ਮਠਿਆਈਆਂ ਦੇ ਡੱਬਿਆਂ ਦੇ ਢੇਰ ਲਾਈ ਬੈਠੇ ਇਸ ਥਾਣੇਦਾਰ ਦੀ ਤਸਵੀਰ ਵਾਇਰਲ ਹੋਣ ਪਿੱਛੋਂ ਭੜਕਿਆ ਲੋਕਾਂ ਦਾ ਗੁੱਸਾ...

News18 Punjabi | News18 Punjab
Updated: May 16, 2020, 11:12 AM IST
share image
ਮਠਿਆਈਆਂ ਦੇ ਡੱਬਿਆਂ ਦੇ ਢੇਰ ਲਾਈ ਬੈਠੇ ਇਸ ਥਾਣੇਦਾਰ ਦੀ ਤਸਵੀਰ ਵਾਇਰਲ ਹੋਣ ਪਿੱਛੋਂ ਭੜਕਿਆ ਲੋਕਾਂ ਦਾ ਗੁੱਸਾ...
ਮਠਿਆਈਆਂ ਦੇ ਡੱਬਿਆਂ ਦੇ ਢੇਰ ਲਾਈ ਬੈਠੇ ਇਸ ਥਾਣੇਦਾਰ ਦੀ ਤਸਵੀਰ ਵਾਇਰਲ ਹੋਣ ਪਿੱਛੋਂ ਭੜਕਿਆ ਲੋਕਾਂ ਦਾ ਗੁੱਸਾ...

  • Share this:
  • Facebook share img
  • Twitter share img
  • Linkedin share img
ਕੋਰੋਨਾ ਕਾਰਨ, ਲਾਕਡਾਉਨ ਦੌਰਾਨ ਲੋਕ ਘਰ ਵਿਚ ਬੰਦ ਹਨ, ਮਠਿਆਈਆਂ ਤੇ ਬੇਕਰੀ ਦੀਆਂ ਦੁਕਾਨਾਂ ਬੰਦ ਹਨ, ਪਰ ਇਕ ਥਾਣੇਦਾਰ ਦੀ ਵਾਇਰਲ ਹੋਈ ਤਸਵੀਰ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਰਾਨਸੀ ਤੋਂ ਵਾਇਰਲ ਹੋਈ ਇਸ ਤਸਵੀਰਾਂ ਵਿਚ ਇਕ ਥਾਣੇਦਾਰ ਆਪਣੇ ਅੱਗੇ ਮਠਿਆਈਆਂ ਨਾਲ ਭਰੇ ਡੱਬਿਆਂ ਦੇ ਢੇਰ ਲਾਈ ਬੈਠਾ ਹਨ। ਕੁਝ ਡੱਬੇ ਖੁੱਲ੍ਹੇ ਹੋਏ ਹਨ ਤੇ ਕੁਝ ਬੰਦ ਹਨ।

ਦਰਅਸਲ, ਇਹ ਤਸਵੀਰ ਚੌਕ ਕੋਤਵਾਲੀ, ਵਾਰਾਨਸੀ ਦੇ ਐਸਐਚਓ ਆਸ਼ੂਤੋਸ਼ ਤਿਵਾੜੀ ਦੀ ਹੈ। ਤਸਵੀਰ ਵਿਚ, ਥਾਣੇਦਾਰ ਆਪਣੀ ਕੁਰਸੀ 'ਤੇ ਬੈਠਾ ਹੈ ਅਤੇ ਮਠਿਆਈਆਂ ਦੀ ਪੂਰੀ ਦੁਕਾਨ ਉਸ ਦੇ ਸਾਹਮਣੇ ਸਜੀ ਹੋਈ ਹੈ। ਕੁਝ ਮਠਿਆਈਆਂ ਦੇ ਡੱਬੇ ਖੁੱਲੇ ਰੱਖੇ ਹਨ ਅਤੇ ਕੁਝ ਪੈਕ ਹਨ। ਫੁੱਲਾਂ ਨਾਲ ਸਜੇ ਗੁਲਦਸਤੇ ਵੀ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਥਾਣੇਦਾਰ ਦੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦੀ ਹੈ। ਮਠਿਆਈਆਂ ਦੇ ਡੱਬੇ ਜੋ ਰੱਖੇ ਗਏ ਹਨ, ਉਹ ਬਨਾਰਸ ਦੀ ਮਸ਼ਹੂਰ ਮਠਿਆਈਆਂ ਦੀ ਦੁਕਾਨ ਦੇ ਹਨ। ਦੁਕਾਨ ਦੀ ਸਭ ਤੋਂ ਪੁਰਾਣੀ ਸ਼ਾਖਾ ਚੌਕ ਥਾਣਾ ਖੇਤਰ ਵਿੱਚ ਹੈ। ਇਸ ਤਸਵੀਰ ਨੂੰ ਵੇਖ ਕੇ ਲੋਕ ਆਖ ਰਹੇ ਹਨ, 'ਸਈਆਂ ਹੈ ਕੋਤਵਾਲ ਤੋ ਡਰ ਕਾਹੇ ਕਾ' ।
ਦਰਅਸਲ, ਇਸ ਤਸਵੀਰ ਨੇ ਲੋਕਾਂ ਦਾ ਗੁੱਸਾ ਭੜਕਾ ਦਿੱਤਾ ਹੈ। ਲੋਕ ਆਖ ਰਹੇ ਹਨ ਕਿ ਉਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਬੰਦ ਹਨ ਤੇ ਰੁੱਖੀ ਮਿੱਸੀ ਖਾ ਰਹੇ ਹਨ ਪਰ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਖੁਦ ਕਾਨੂੰਨ ਤੋੜ ਰਹੇ ਹਨ।

ਦੂਜੇ ਪਾਸੇ, ਜਦੋਂ ਨਿਊਜ਼ -18 ਨੇ ਇਸ ਤਸਵੀਰ ਦੀ ਸੱਚਾਈ ਬਾਰੇ ਸੀ.ਓ. ਦਸ਼ਾਸ਼ਵਮੇਧ ਪ੍ਰੀਤੀ ਤਿਵਾੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਵਾਇਰਲ ਤਸਵੀਰ ਉਨ੍ਹਾਂ ਕੋਲ ਵੀ ਆ ਗਈ ਹੈ। ਪਰ ਫਿਲਹਾਲ ਥਾਣੇਦਾਰ ਆਸ਼ੂਤੋਸ਼ ਤਿਵਾੜੀ ਬਾਹਰ ਗਏ ਹਨ। ਉਸ ਦਾ ਪੱਖ ਆਉਣ ਤੋਂ ਬਾਅਦ ਹੀ ਅੱਗੇ ਕਾਰਵਾਈ ਕੀਤੀ ਜਾਵੇਗੀ।

 
First published: May 16, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading