ਜਿੱਥੇ ਸਾਰੀ ਦੁਨੀਆ ਕੋਰੋਨਾ ਕਰਕੇ ਨਮੋਸ਼ੀ ਚ ਹੈ ਉੱਥੇ ਹੀ ਕੋਰੋਨਾ ਵਾਰੀਅਰ ਫ਼ਰੰਟ ਲਾਈਟ ਤੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇੱਕ ਵਿਅਕਤੀ ਜੋ ਲਗਾਤਾਰ ਐਂਬੂਲੈਂਸ ਚਲਾਉਂਦਾ ਹੈ। ਕੋਰੋਨਾ ਦੇ ਮਰੀਜ਼ਾਂ ਨੂੰ ਘਰੋਂ ਹਸਪਤਾਲ ਛੱਡ ਕੇ ਆਉਂਦਾ ਹੈ ਤੇ ਠੀਕ ਹੋਏ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਛੱਡ ਕੇ ਆਉਂਦਾ ਹੈ। ਸਸਕਾਰ ਵਿੱਚ ਮਦਦ ਕਰਦਾ ਹੈ, ਹੋਰ ਤਾਂ ਹੋਰ, ਘਰਦਿਆਂ ਲਈ ਸਮਾਂ ਨਹੀਂ ਕੱਢ ਪਾਉਂਦਾ ਤੇ ਪੀਪੀਈ ਕਿੱਟ ਹੀ ਉਸ ਦੀ ਯੂਨੀਫ਼ਾਰਮ ਬਣ ਗਈ ਹੋਵੇ, ਇਸ ਸਭ ਦੇ ਬਾਵਜੂਦ ਵੀ ਜੋ ਹੱਸਦੇ-ਹੱਸਦੇ ਆਪਣਾ ਕੰਮ ਬਿਨਾਂ ਰੁਕੇ ਕਰਦਾ ਰਹੇ, ਉਹ ਹੀ ਅਸਲ ਮਾਇਨੇ ਚ ਕੋਰੋਨਾ ਵਾਰੀਅਰ ਹੈ। ਅੱਜ ਅਸੀਂ ਅਜਿਹੇ ਕੋਰੋਨਾ ਵਾਰੀਅਰ ਦੀ ਗੱਲ ਕਰਾਂਗੇ। ਇਸ ਵਿਅਕਤੀ ਦਾ ਨਾਂ ਹੈ ਮਹੇਸ਼ ਪਾਂਡੇ ਹੈ।
ਮਹੇਸ਼ ਪਾਂਡੇ ਦੀ ਐਂਬੂਲੈਂਸ ਨੂੰ ਪ੍ਰਸ਼ਾਸਨ ਨੇ ਐਕਵਾਇਰ ਕੀਤਾ ਹੈ। ਪਿਛਲੇ ਇੱਕ ਸਾਲ ਤੋਂ ਮਹੇਸ਼ ਮਰੀਜ਼ਾਂ ਨੂੰ ਲਿਆਉਣ ਅਤੇ ਪਹੁੰਚਾਉਣ ਦਾ ਕੰਮ ਕਰ ਰਹਿਾ ਹੈ।। ਉਹ ਮੰਗਲਵਾਰ ਨੂੰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਸ ਦੀ ਇੱਕ ਵੀਡੀਓ ਵਾਇਰਲ ਹੋ ਗਈ। ਸੋਮਵਾਰ ਦੀ ਰਾਤ ਨੂੰ ਆਪਣੀ ਐਂਬੂਲੈਂਸ ਰੋਕ ਕੇ ਉਹ ਰਾਮਪੁਰ ਰੋਡ ਤੇ ਚੱਲ ਰਹੀ ਬਰਾਤ ਵਿੱਚ ਜਾ ਕੇ ਨੱਚਣ ਲੱਗ ਗਿਆ। ਹਾਲਾਂਕਿ ਪੀਪੀਈ ਕਿੱਟ ਪਹਿਨੇ ਇੱਕ ਵਿਅਕਤੀ ਨੂੰ ਬਰਾਤ ਵਿੱਚ ਆ ਕੇ ਅਚਾਨਕ ਨੱਚਦਿਆਂ ਦੇਖ ਲੋਕ ਹੈਰਾਨ ਰਹਿ ਗਏ। ਥੋੜ੍ਹਾ ਸਮਾਂ ਨੱਚਣ ਤੋਂ ਬਾਅਦ ਮਹੇਸ਼ ਉੱਥੋਂ ਚਲਾ ਗਿਆ ਪਰ ਉਸ ਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਉਹ ਵੀਡੀਓ ਰਾਤੋ-ਰਾਤ ਵਾਇਰਲ ਹੋ ਗਈ।
ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਮਹੇਸ਼ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਨਿਰਾਸ਼ਾ ਤੋਂ ਬਾਹਰ ਕੱਢਣ ਦਾ ਮੌਕਾ ਭਾਲ ਰਿਹਾ ਸੀ। ਉਹ ਇਸ ਪੇਸ਼ੇ ਵਿਚ 14 ਸਾਲਾਂ ਤੋਂ ਹੈ। ਘਰ ਵਿਚ ਦੋ ਛੋਟੇ ਬੱਚੇ ਹਨ। ਜਦੋਂ ਤਣਾਅ ਹੁੰਦਾ ਹੈ ਤਾਂ ਇਸ ਤਰ੍ਹਾਂ ਹੀ ਆਪਣਾ ਮਨੋਰੰਜਨ ਕਰ ਲੈਂਦਾ ਹੈ ਇਹ ਉਸ ਦੇ ਮਨ ਨੂੰ ਸਕੂਨ ਦਿੰਦਾ ਹੈ। ਮਹੇਸ਼ ਦੇ ਅਨੁਸਾਰ, ਇਸ ਦੌਰਾਨ, ਦਿਨ ਭਰ ਵਿੱਚ 25 ਤੋਂ ਵੱਧ ਮਰੀਜ਼ਾਂ ਨੂੰ ਲਿਆਉਣ ਤੇ ਪਹੁੰਚਾਉਣ ਦਾ ਕੰਮ ਕਰ ਰਹਿ ਹੈ। ਇੰਨਾ ਹੀ ਨਹੀਂ, ਉਹ ਆਪਣੀ ਐਂਬੂਲੈਂਸ ਅਤੇ ਸ਼ਮਸ਼ਾਨਘਾਟ ਵਿਚ ਦੋ-ਦੋ ਲਾਸ਼ਾਂ ਇੱਕ ਵਾਰ ਚ ਲੈ ਕੇ ਜਾ ਰਿਹਾ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।