Arshdeep Arshi
ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਵੀਕੈਂਡ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵਧਦੇ ਫੈਲਾਅ ਨੂੰ ਦੇਖਦੇ ਹੋਏ ਇਹ ਪਾਬੰਦੀ ਲਾਈ ਗਈ ਸੀ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਆਸ ਪਾਸ ਦੇ ਇਲਾਕਿਆਂ ਤੋਂ ਵੀ ਲੋਕ ਚੰਡੀਗੜ੍ਹ ਘੁੰਮਣ ਆਉੰਦੇ ਹਨ ਅਤੇ ਖਾਸ ਕਰਕੇ ਸੁਖਨਾ ਝੀਲ ਉੱਤੇ ਜ਼ਰੂਰ ਆਉਂਦੇ ਹਨ।
ਉਂਜ ਵੀ ਘੁੰਮਣ ਫਿਰਨ ਵਾਲੀਆਂ ਹੋਰ ਸਾਰੀਆਂ ਜਗਾਹਾਂ ਚੰਡੀਗੜ੍ਹ ਵਿੱਚ ਅਜੇ ਵੀ ਬੰਦ ਹਨ। ਕਈ ਹਫਤਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਸੁਖਨਾ ਝੀਲ ਉੱਤੋਂ ਪਾਬੰਦੀ ਹਟਾਈ ਹੈ। ਪਰ ਸ਼ਨੀਵਾਰ ਦਿਨ ਵਿਚ ਟਾਵੇਂ ਟਾਵੇਂ ਲੋਕ ਘੁੰਮਦੇ ਨਜ਼ਰ ਆਏ।
ਪਹਿਲਾਂ ਵਰਗੀ ਵੀਕੈਂਂਡ ਉੱੱਤੇ ਭੀੜ ਨਜ਼ਰ ਨਹੀਂ ਆਈ। ਇਸ ਦਾ ਇੱਕ ਕਾਰਨ ਅਜੇੇ ਲੋਕਾਂ ਵਿੱਚ ਜਾਣਕਾਰੀ ਦੀ ਕਮੀ ਹੈ। ਸੁਖਨਾ ਝੀਲ ਦੇ ਵੀਕੈਂਡ 'ਤੇ ਖੁੱਲ੍ਹਣ ਨਾਲ ਰੋਜ਼ ਸੈਰ ਕਰਨ ਵਾਲਿਆਂ ਲਈ ਜ਼ਰੂਰ ਰਾਹਤ ਮਿਲੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Lockdown 4.0