ਕੋਰੋਨਾ ਦੇ ਕਹਿਰ ਵਿਚਕਾਰ ਇਸ ਵੱਡੀ ਕੰਪਨੀ ਵੱਲੋਂ ਐਲਾਨ, ਮਿਲੇਗੀ 1.5 ਲੋਕਾਂ ਨੂੰ ਨੌਕਰੀ ਅਤੇ ਬੋਨਸ

News18 Punjabi | News18 Punjab
Updated: March 20, 2020, 2:08 PM IST
share image
ਕੋਰੋਨਾ ਦੇ ਕਹਿਰ ਵਿਚਕਾਰ ਇਸ ਵੱਡੀ ਕੰਪਨੀ ਵੱਲੋਂ ਐਲਾਨ, ਮਿਲੇਗੀ 1.5 ਲੋਕਾਂ ਨੂੰ ਨੌਕਰੀ ਅਤੇ ਬੋਨਸ
ਕੋਰੋਨਾ ਦੇ ਕਹਿਰ ਵਿਚਕਾਰ ਇਸ ਵੱਡੀ ਕੰਪਨੀ ਵੱਲੋਂ ਐਲਾਨ, ਮਿਲੇਗੀ 1.5 ਲੋਕਾਂ ਨੂੰ ਨੌਕਰੀ ਅਤੇ ਬੋਨਸ

ਵਾਲਮਾਰਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਕੇ ਕਰਮਚਾਰੀਆਂ ਨੂੰ 300 ਡਾਲਰ (22 ਹਜ਼ਾਰ ਰੁਪਏ) ਅਤੇ ਕੱਚੇ ਕਰਮਚਾਰੀਆਂ ਨੂੰ 150 ਡਾਲਰ (ਕਰੀਬ 11 ਹਜਾਰ ਰੁਪਏ) ਮਿਲਣਗੇ।

  • Share this:
  • Facebook share img
  • Twitter share img
  • Linkedin share img
ਦੁਨੀਆਂ ਵਿਚ ਸਭ ਤੋਂ ਜਿਆਦਾ ਨੌਕਰੀ ਦੇਣ ਵਾਲੀ ਕੰਪਨੀ ਵਾਲਮਾਰਟ (Walmart) ਨੇ 1.5 ਲੱਖ ਲੋਕਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕਿਉਂਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਰਕੇ ਆਨਲਾਇਨ ਅਤੇ ਆਫਲਾਇਨ ਸੇਲਸ ਵਿਚ ਵੱਡਾ ਇਜਾਫਾ ਹੋਇਆ ਹੈ। ਇਸ ਤੋਂ ਪਹਿਲਾਂ ਅਮੇਜਨ ਨੇ ਵੀ ਇਕ ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਵਾਲਮਾਰਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਕੇ ਕਰਮਚਾਰੀਆਂ ਨੂੰ 300 ਡਾਲਰ (22 ਹਜ਼ਾਰ ਰੁਪਏ) ਅਤੇ ਕੱਚੇ ਕਰਮਚਾਰੀਆਂ ਨੂੰ 150 ਡਾਲਰ (ਕਰੀਬ 11 ਹਜਾਰ ਰੁਪਏ) ਮਿਲਣਗੇ। ਵਾਲਮਾਰਟ, ਰਿਟੇਲ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਸਾਰੀ ਦੁਨੀਆਂ ਵਿਚ ਕਾਰੋਬਾਰ ਕਰਦੀ ਹੈ।

ਹਾਲ ਹੀ ਵਿਚ ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਨੇ ਐਲਾਨ ਕੀਤਾ ਸੀ ਉਹ ਭਾਰਤ ਵਿਚ ਅਗਲੇ 5 ਸਾਲ ਵਿਚ 25 ਇੰਸਟੀਚਿਊਟ ਖੋਲੇਗੀ, ਜਿਸ ਵਿਚ ਸੂਖਮ, ਲਘੂ ਅਤੇ ਮੱਧਮ ਸੈਕਟਰਾਂ ਦੇ ਕਰੀਬ 50,000 ਉਦਮੀਆਂ ਨੂੰ ਟ੍ਰੇਨਿੰਗ ਦੇ ਕੇ ਕੁਸ਼ਲ ਬਣਾਇਆ ਜਾਵੇਗਾ। ਵਾਲਮਾਰਟ ਵਾਧਾ ਸਪਲਾਇਰ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਇਹ ਇੰਸਟੀਚਿਊਟ ਦੇਸ਼ ਭਰ ਵਿਚ ਹੋਣਗੇ। ਇਹ ਇੰਸਟੀਚਿਊਟ ਉਥੇ ਬਣਾਏ ਜਾਣਗੇ, ਜਿਥੇ ਉਤਪਾਦਨ ਕਲਸਟਰ ਨੇੜੇ ਹੋਵੇ। ਹਾਲਾਂਕਿ ਇਸ ਅਮਰੀਕੀ ਰਿਟੇਲ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਇਸ ਪ੍ਰੋਗਰਮ ਲਈ ਕਿੰਨੀ ਰਕਮ ਖਰਚ ਕਰੇਗੀ।

ਦੱਸਣਯੋਗ ਹੈ ਕਿ ਵਰਤਮਾਨ ਵਿਚ ਵਾਲਮਾਰਟ ਲਈ ਭਾਰਤ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਸੋਰਸਿੰਗ ਹਬ ਹੈ, ਜਿੱਥੋਂ ਵਾਲਮਾਰਟ 14 ਵਿਸ਼ਵੀ ਬਾਜਾਰਾਂ ਵਿਚ ਆਪਰੇਸ਼ਨ ਕਰਦਾ ਹੈ। ਇਨ੍ਹਾਂ ਵਿਚ ਚੀਨ, ਅਮਰੀਕਾ, ਮੈਕਸਿਕੋ ਅਤੇ ਕੈਨੇਡਾ ਜਿਹੇ ਦੇਸ਼ ਹਨ। 
First published: March 20, 2020, 2:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading