VIDEO: ਅਮਰੀਕਾ ਦੇ 40 ਸ਼ਹਿਰਾਂ 'ਚ ਹਾਲਾਤ ਵਿਗੜੇ, ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ

News18 Punjabi | News18 Punjab
Updated: June 1, 2020, 1:10 PM IST
share image
VIDEO: ਅਮਰੀਕਾ ਦੇ 40 ਸ਼ਹਿਰਾਂ 'ਚ ਹਾਲਾਤ ਵਿਗੜੇ, ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ
VIDEO: ਅਮਰੀਕਾ ਦੇ 40 ਸ਼ਹਿਰਾਂ 'ਚ ਹਾਲਾਤ ਵਿਗੜੇ, ਵ੍ਹਾਈਟ ਹਾਊਸ ਨੇੜੇ ਵੀ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਸਿਆਹਫਾਮ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ’ਚ ਫੈਲ ਗਈ ਹੈ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਕਾਰਾਂ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਹੁਣ ਤੱਕ ਇਹ ਰੋਹ 40 ਤੋਂ ਵੱਧ ਸ਼ਹਿਰਾਂ ਵਿਚ ਫੈਲ ਗਿਆ ਹੈ।

ਮੁਜ਼ਾਹਰਾਕਾਰੀਆਂ ਨੇ ਸਭ ਪਾਸੇ ਇਮਾਰਤਾਂ ’ਤੇ ਨਾਅਰੇ ਲਿਖ ਦਿੱਤੇ ਹਨ। ਕੁਝ ਮੁਜ਼ਾਹਰਾਕਾਰੀਆਂ ਨੇ ਤਾਂ ਵ੍ਹਾਈਟ ਹਾਊਸ ਦੇ ਬਾਹਰ ਇੱਕ ਕੂੜੇਦਾਨ ਨੂੰ ਵੀ ਸਾੜ ਦਿੱਤਾ ਤੇ ਹਜ਼ਾਰਾਂ ਲੋਕਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਮਾਰਚ ਵੀ ਕੱਢੇ। ਕੋਰੋਨਾ ਵਾਇਰਸ ਕਾਰਨ ਅਮਰੀਕਾ ’ਚ ਇਕ ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ ਮੁਜ਼ਾਹਰਿਆਂ ਕਾਰਨ ਇਹ ਮਹਾਮਾਰੀ ਹੋਰ ਵੀ ਫੈਲਣ ਦਾ ਡਰ ਬਣ ਗਿਆ ਹੈ।


ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ ’ਤੇ ਪੁਲਿਸ ਦੀਆਂ ਕਾਰਾਂ ਸਾੜ ਦਿੱਤੀਆਂ ਤੇ ਪੁਲਿਸ ’ਤੇ ਬੋਤਲਾਂ ਵੀ ਸੁੱਟੀਆਂ। ਕਈ ਥਾਵਾਂ ’ਤੇ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਟੀਵੀ ਤੇ ਹੋਰ ਸਾਮਾਨ ਲੁੱਟ ਲਿਆ। ਇੰਡੀਆਨਾਪੋਲਿਸ ’ਚ ਪੁਲਿਸ ਕਈ ਥਾਵਾਂ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਡੈਟਰਾਇਟ ’ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਮਿਨੀਪੋਲਿਸ ’ਚ ਲਗਾਇਆ ਗਿਆ ਕਰਫਿਊ ਵੀ ਮੁਜ਼ਾਹਰਾਕਾਰੀਆਂ ਨੇ ਤੋੜ ਦਿੱਤਾ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ।


ਇਸੇ ਤਰ੍ਹਾਂ ਨਿਊ ਯਾਰਕ ਦੀਆਂ ਸੜਕਾਂ ’ਤੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ’ਚ ਟਰੰਪ ਟਾਵਰ ਦੇ ਬਾਹਰ, ਟਾਈਮਜ਼ ਸਕੁਏਅਰ, ਕੋਲੰਬਸ ਸਰਕਲ ਆਦਿ ਇਲਾਕਿਆਂ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਦਿਖਾਈ ਦਿੱਤੇ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੂੰ ਜਦੋਂ ਪੁਲਿਸ ਖਿੰਡਾ ਰਹੀ ਸੀ ਤਾਂ ਇੱਕ ਰਬੜ ਦੀ ਗੋਲੀ ਅਦਾਕਾਰ ਕੈਂਡਰਿੱਕ ਸੈਂਪਸਨ ਨੂੰ ਵੀ ਲੱਗੀ ਹੈ।

First published: June 1, 2020, 1:09 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading