤੋਂ ਬਾਅਦ ਆਪਣੇ ਸ਼ਾਨਦਾਰ ਕੈਰੀਅਰ ਨੂੰ ਅਲਵਿਦਾ ਕਿਹਾ ਸੀ। ਅਥਲੈਟਿਕਸ ਤੋਂ ਸੰਨਿਆਸ ਲੈਣ ਤੋਂ ਬਾਅਦ ਬੋਲਟ ਨੇ ਪੇਸ਼ੇਵਰ ਫੁਟਬਾਲ ਵਿਚ ਆਪਣਾ ਹੱਥ ਅਜ਼ਮਾ ਲਿਆ, ਜਿਥੇ ਉਸਨੇ ਅਕਤੂਬਰ 2018 ਵਿਚ ਆਸਟਰੇਲੀਆ-ਏ ਲੀਗ ਦੀ ਟੀਮ ਸੈਂਟਰਲ ਕੋਸਟਲ ਮਰੀਨਰਜ਼ ਨਾਲ ਅਭਿਆਸ ਕੀਤਾ। (ਇਨਪੁਟ-ਆਈਏਐਨਐਸ)
Published by: Sukhwinder Singh
First published: August 25, 2020, 9:34 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading