Home /News /coronavirus-latest-news /

ਕੈਬਿਨੇਟ ਮੰਤਰੀ ਦੇ ਬੇਟੇ ਨੇ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ, ਲਾਮ ਲਸ਼ਕਰ ਲੈ ਪਹੁੰਚੇ ਮੰਡੀ, ਦੇਖੋ ਵੀਡੀਓ

ਕੈਬਿਨੇਟ ਮੰਤਰੀ ਦੇ ਬੇਟੇ ਨੇ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ, ਲਾਮ ਲਸ਼ਕਰ ਲੈ ਪਹੁੰਚੇ ਮੰਡੀ, ਦੇਖੋ ਵੀਡੀਓ

ਕੈਬਿਨੇਟ ਮੰਤਰੀ ਦੇ ਬੇਟੇ ਨੇ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ, ਲਾਮ ਲਸ਼ਕਰ ਲੈ ਪਹੁੰਚੇ ਮੰਡੀ, ਦੇਖੋ ਵੀਡੀਓ

ਕੈਬਿਨੇਟ ਮੰਤਰੀ ਦੇ ਬੇਟੇ ਨੇ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ, ਲਾਮ ਲਸ਼ਕਰ ਲੈ ਪਹੁੰਚੇ ਮੰਡੀ, ਦੇਖੋ ਵੀਡੀਓ

 • Share this:
  ਕੋਰੋਨਾ ਵਾਇਰਸ ਦੇ ਕਹਿਰ ਵਿੱਚ ਪੰਜਾਬ ਵਿੱਚ ਹਰ ਰੋਜ਼ ਕੇਸ ਪਾਜ਼ੀਟਿਵ ਕੇਸ ਆ ਰਹੇ ਹਨ। ਪੰਜਾਬ ਸਰਕਾਰ ਨੇ ਇਸ ਜਾਨਲੇਵਾ ਮਹਾਂਮਾਰੀ ਨੂੰ ਨਜਿੱਠਣ ਲਈ ਕਰਫ਼ਿਊ ਲਗਾਇਆ ਹੈ ਤਾਂ ਕੋਈ ਘਰ ਤੋਂ ਬਾਹਰ ਨਾ ਨਿਕਲ ਸਕੇ। ਇੱਥੋਂ ਤੱਕ ਕਿ ਮੰਡੀਆਂ ਵਿੱਚ ਕਿਸਾਨਾਂ ਤੋਂ ਫਸਲ ਖਰੀਦਣ ਲਈ ਵੀ ਸਰਕਾਰ ਨੇ ਖਾਸ ਨਿਯਮ ਬਣਾਏ ਹਨ। ਸਸ਼ੋਲ ਡਿਸਟੈਂਸ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਬਿਨਾਂ ਪਾਸ ਤੋਂ ਕਿਸਾਨਾਂ ਨੂੰ ਮੰਡੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਪਰ ਸ਼ਾਇਦ ਇਹ ਨਿਮਯ ਸਿਆਸੀ ਬੰਦਿਆਂ ਤੇ ਲਾਗੂ ਨਹੀਂ ਹੁੰਦੇ। ਜੀ ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਬੇਟਾ ਅਨਮੀਤ ਸਿੰਘ ਹੀਰਾ ਸੋਢੀ ਸ਼ਰੇਆਮ ਮੰਡੀਆਂ ਵਿੱਚ ਸੋਸ਼ਲ ਡਿਸਟਿੰਗ ਨਿਯਮਾਂ ਦੀ ਧੱਜੀਆਂ ਉੱਡਾ ਰਹੇ ਹਨ।  ਅਨਮੀਤ ਸਿੰਘ ਹੀਰਾ ਸੋਢੀ ਆਪਣੇ ਲਾਮਲਸ਼ਕਰ ਤੇ ਐਚਐਸਓ ਗੁਰਤੇਜ ਸਿੰਘ ਨਾਲ ਗੁਰੂਹਰਸਰਾਏ ਵਿਖੇ ਲੱਖੋ ਕੇ ਦੀ ਅਨਾਜ਼ ਮੰਡੀ ਵਿੱਚ ਕਣਕ ਖਰੀਦ ਪ੍ਰਬੰਧ ਦਾ ਜਾਇਜ਼ਾ ਲੈਣ ਪਹੁੰਚੇ। ਵੱਡੀ ਗਿਣਤੀ ਵਿੱਚ ਪਹੁੰਚੇ ਮੰਤਰੀ ਦੇ ਲੜਕੇ ਨਾਲ ਕੋਈ ਵੀ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਨਾ ਕਰਦਾ ਦਿਖਾਈ ਨਹੀਂ ਦੇ ਰਿਹਾ ਹੈ। ਇੰਨਾ ਹੀ ਨਹੀਂ ਖੁਦ ਫੇਸਬੁੱਕ ਲਾਈਵ ਹੋ ਕੇ ਇਸ ਖਰੀਦ ਪ੍ਰਬੰਧ ਦੇ ਜਾਇਜਾ ਲੈਣ ਦੇ ਢੰਗ ਨੂੰ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਤੁਸੀਂ ਵੀ ਖੁਦ ਵੀਡੀਓ ਵਿੱਚ ਦੇਖ ਸਕਦੇ ਹੋ।

  ਤਹਿਸੀਲਦਾਰ ਤਪਾ ਹਰਬੰਸ ਸਿੰਘ ਅਤੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਵੱਲੋਂ ਸਬ-ਡਵੀਜ਼ਨ ਤਪਾ ਸੋਸ਼ਲ ਡਿਸਟੈਂਸਿੰਗ ਨਿਯਮ ਦਾ ਪਾਲਣ ਕਰਦੇ ਹੋਏ।


  ਦੇਖੋ ਇਹ ਹੁੰਦੀ ਹੈ ਸੋਸ਼ਲ ਡਿਸਟੈਂਸਿੰਗ

  ਕੋਵਿਡ-19 ਦੇ ਫੈਲਾਅ ਨੂੰ ਰੋਕਣ ਅਤੇ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਸੁਚਾਰੂ ਢੰਗ ਨਾਲ ਖ਼ਰੀਦਣ ਦੀ ਪ੍ਰਕਿਰਿਆ ਨੂੰ ਲੈ ਕੇ ਅੱਜ ਤਹਿਸੀਲਦਾਰ ਤਪਾ ਹਰਬੰਸ ਸਿੰਘ ਅਤੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਵੱਲੋਂ ਸਬ-ਡਵੀਜ਼ਨ ਤਪਾ ਦੀ ਮਾਰਕੀਟ ਕਮੇਟੀ ਅਧੀਨ ਪੈਂਦੇ ਵੱਖ-2 ਪਿੰਡਾਂ ਜੈਮਲ ਸਿੰਘ ਵਾਲਾ, ਦਰਾਜ਼ ਅਤੇ ਢਿਲਵਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਅਧਿਕਾਰੀਆਂ ਅਤੇ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਕਣਕ ਦੀ ਖ਼ਰੀਦ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਅਤੇ ਮੰਡੀਆਂ 'ਚ ਆਈ ਹੋਈ ਕਣਕ ਨੂੰ ਪੱਖਾ ਲਗਵਾ ਕੇ ਤੁਰੰਤ ਖ਼ਰੀਦ ਕਰਨ ਦੇ ਆਦੇਸ਼ ਜਾਰੀ ਕੀਤੇ ਤਾਂ ਜੋ ਕਿਸਾਨਾਂ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।
  Published by:Sukhwinder Singh
  First published:

  Tags: Coronavirus, COVID-19, Farmer, Punjab Congress, Rana Gurjit Singh

  ਅਗਲੀ ਖਬਰ