Viral Video-ਸ਼ਰਾਬ ਨਾਲ ਕੋਰੋਨਾ ਭਜਾਉਣ ਬਾਰੇ ਫਰਜ਼ੀ ਵੀਡੀਓ ਪਾਉਣ ਵਾਲੇ ਸ਼ਖਸ ਖਿਲਾਫ ਕਾਰਵਾਈ
- news18-Punjabi
- Last Updated: September 6, 2020, 11:44 AM IST
ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।
ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਥੇ ਇਕ ਸ਼ਖਸ ਨੇ ਪੁਲਿਸ ਦੀ ਵਰਦੀ ਪਹਿਨ ਕੇ ਸੋਸ਼ਲ ਮੀਡੀਆ 'ਤੇ ਇਕ ਫਰਜ਼ੀ ਵੀਡੀਓ ਪਾ ਦਿੱਤੀ।
ਵੀਡੀਓ ਵਿਚ ਇਹ ਸ਼ਖਸ ਸ਼ਰਾਬ ਪੀ ਰਿਹਾ ਹੈ ਤੇ ਦਾਅਵਾ ਕਰ ਰਿਹਾ ਹੈ ਕਿ ਸ਼ਰਾਬ ਹੀ ਕੋਰੋਨਾ ਦਾ ਇਲਾਜ਼ ਹੈ। ਇਸ ਵੀਡੀਓ ਤੋਂ ਬਾਅਦ ਇਸ ਸ਼ਖਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਰਜ਼ੀ ਵੀਡੀਓ ਵਿਚ ਇਹ ਸ਼ਖਸ ਦਾਅਵਾ ਕਰ ਰਿਹਾ ਹੈ ਕਿ ਸਾਡੇ ਪੁਰਖੇ ਪਹਿਲਾਂ ਹੀ ਇਸ ਬਿਮਾਰੀ ਦਾ ਇਲਾਜ਼ ਲੱਭ ਗਏ ਹਨ।