ਕੋਰੋਨਾ ਕਾਲ 'ਚ ਭਾਰਤੀਆਂ ਨੇ ਸਭ ਤੋਂ ਵੱਧ ਕੀ ਖਾਧਾ ? ਕਿਹੜਾ-ਕਿਹੜਾ ਖਾਣਾ ਰਿਹਾ ਲੋਕਾਂ ਦੀ ਪਸੰਦ

ਇੱਕ ਰਿਪੋਰਟ ਮੁਤਾਬਿਕ ਸਾਢੇ ਪੰਜ ਲੱਖ ਵਾਰ ਬਿਰਆਨੀ ਦੇ ਆਰਡਰ ਹੋਏ। ਕੋਰੋਨਾ ਸੰਕਟ ਵੀ ਲੋਕਾਂ ਦਾ ਬਿਰਆਨੀ ਪ੍ਰਤੀ ਮੋਹ ਘੱਟ ਨਹੀਂ ਹੋਇਆ

ਕੋਰੋਨਾ ਕਾਲ 'ਚ ਭਾਰਤੀਆਂ ਨੇ ਸਭ ਤੋਂ ਵੱਧ ਕੀ ਖਾਧਾ ? ਕਿਹੜਾ-ਕਿਹੜਾ ਖਾਣਾ ਰਿਹਾ ਲੋਕਾਂ ਦੀ ਪਸੰਦ

 • Share this:
  ਰਮਨਦੀਪ ਸਿੰਘ

  ਕੋਰੋਨਾ ਮਹਾਮਾਰੀ ਦੇ ਦੌਰਾਨ ਆਮ ਤੌਰ 'ਤੇ ਲੋਕਾਂ ਨੇ ਘਰ ਦੇ ਖਾਣੇ ਨੂੰ ਤਰਜੀਹ ਦਿੱਤੀ। ਘਰਾਂ 'ਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਹੋਣ ਲੱਗੇ ਪਰ ਇਸਦੇ ਬਾਵਜੂਦ ਵੀ ਬਹੁਤ ਸਾਰੇ ਭਾਰਤੀਆਂ ਦਾ ਬਾਹਰ ਦੇ ਖਾਣੇ ਤੋਂ ਮੋਹ ਭੰਗ ਨਹੀਂ ਹੋਇਆ। ਬਾਹਰ ਦਾ ਖਾਣਾ ਖਾਣ ਵਾਲਿਆਂ ਲਈ ਸਭ ਤੋਂ ਪਸੰਦੀਦਾ ਫੂਡ ਰਿਹਾ ਬਿਰਆਨੀ। ਇੱਕ ਰਿਪੋਰਟ ਮੁਤਾਬਿਕ ਸਾਢੇ ਪੰਜ ਲੱਖ ਵਾਰ ਬਿਰਆਨੀ ਦੇ ਆਰਡਰ ਹੋਏ। ਕੋਰੋਨਾ ਸੰਕਟ ਵੀ ਲੋਕਾਂ ਦਾ ਬਿਰਆਨੀ ਪ੍ਰਤੀ ਮੋਹ ਘੱਟ ਨਹੀਂ ਹੋਇਆ। ਦੂਜੇ ਨੰਬਰ 'ਤੇ ਬਟਰ ਨਾਨ ਦੇ 3,35,185 ਆਰਡਰ ਹੋਏ ਜਦਕਿ ਤੀਜੇ ਨੰਬਰ 'ਤੇ ਮਸਾਲਾ ਡੋਸਾ ਰਿਹਾ ਜਿਸ ਲਈ 3,31,423 ਲੋਕਾਂ ਨੇ ਆਰਡਰ ਕੀਤਾ। ਡਿਲਵਰੀ ਸੇਵਾਵਾਂ ਦੇਣ ਵਾਲੇ ਪਲੇਟਫਾਰਮ ਮੁਤਾਬਿਕ ਬਿਰਆਨੀ ਲਗਾਤਾਰ ਚੌਥੇ ਸਾਲ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। 1,29,000 ਵਾਰ ਲੋਕਾਂ ਨੇ ਚੋਕੋ ਲਾਵਾ ਕੇਕ ਦਾ ਆਰਡਰ ਵੀ ਕੀਤਾ। ਇਸ ਤਰ੍ਹਾਂ ਗੁਲਾਬ ਜਾਮੁਨ 84,558 ਵਾਰ ਤੇ ਬਟਰ ਸਕੌਚ ਕੇਕ 27,317 ਵਾਰ ਆਰਡਰ ਹੋਇਆ।

  ਕੋਰੋਨਾ ਕਾਲ 'ਚ ਲੋਕਾਂ ਦਾ ਜਨਮ ਦਿਨ ਮਨਾਉਣ ਦਾ ਸ਼ੌਂਕ ਵੀ ਬਰਕਰਾਰ ਰਿਹਾ। ਇੱਕ ਡਿਲਵਰੀ ਕੰਪਨੀ ਮੁਤਾਬਿਕ ਉਸ ਨੇ 1,20,000 ਵਾਰ ਜਨਮ ਦਿਨ ਦਾ ਕੇਕ ਲੋਕਾਂ ਨੂੰ ਪਹੁੰਚਦਾ ਕੀਤਾ ਹੈ। ਰਿਪੋਰਟ ਮੁਤਾਬਿਕ ਇਹ ਵੀ ਕਿਹਾ ਗਿਆ ਹੈ ਕਿ ਹਰ ਦਿਨ ਔਸਤਨ 65,000 ਖਾਣੇ ਦੇ ਆਰਡਰ ਰਾਤ 8 ਵਜੇ ਤੱਕ ਹੋ ਜਾਂਦੇ ਸਨ। ਡਿਲਵਰੀ ਕੰਪਨੀ ਨੇ ਦੱਸਿਆ ਕਿ ਖਾਣਾ ਸਮੇਂ ਸਿਰ ਪਹੁੰਚਾਉਣ ਲਈ ਗਾਹਕਾਂ ਵੱਲੋਂ ਜੋ ਟਿਪ ਦਿੱਤੀ ਗਈ ਉਸਦੀ ਔਸਤ 23.65 ਰੁਪਏ ਰਹੀ ਜਦਕਿ ਗਾਹਕ ਨੇ 2500 ਰੁਪਏ ਦੀ ਟਿਪ ਵੀ ਦਿੱਤੀ।

  ਇੱਕ ਡਿਲਵਰੀ ਕੰਪਨੀ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਸ ਨੇ 40 ਮਿਲੀਅਨ ਆਰਡਰ ਦਿੱਤੇ ਹਨ, ਜਿਸ ਵਿੱਚ ਫੂਡ, ਦਵਾਈ, ਗਰੋਸਰੀ ਤੇ ਹੋਰ ਘਰੇਲੂ ਸਮਾਨ ਸੀ। ਇਹ ਰਿਪੋਰਟ ਭਾਰਤੀਆਂ ਦੇ ਮੂਡ ਬਾਰੇ ਵੀ ਦੱਸਦੀ ਹੈ ਕਿ ਉਹ ਖਾਣੇ ਤੇ ਸੁਆਦ ਨਾਲ ਸਮਝੌਤਾ ਨਹੀਂ ਕਰਦੇ। ਕੋਰੋਨਾ ਦੇ ਤਮਾਮ ਡਰ ਦੇ ਵਿਚਾਲੇ ਵੀ ਲੋਕ ਆਪਣੇ ਪਸੰਦੀਦੇ ਖਾਣਿਆਂ ਦਾ ਆਰਡਰ ਕਰਦੇ ਰਹੇ। ਹਲਾਂਕਿ ਕਿ ਸਿਹਤ ਮਾਹਿਰਾਂ ਵੱਲੋਂ ਵਾਰ ਵਾਰ ਇਹ ਸਲਾਹ ਦਿੱਤ ਜਾਂਦੀ ਰਹੀ ਹੈ ਕਿ ਵੱਧ ਤੋਂ ਵੱਧ ਘਰ ਦਾ ਖਾਣਾ ਖਾਧਾ ਜਾਵੇ ਤਾਂ ਜੋ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਰੱਖਿਆ ਜਾ ਸਕੇ। (PTI)
  Published by:Ashish Sharma
  First published: